Breaking News

ਅਰਹਰ ਤੇ ਕਣਕ ‘ਤੇ 10 ਫੀਸਦੀ ਇੰਪੋਰਟ ਡਿਊਟੀ ਲਾਈ

ਏਜੰਸੀ ਨਵੀਂ ਦਿੱਲੀ,
ਦੇਸ਼ ‘ਚ ਇਸ ਸਾਲ ਰਿਕਾਰਡ ਉਤਪਾਦਨ ਤੇ ਕਿਸਾਨਾਂ ਦੇ ਹਿੱਤਾਂ ਦੇ ਮੱਦੇਨਜ਼ਰ ਸਰਕਾਰ ਨੇ ਅਰਹਰ ਦਾਲ ਤੇ ਕਣਕ ‘ਤੇ 10 ਫੀਸਦੀ ਇੰਪੋਰਟ ਡਿਊਟੀ ਲਾ ਦਿੱਤੀ ਹੈ ਵਿੱਤ ਰਾਜ ਮੰਤਰੀ ਅਰਜੁਨ ਮੇਘਵਾਲ ਨੇ ਅੱਜ ਲੋਕ ਸਭਾ ‘ਚ ਇਸਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ 17 ਮਾਰਚ 2012 ਦੇ ਨੋਟੀਫਿਕੇਸ਼ਨ ‘ਚ ਹੋਰ ਸੋਧ ਕੀਤੀ ਗਈ ਹੈ ਇਸ ਦੇ ਸਿੱਟੇ ਵਜੋਂ ਕਣਕ ਤੇ ਅਰਹਰ ਦਾਲ ‘ਤੇ ਤੁਰੰਤ ਪ੍ਰਭਾਵ ਨਾਲ 10 ਫੀਸਦੀ ਇੰਪੋਰਟ ਡਿਊਟੀ ਲਾਗੂ ਹੋ ਗਈ ਹੈ ਮੇਘਵਾਲ ਨੇ ਕਿਹਾ ਕਿ ਦੋਵੇਂ ਜਿਣਸਾਂ ਦੀ ਵਰਤਮਾਨ ਕੀਮਤਾਂ ਦੇ ਅਧਾਰ ‘ਤੇ ਸਰਕਾਰ ਨੂੰ ਇਸ ਨਿਰਮਾਣ ਨਾਲ ਲਗਭਗ 840 ਕਰੋੜ ਰੁਪਏ ਦੀ ਪ੍ਰਾਪਤੀ ਹੋਵੇਗੀ ਸਰਕਾਰ ਨੇ ਪਿਛਲੇ ਸਾਲ ਦਸੰਬਰ ‘ਚ ਹੀ ਕਣਕ ‘ਤੇ ਆਯਾਤ ਟੈਕਸ ਦਸ ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਸੀ ਘਰੇਲੂ ਬਜ਼ਾਰ ‘ਚ ਕੀਮਤਾਂ ‘ਚ ਵਾਧੇ ਦੇ ਮੱਦੇਨਜ਼ਰ ਸਪਲਾਈ ਵਧਾਉਣ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਗਿਆ ਸੀ ਅਰਹਰ ਦਾਲ ‘ਤੇ ਆਯਾਤ ਟੈਕਸ ਪਹਿਲਾਂ ਹੀ ਜ਼ੀਰੋ ਸੀ ਪਿਛਲੇ ਸਾਲ ਚੰਗੇ ਮਾਨਸੂਨ ਤੋਂ ਬਾਅਦ ਰੱਬੀ ਦੌਰਾਨ ਕਣਕ ਦੀ ਬਿਜਾਈ ਚੰਗੀ ਹੋਈ ਹਾਲੇ ਤੱਕ ਮੌਸਮ ਅਨੁਕੂਲ ਰਹਿਣ ਨਾਲ ਕਣਕ ਦੀ ਪੈਦਾਵਾਰ ਚੰਗੀ ਰਹਿਣ ਦੀ ਸੰਭਾਵਨਾ ਹੈ ਕਣਕ ਦੀ ਨਵੀਂ ਫਸਲ ਗੁਜਰਾਤ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਮੰਡੀਆਂ ‘ਚ ਆਉਣੀ ਸ਼ੁਰੂ ਹੋ ਗਈ ਹੈ ਉੱਤਰ ਭਾਰਤ ਦੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ‘ਚ ਵੀ ਨਵੀਂ ਆਵਕ ਛੇਤੀ ਹੀ ਸ਼ੁਰੂ ਹੋ ਜਾਵੇਗੀ
ਆਯਾਤ ਟੈਕਸ ਦੇ ਫੈਸਲੇ ਨਾਲ ਇੱਕ ਪਾਸੇ ਜਿੱਥੇ ਸਰਕਾਰ ਨੂੰ ਕਰੋੜਾਂ ਰੁਪਏ ਦੀ ਪ੍ਰਾਪਤੀ ਹੋਵੇਗੀ, ਉੱਥੇ ਰਿਕਾਰਡ ਉਤਪਾਦਨ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਵੀ ਨੁਕਸਾਨ ਨਹੀਂ ਹੋਵੇਗਾ

ਪ੍ਰਸਿੱਧ ਖਬਰਾਂ

To Top