ਅਰੁਣਾਚਲ ਦੇ ਸਾਬਕਾ ਡਿਪਟੀ ਸੀਐੱਮ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ

ੇਜੰਸੀ ਈਟਾਨਗਰ
ਗੁਹਾਟੀ ਉੱਚ ਅਦਾਲਤ ਦੇ ਇੱਕ ਫੈਸਲੇ ਤਹਿਤ ਅਰੁਣਾਚਲ ਪ੍ਰਦੇਸ਼ ‘ਚ ਪੂਰਬੀ ਕੇਮਾਂਗ ਜ਼ਿਲ੍ਹੇ ‘ਚ ਪਾਕੱਕੇ-ਕੇਸਾਂਗ ਵਿਧਾਨ ਸਭਾ ਸੀਟ ਦੇ ਵਿਧਾਇਕ ਤੇ ਸਾਬਕਾ ਉੱਪ ਮੁੱਖ ਮੰਤਰੀ ਕਾਮੇਂਗ ਡੋਲੋ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਭਾਜਪਾ ਦੇ ਆਗੂ ਤੇ ਸਾਬਕਾ ਮੰਤਰੀ ਅਤੁਮ ਵੈਲੀ ਨੇ ਉਨ੍ਹਾਂ ਦੇ ਖਿਲਾਫ ਇੱਕ ਚੋਣ ਸਬੰਧੀ ਪਟੀਸ਼ਨ ਦਾਖਲ ਕੀਤੀ ਸੀ, ਜਿਸ ਤੋਂ ਬਾਅਦ ਗੁਹਾਟੀ ਹਾਈਕੋਰਟ ਨੇ ਇਹ ਫੈਸਲਾ ਸੁਣਾਇਆ ਵਿਧਾਨ ਸਭਾ ਸਕੱਤਰੇਤ ਵੱਲੋਂ ਅੱਜ ਜਾਰੀ
ਨੋਟੀਫਿਕੇਸ਼ਨ ‘ਚ ਦੱਸਿਆ ਕਿ ਹਾਈਕੋਰਟ ਨੇ ਪਾਕੱਕੇ-ਕੇਸਾਂਗ (ਰਾਂਖਵੀ) ਵਿਧਾਨ ਸਭਾ ਸੀਟ ‘ਤੇ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਧਾਰਾ 100 (1) (ਡੀ) (ਚਾਰ) ਤਹਿਤ ਅਮਾਨਯ ਐਲਾਨ ਕਰ ਦਿੱਤਾ ਹੈ ਨੋਟੀਫਿਕੇਸ਼ਨ ਅਨੁਸਾਰ ਗੁਹਾਟੀ ਹਾਈਕੋਰਟ ਵੱਲੋਂ ਜਾਰੀ ਨਿਰਦੇਸ਼ ਦੇ ਪਰਿਪੱਖ ‘ਚ 8 ਫਰਵਰੀ 2017 ਤੋਂ ਬਾਅਦ ਹੀ ਤੁਰੰਤ ਪ੍ਰਭਾਵ ਤੋਂ ਇਹ ਸੀਟ ਖਾਲੀ ਹੋ ਗਈ ਹੈ ਤੇ ਕੇਮੇਂਗ ਡੋਲੋ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਪਟੀਸ਼ਨਕਰਤਾ ਨੇ ਆਪਣੀ ਚੋਣ ਪਟੀਸ਼ਨ ‘ਚ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੇ ਨਾਂਅ ਵਾਪਸ ਨਹੀਂ ਲਿਆ ਸੀ ਤੇ ਚੋਣ ਕਮਿਸ਼ਨ ਕੋਲ ਜੋ ਪ੍ਰਪੱਤਰ ਭੇਜੇ ਗਏ ਉਨ੍ਹਾਂ ‘ਚ ਮੈਂ ਦਸਤਖ਼ਤ ਨਹੀਂ ਕੀਤੇ ਸਨ