Breaking News

ਅਲਜੀਰੀਆ ‘ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਸਤ, 250 ਤੋਂ ਵੱਧ ਮੌਤਾਂ

ਉੱਡਾਣ ਭਰਦੇ ਸਮੇਂ ਵਾਪਰਿਆ ਹਾਦਸਾ

ਏਜੰਸੀ
ਅਲਜੀਅਰਸ, 11 ਅਪਰੈਲ 

ਅਲਜੀਰੀਆ ਦਾ ਇੱਕ ਫੌਜੀ ਜਹਾਜ਼ ਰਾਜਧਾਨੀ ਅਲਜੀਅਰਸ ਦੇ ਨੇੜੇ ਅੱਜ ਹਾਦਸਾਗ੍ਰਸਤ ਹੋ ਗਿਆ, ਉਸ ‘ਚ ਸਵਾਰ ਪੱਛਮੀ ਸਹਾਰਾ ਦੇ ਪੋਲੀਸਾਰੀਓ ਸੁਤੰਤਰਾ ਅੰਦੋਲਨ ਦੇ ਮੈਂਬਰਾਂ ਸਮੇਤ 250 ਤੋਂ ਵੱਧ ਯਾਤਰੀਆਂ ਦੀ ਮੌਤ ਹੋ ਗਈ।

ਸਥਾਨਕ ਮੀਡੀਆ ਰਿਪੋਰਟ ਅਨੁਸਾਰ ਅਲਜੀਅਰਸ ਦੇ ਦੱਖਣੀ-ਪੱਛਮੀ ਬੌਫਾਰਿਕ ਹਵਾਈ ਅੱਡੇ ਕੋਲ ਇਹ ਜਹਾਜ਼ ਹਾਦਸਾਗ੍ਰਸਤ ਹੋਇਆ ਟੈਲੀਵਿਜਨ ਫੁਟੇਜ਼ ‘ਚ ਹਾਦਸਾਗ੍ਸਤ ਸਥਾਨ ‘ਤੇ ਧੂੰਆਂ ਤੇ ਜਹਾਜ਼ ਦੇ ਸੜੇ ਹੋਏ ਮਲਬੇ ਦੇ ਚਾਰੇ ਪਾਸੇ ਲੋਕਾਂ ਦੀ ਭੀੜ ਦੇਖੀ ਗਈ।

ਘਟਨਾ ਸਥਾਨ ‘ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੀ ਗਈ ਹੈ ਇਸ ਜਹਾਜ਼ ਨੂੰ ਰੂਸ ਨੇ ਡਿਜ਼ਾਇਨ ਕੀਤਾ ਸੀ ਸਥਾਨਕ ਮੀਡੀਆ ਨੇ ਦੱਸਿਆ ਕਿ ਜਹਾਜ਼ ਹਾਦਸੇ ‘ਚ 257 ਯਾਤਰੀ ਮਾਰੇ ਗਏ ਹਨ ਅਲਜੀਰੀਆ ਦੀ ਸੱਤਾਧਾਰੀ ਐਫਐਲਐਨ ਪਾਰਟੀ ਦੇ ਇੱਕ ਮੈਂਬਰ ਨੇ ਨਿੱਜੀ ਟੀਵੀ ਚੈੱਨਲ ਏਨਾਹਰ ਨੂੰ ਦੱਸਿਆ ਕਿ ਮ੍ਰਿਤਕਾਂ ‘ਚੋਂ 26 ਮੈਂਬਰ ਪਾਲੀਸਾਰੀਆਂ ਦੇ ਹਨ ਇਹ ਗੁਆਂਢੀ ਪੱਛਮੀ ਸਹਾਰਾ ਦੀ ਅਜ਼ਾਦੀ ਲਈ ਲੜ ਰਹੇ ਹਨ ਤੇ ਏ ਅਲਜੀਰੀਆ ਦੇ ਹਮਾਇਤੀ ਸਮੂਹ ‘ਚ ਸ਼ਾਮਲ ਹਨ ।

ਅਲਜੀਰੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਜਹਾਜ਼ ਟਿੰਡੌਫ ਵੱਲੋਂ ਜਾ ਰਿਹਾ ਸੀ ਜੋ ਪੱਛਮੀ ਸਹਾਰਾ ਨਾਲ ਦੇਸ਼ ਦੀ ਹੱਦ ਨਾਲ ਲੱਗਦਾ ਖੇਤਰ ਹੈ ਪਰ ਹਵਾਈ ਅੱਡੇ ਤੋਂ ਉਡਾਨ ਭਰਦੇ ਹਵਾਈ ਅੱਡਾ ਕੰਪਲੈਕਸ ਕੋਲ ਹੀ ਹਾਦਸਾਗ੍ਰਸਤ ਹੋ ਗਿਆ ਅਲਜੀਰੀਆ ਦੇ ਰੱਖਿਆ ਮੰਤਰੀ ਨੇ ਆਪਣੇ ਬਿਆਨ ‘ਚ ਪੀੜਤਾਂ ਦੇ ਪਰਿਵਾਰ ਪ੍ਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top