ਅਸ਼ਵਿਨ ਦਾ ‘ਛੱਕਾ’ ਭਾਰਤ ਦੀ ਸੀਰੀਜ਼ ‘ਚ ਬਰਾਬਰੀ

ਦੂਜੇ ਟੈਸਟ ਵਿੱਚ ਅਸਟਰੇਲੀਆ ਨੂੰ 75 ਦੌੜਾਂ ਨਾਲ ਦਿੱਤੀ ਮਾਤ
ਏਜੰਸੀ ਬੰਗਲੌਰ,  
ਆਫ਼ ਸਪਿੱਨਰ ਰਵੀਚੰਦਰਨ ਅਸ਼ਵਿਨ (41  ਦੌੜਾਂ ‘ਤੇ ਛੇ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜੀ ਦੇ ਦਮ ‘ਤੇ ਭਾਰਤ ਨੇ ਉਤਰਾਅ-ਚੜ੍ਹਾਅ ਨਾਲ ਭਰੇ ਰੋਮਾਂਚਕ  ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਹੀ ਮੰਗਲਵਾਰ ਨੂੰ ਅਸਟਰੇਲਿਆਈ ਟੀਮ ਦੀ ਦੂਜੀ ਪਾਰੀ ਸਸਤੇ ਵਿੱਚ ਨਿਪਟਾਉਂਦਿਆਂ  75 ਦੌੜਾਂ ਨਾਲ ਮੈਚ  ਆਪਣੇ ਨਾਂਅ ਕਰ ਲਿਆ ਤੇ ਸੀਰੀਜ਼ ‘ਚ 1-1 ਦੀ ਬਰਾਬਰੀ ਹਾਸਲ ਕਰ ਲਈ ਭਾਰਤ ਨੇ ਅਸਟਰੇਲੀਆ ਸਾਹਮਣੇ ਜਿੱਤ ਲਈ 188 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ਵਿੱਚ ਮਹਿਮਾਨ ਟੀਮ 35.4 ਓਵਰਾਂ ਵਿੱਚ 112 ਦੌੜਾਂ ‘ਤੇ ਹੀ ਢੇਰ ਹੋ ਗਈ ਅਸ਼ਵਿਨ ਨੇ ਕਮਾਲ ਦੀ ਗੇਂਦਬਾਜ਼ੀ ਕਰਦਿਆਂ  ਅਸਟਰੇਲੀਆ ਦੇ ਬੱਲੇਬਾਜ਼ਾਂ  ਨੂੰ ਸਸਤੇ ਵਿੱਚ ਨਿਪਟਾ ਦਿੱਤਾ ਤੇ 12.4 ਓਵਰਾਂ ਵਿੱਚ 41 ਦੌੜਾਂ ‘ਤੇ ਸਭ ਤੋਂ ਜ਼ਿਅਦਾ ਛੇ ਵਿਕਟਾਂ ਕੱਢ ਕੇ ਮਹਿਮਾਨ ਟੀਮ ਨੂੰ ਚਾਹ ਦੇ ਸਮੇਂ ਤੋਂ ਕੁਝ ਦੇਰ ਬਾਅਦ ਹੀ ਆਊਟ ਕਰ ਦਿੱਤਾ ਭਾਰਤ ਦੀ ਅਸਟਰੇਲੀਆ ਖਿਲਾਫ਼ ਆਪਣੇ ਟੈਸਟ ਇਤਿਹਾਸ ਵਿੱਚ ਇਹ 25ਵੀਂ ਜਿੱਤ ਹੈ ਇਹ 25ਵਾਂ ਮੌਕਾ ਹੈ ਜਦੋਂ ਅਸ਼ਵਿਨ ਨੇ ਪਾਰੀ ਵਿੱਚ ਪੰਜ ਵਿਕਟਾਂ ਦੀ ਉਪਲੱਬਧੀ ਆਪਣੇ ਨਾਂਅ ਕੀਤਾ ਹੈ ਆਫ਼ ਸਪਿੱਨਰ ਨੇ ਪਹਿਲੀ ਪਾਰੀ ਵਿੱਚ ਦੋ ਵਿਕਟਾਂ ਹਾਸਲ ਕੀਤੀਆਂ ਸਨ ਤੇ ਮੈਚ ਵਿੱਚ ਕੁੱਲ ਅੱਠ ਵਿਕਟ  ਲੈ ਕੇ ਸਭ ਤੋਂ ਉਪਯੋਗੀ ਖਿਡਾਰੀ ਸਾਬਤ ਹੋਏ
ਭਾਰਤ ਦੇ ਚੇਤੇਵਸ਼ਵਰ ਪੁਜਾਰਾ (92) ਤੇ ਅਜਿੰਕਿਆ ਰਹਾਣੇ (52) ਦੇ ਬੇਸ਼ਕੀਮਤੀ ਅਰਧ ਸੈਂਕੜਿਆਂ ਨਾਲ ਦੂਜੀ ਪਾਰੀ ਵਿੱਚ 97.1 ਓਵਰਾਂ ਵਿੱਚ 274 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਹੀ ਭਾਰਤ ਅਸਟਰੇਲੀਆ ਸਾਹਮਣੇ 188 ਦੌੜਾਂ ਦਾ ਟੀਚਾ ਰੱਖ ਸਕਿਆ ਭਾਰਤ ਦੀ ਪਾਰੀ ਲੰਚ ਤੱਕ ਖਤਕ ਹੋਈ ਸੀ ਪਰ ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦਿਆਂ  ਅਸਟਰੇਲੀਆ  ਦੀ ਪਾਰੀ ਡੇਢ ਸੈਸ਼ਨ ਦੇ ਅੰਦਰ  35.4 ਓਵਰਾਂ ਵਿੱਚ 112 ਦੌੜਾਂ ‘ਤੇ ਆਊਟ ਹੋ ਗਈ  ਟੀਮ  ਇੰਡੀਆ ਨੇ ਇਸ ਦੇ ਨਾਲ ਹੀ ਚਾਰ ਮੈਚਾਂ ਦੀ ਸੀਰੀਜ਼ ਵਿੱਚ 1-1 ਦੀ ਬਰਾਬਰੀ ਕਰ ਲਈ ਤੇ ਅਲੋਚਕਾਂ ਦੇ ਮੂੰਹ  ਵੀ ਬੰਦ ਕਰ ਦਿੱਤੇ  ਭਾਰਤ ਨੇ ਪੂਨੇ ਵਿੱਚ ਪਹਿਲਾ ਟੈਸਟ ਤਿੰਨ ਦਿਨ ਅੰਦਰ ਹੀ ਗਵਾਇਆ ਸੀ ਤੇ ਇੱਥੇ ਉਸ ਨੇ ਦੂਜਾ ਟੈਸਟ  ਚਾਰ ਦਿਨਾਂ ਅੰਦਰ ਹੀ ਨਿਪਟਾ ਦਿੱਤਾ ਤਾਰੀਫ਼ ਕਰਨੀ ਹੋਵੇਗੀ ਕਿ ਅਸ਼ਵਿਨ ਦੀ ਜਿਸ ਨੇ ਆਪਣੀ ਲੈਅ ਹਾਸਲ ਕਰ ਲਈ ਤੇ ਛੇ ਵਿਕਟਾਂ ਹਾਸਲ ਕੀਤੀਆਂ ਅਸ਼ਵਿਨ ਨੇ ਆਪਣੀਆਂ ਛੇ ਵਿਕਟਾਂ ਲੈਣ ਦੇ ਕਾਰਨਾਮੇ ਨਾਲ ਸਾਬਕਾ ਦਿੱਗਜ਼ ਲੈਫ਼ਟ ਆਰਮ ਸਪਿੱਨਰ ਬਿਸ਼ਨ ਸਿੰਘ ਬੇਦੀ ਨੂੰ ਪਿੱਛੇ ਛੱਡ ਦਿੱਤਾ ਤੇ ਭਾਰਤੀ ਟੈਸਟ ਇਤਿਹਾਸ ਵਿੱਚ  ਪੰਜਵੇਂ ਸਭ ਤੋਂ ਸਫ਼ਲ ਗੇਂਦਬਾਜ਼ ਬਣ ਗਏ ਬੇਦੀ ਦੀਆਂ 266 ਵਿਕਟਾਂ ਸਨ ਜਦੋਂਕਿ ਅਸ਼ਵਿਨ ਦੀਆਂ 269 ਵਿਕਟ ਹੋ ਗਈਆਂ ਹਨ  ਮੈਚ ਦਾ ਚੌਥਾ ਦਿਨ ਹਰ ਲਿਹਾਜ਼ ਨਾਲ ਸਨਸਨੀਖੇਜ਼ ਰਿਹਾ, ਜਿਸ ਵਿੱਚ ਡੀਆਰਐਸ ਸਬੰਧੀ ਖਾਸਾ ਵਿਵਾਦ ਹੋਇਆ ਤੇ ਅਸਟਰੇਲੀਆ ਦੇ ਕਪਤਾਨ ਸਟੀਵਨ ਸਮਿੱਥ ਡੀਆਰਐੱਸ ਲੈਣ ਦੇ ਚੱਕਰ ‘ਚ ਡ੍ਰੈਸਿੰਗ ਰੂਮ ਵੱਲ ਇਸ਼ਾਰਾ ਕਰਨ ਨੂੰ ਲੈ ਕੇ ਕੇ ਵਿਵਾਦਾਂ ਵਿੱਚ ਆ ਗਏ ਸਮਿੱਥ ਤੇਜ਼ ਗੇਂਦਬਾਜ ਉਮੇਸ਼ ਯਾਦਵ ਦੀ ਗੇਂਦ ‘ਤੇ ਲੱਤ ਅੜਿੱਕਾ ਆਊਟ ਕਰਾਰ ਦਿੱਤੇ ਗਏ,  ਪਰ ਉਹ ਆਪਣੇ ਡ੍ਰੈਸਿੰਗ ਰੂਮ ਵੱਲ ਵੇਖਣ ਲੱਗੇ ਜਿਸ ਤੋਂ ਬਾਅਦ ਅੰਪਾਇਰ ਨੇ ਆ ਕੇ ਉਨ੍ਹਾਂ ਨੂੰ ਰੋਕਿਆ ਤੇ ਪੈਵੇਲੀਅਨ ਜਾਣ ਦਾ ਇਸ਼ਾਰਾ ਕਰ ਦਿੱਤਾ ਇਹ ਬਿਲਕੁਲ ਹੀ ਨਿਯਮਾਂ ਦੇ ਖਿਲਾਫ ਸੀ ਸਮਿੱਥ ਚੌਥੇ ਬੱਲੇਬਾਜ਼ ਵਜੋਂ 74 ਦੇ ਸਕੋਰ ‘ਤੇ ਆਊਟ ਹੋਏ ਸਮਿੱਥ ਦਾ ਆਉੂਟ ਹੋਣਾ ਸੀ ਕਿ ਅਸਟਰੇਲੀਆ ਟੀਮ ਦਾ ਪਤਨ ਹੋਣ ਵਿੱਚ ਜ਼ਿਆਦਾ ਸਮਾਂ ਨਾ ਲੱਗਾ ਅਸਟੇਲੀਆ ਟੀਮ ਦੋ ਵਿਕਟਾਂ ‘ਤੇ 67 ਦੇ ਸਕੋਰ ‘ਤੇ 112 ਦੌੜਾਂ ‘ਤੇ ਆਊਟ ਹੋ ਗਈ ਅਸਟਰੇਲੀਆ ਨੇ ਆਪਣੀਆਂ ਆਖਰੀ ਅੱਠ ਵਿਕਟ 49 ਦੌੜਾਂ ਜੋੜ ਕੇ ਗਵਾਈਆਂ ਬੰਗਲੌਰ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਮੁਸ਼ਕਲ ਪਿੱਚ ‘ਚ ਦੋਵੇਂ ਪਾਰੀਆਂ ਵਿੱਚ 90 ਤੇ 51 ਦੌੜਾਂ ਦੀ ਬੇਸ਼ਕੀਮਤੀ ਪਾਰੀਆਂ ਖੇਡਣ ਵਾਲੇ ਓਪਨਰ ਲੋਕੇਸ਼ ਰਾਹੁਲ ਨੂੰ ਮੈਨ ਆਫ਼ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਇਸ ਤੋਂ ਪਹਿਲਾਂ ਪੁਜਾਰਾ ਤੇ ਰਹਾਣੇ ਦੀ ਮੁਸ਼ਕਲ ਹਾਲਤਾਂ ਵਿੱਚ ਸਾਹਸੀ  ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਨਾਲ ਭਾਰਤ ਨੇ ਦੂਜੀ ਪਾਰੀ ਵਿੱਚ 97.1 ਓਵਰਾਂ ਵਿੱਚ 274 ਦੌੜਾਂ ਬਣਾਈਆਂ ਭਾਰਤ ਨੇ ਚਾਰ ਵਿਕਟਾਂ ‘ਤੇ 213 ਦੌੜਾਂ  ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 61 ਦੌੜਾਂ ਜੋੜ ਕੇ ਉਸ ਦੇ ਬਾਕੀ ਛੇ ਬੱਲੇਬਾਜ਼ ਪਵੈਲੀਅਨ ਪਰਤ ਗਏ  ਅਸਟਰੇਲੀਆ ਵੱਲੋਂ ਹੇਜ਼ਲਵੁੱਡ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 67 ਦੌੜਾਂ ਤੇ ਛੇ ਵਿਕਟਾਂ ਹਾਸਲ ਕੀਤੀਆਂ