ਅਸਟਰੇਲੀਆ ਨੂੰ 48 ਦੌੜਾਂ ਦਾ ਵਾਧਾ, ਭਾਰਤ ਦਬਾਅ ‘ਚ

ਮਹਿਮਾਨ ਟੀਮ ਨੇ ਦੂਜੇ ਦਿਨ 6 ਵਿਕਟਾਂ ‘ਤੇ 237 ਦੌੜਾਂ ਬਣਾਈਆਂ
ਏਜੰਸੀ  ਬੰਗਲੌਰ,
ਮੈਟ ਰੇਨਸ਼ਾ (60) ਅਤੇ ਸ਼ਾਨ ਮਾਰਸ਼ (66) ਦੀਆਂ ਅਰਧ ਸੈਂਕੜੇ ਵਾਲੀ ਪਾਰੀਆਂ ਨਾਲ ਅਸਟਰੇਲੀਆ ਕ੍ਰਿਕਟ ਟੀਮ ਨੇ ਇੱਥੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਜਾ ਰਹੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਦਿਨ ਦੀ ਖੇਡ ਸਮਾਪਤੀ ਤੱਕ 4 ਵਿਕਟਾਂ ਬਾਕੀ ਰਹਿੰਦਿਆਂ ਆਪਣੀ ਪਹਿਲੀ ਪਾਰੀ ‘ਚ 48 ਦੌੜਾਂ ਦਾ ਅਹਿਮ ਵਾਧਾ ਹਾਸਲ ਕਰਕੇ ਮੇਜ਼ਬਾਨ ਭਾਰਤੀ ਟੀਮ ਨੂੰ ਦਬਾਅ ‘ਚ ਲਿਆ ਦਿੱਤਾ ਅਸਟਰੇਲੀਆਈ ਟੀਮ ਨੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ 106 ਓਵਰਾਂ ‘ਚ 6 ਵਿਕਟਾਂ ‘ਤੇ 237 ਦੌੜਾਂ ਬਣਾ ਲਈਆਂ ਹਨ ਉਸਨੂੰ ਪਹਿਲੀ ਪਾਰੀ ‘ਚ 48 ਦੌੜਾਂ ਦਾ ਵਾਧਾ ਹਾਸਲ ਹੋ ਗਿਆ ਹੈ ਅਤੇ ਉਸਦੀਆਂ ਹਾਲੇ ਹਾਰ ਵਿਕਟਾਂ ਸੁਰੱਖਿਅਤ ਹਨ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ 25 ਦੌੜਾਂ ਅਤੇ ਮਿਸ਼ੇਲ ਸਟਾਰਕ 14 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਡਟੇ ਹੋਏ ਹਨ ਮਹਿਮਾਨ ਟੀਮ ਦੀ ਪਾਰੀ ‘ਚ ਦੂਜੇ ਦਿਨ ਰੇਨਸ਼ਾ ਨੇ 60 ਦੌੜਾਂ ਅਤੇ ਸ਼ਾਨ ਮਾਰਸ਼ ਨੇ 66 ਦੌੜਾਂ ਦੀ ਪਾਰੀ ਖੇਡੀ ਹਾਲਾਂਕਿ ਪਹਿਲੀ ਪਾਰੀ ‘ਚ 189 ਦੌੜਾਂ ‘ਤੇ ਢੇਰ ਹੋ ਗਈ ਭਾਰਤੀ ਟੀਮ ਨੇ ਦਿਨ ਦੀ ਸ਼ੁਰੂਆਤ ‘ਚ ਕਾਫੀ ਕਿਫਾਇਤੀ ਗੇਂਦਬਾਜ਼ੀ ਕੀਤੀ ਪਰ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਸੰਭਲਦੇ ਹੋਏ ਬੱਲੇਬਾਜ਼ੀ ਕਰਕੇ ਆਪਣੇ ਸਕੋਰ ‘ਚ 197 ਦੌੜਾਂ ਹੋਰ ਜੋੜ ਲਈਆਂ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਨੇ 17 ਓਵਰਾਂ ‘ਚ 49 ਦੌੜਾਂ ‘ਤੇ 3 ਵਿਕਟਾਂ ਹਾਸਲ ਕੀਤੀਆਂ ਪਰ ਤਜ਼ਰਬੇਕਾਰ ਆਫ ਸਪਿੱਨਰ ਅਸ਼ਵਿਨ ਕੋਈ ਕਮਾਲ ਨਹੀਂ ਕਰ ਸਕੇ ਅਤੇ 75 ਦੌੜਾਂ ‘ਤੇ ਉਨ੍ਹਾਂ ਨੇ 1 ਵਿਕਟ ਹਾਸਲ ਕੀਤੀ ਇਸ ਤੋਂ ਪਹਿਲਾਂ ਅਸਟਰੇਲੀਆ ਨੇ ਸਵੇਰੇ ਬਿਨਾਂ ਕਿਸੇ ਨੁਕਸਾਨ ਦੇ ਸੈਸ਼ਨ ਦੀ ਸ਼ੁਰੂਆਤ 40 ਦੌੜਾਂ ਤੋਂ ਅੱਗੇ ਕੀਤੀ ਸੀ ਉਸ ਸਮੇਂ ਬੱਲੇਬਾਜ਼ ਡੇਵਿਡ ਵਾਰਨਰ (23) ਅਤੇ ਮੈਟ ਰੇਨਸ਼ਾ (15) ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਭਾਰਤੀ ਗੇਂਦਬਾਜ਼ਾਂ ਨੇ ਸਵੇਰੇ ਮੈਚ ‘ਚ ਕਾਫੀ ਕਿਫਾਇਤੀ ਗੇਂਦਬਾਜ਼ੀ ਕੀਤੀ ਅਤੇ ਅਸਟਰੇਲੀਆ ਲੰਚ ਤੱਕ 29 ਓਵਰਾਂ ਦੀ ਖੇਡ ‘ਚ ਸਿਰਫ 47 ਦੌੜਾਂ ਹੀ ਜੋੜ ਸਕੀ ਲੰਚ ਤੱਕ ਅਸਟਰੇਲੀਆ ਨੇ 2 ਵਿਕਟਾਂ ‘ਤੇ 87 ਦੌੜਾਂ ਅਤੇ ਫਿਰ ਟੀ-ਬ੍ਰੇਕ ਤੱਕ 5 ਵਿਕਟਾਂ ‘ਤੇ 163 ਦੌੜਾਂ ਬਣਾਈਆਂ ਅਸਟਰੇਲੀਆ ਨੇ ਲੰਚ ਤੋਂ ਬਾਅਦ ਆਪਣੀਆਂ ਤਿੰਨ ਵਿਕਟਾਂ 86 ਦੌੜਾਂ ਜੋੜ ਕੇ ਗਵਾਈਆਂ ਅਸਟਰੇਲੀਆ ਟੀਮ ਦੇ ਕੱਲ੍ਹ ਦੇ ਨਾਬਾਦ ਬੱਲੇਬਾਜ਼ ਵਾਰਨਰ ਅਤੇ ਰੇਨਸ਼ਾ ਨੇ ਸਵੇਰੇ ਆਪਣੀ ਪਾਰੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਅਤੇ ਪਹਿਲੀ ਵਿਕਟ ਲਈ 21.1 ਓਵਰਾਂ ‘ਚ 52 ਦੌੜਾਂ ਜੋੜੀਆਂ ਵਾਰਨਰ ਨੇ ਹਾਲਾਂਕਿ ਅਸਟਰੇਲੀਆ ਨੂੰ ਉਸਦੀ ਪਹਿਲੀ ਪਾਰੀ ‘ਚ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਦਿਵਾਈ ਪਰ ਉਹ ਦੇਰ ਤੱਕ ਮੈਦਾਨ  ‘ਤੇ ਟਿਕ ਨਹੀਂ ਸਕੇ ਅਤੇ ਆਪਣੇ ਕੱਲ੍ਹ ਦੇ ਸਕੋਰ ‘ਚ 10 ਦੌੜਾਂ ਦਾ ਹੀ ਵਾਧਾ ਕਰ ਸਕੇ
ਪਰ ਫਿਰ ਉਹ ਅਸ਼ਵਿਨ ਦਾ ਸ਼ਿਕਾਰ ਬਣ ਗਏ ਅਤੇ ਉਨ੍ਹਾਂ ਦੀ ਗੇਂਦ ‘ਤੇ ਬੋਲਡ ਹੋ ਗਏ ਜਿਸ ਨਾਲ ਭਾਰਤ ਨੇ ਸਵੇਰੇ ਜਲਦ ਹੀ ਪਹਿਲੀ ਵਿਕਟ ਹਾਸਲ ਕਰ ਲਈ ਰੇਨਸ਼ਾ ਹਾਲਾਂਕਿ ਦੂਜੇ ਪਾਸੇ ਟਿਕੇ ਰਹੇ ਪਰ ਕਪਤਾਨ ਸਮਿੱਥ ਵੀ ਇਸ ਵਾਰ ਦੇਰ ਤੱਕ ਨਹੀਂ ਟਿਕ ਸਕੇ