ਅੰਧਵਿਸ਼ਵਾਸ ਨੇ ਨਿਗਲੇ ਦੋ ਮਾਸੂਮ

ਸੱਚ ਕਹੂੰ ਨਿਊਜ਼  ਕੋਟਫੱਤਾ, 
ਸਥਾਨਕ ਪਿੰਡ ‘ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਹੀ ਇੱਕ ਪਰਿਵਾਰ ਨੇ ਕਾਲੇ ਜਾਦੂ ਦੇ ਚੱਕਰ ‘ਚ ਆਕੇ ਅਖੌਤੀ ਸਿਆਣਿਆਂ ਦੇ ਮਗਰ ਲੱਗਕੇ ਆਪਣੇ ਹੀ ਦੋ ਮਾਸੂਮ ਬੱਚਿਆਂ ਦੀ ਬਲੀ ਦੇ ਦਿੱਤੀ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਕਤ ਘਰ ‘ਚ ਪਿਛਲੇ ਕਈ ਦਿਨਾਂ ਤੋਂ ਕਾਲੇ ਜਾਦੂ ਦੇ ਨਾਂਅ ਹੇਠ ਇਹ ਡਰਾਮਾ ਚੱਲ ਰਿਹਾ ਸੀ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੋਟਫੱਤਾ ਦੇ ਵਸਨੀਕ ਨਛੱਤਰ ਸਿੰਘ ਤੇ ਨਿਰਮਲ ਕੌਰ ਦੇ ਘਰ ਪਿਛਲੇ ਪੰਜ ਦਿਨਾਂ ਤੋਂ ਅਖੌਤੀ ਸਿਆਣੇ ਆਏ ਹੋਏ ਸਨ ਉਕਤ ਅਖੌਤੀ ਸਿਆਣਿਆਂ ਨੇ ਅੱਜ ਮਾਸੂਮ ਬੱਚਿਆਂ ‘ਚੋਂ ਭੂਤ ਕੱਢਣ ਦੇ ਨਾਂਅ ‘ਤੇ ਮਾਸੂਮ ਬੱਚੇ ਰਣਜੋਤ ਸਿੰਘ (ਸਾਢੇ 3 ਸਾਲ) ਅਤੇ ਅਨੀਮੀਕਾ ਕੌਰ (ਡੇਢ ਸਾਲ) ਦੇ ਮੂੰਹ ‘ਚ ਬਿਜਲੀ ਦਾ ਚਲਦਾ ਬੱਲਬ ਪਾਕੇ ਮਾਰ ਦਿੱਤਾ
ਅਖੌਤੀ ਸਿਆਣਿਆਂ ਵੱਲੋਂ ਬੱਚਿਆਂ ਦੀ ਮਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਘਰੋਂ ਭੱਜ ਗਈ ਤੇ ਬਾਹਰ ਆਕੇ ਰੌਲਾ ਪਾ ਦਿੱਤਾ
ਔਰਤ ਦਾ ਰੌਲਾ ਸੁਣਕੇ ਪਿੰਡ ਵਾਸੀ ਇਕੱਤਰ ਹੋ ਗਏ ਅਤੇ ਅਖੌਤੀ ਸਿਆਣੇ ਮੌਕੇ ਤੋਂ ਫਰਾਰ ਹੋ ਗਏ ਉਧਰ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਡੀਐੱਸਪੀ ਬਠਿੰਡਾ (ਦਿਹਾਤੀ) ਕੁਲਦੀਪ ਸਿੰਘ ਸੋਹੀ ਘਟਨਾ ਸਥਾਨ ‘ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ