ਅੱਤਵਾਦੀਆਂ ਨਾਲ ਲੋਹਾ ਲੈਂਦਾ ਪਿੰਡ ਕਾਲਬੰਜਾਰਾ ਦਾ ਨੌਜਵਾਨ ਸ਼ਹੀਦ

ਭੀਮ ਸੈਨ ਇੰਸਾ  ਲਹਿਰਾਗਾਗਾ, 
ਸਥਾਨਕ ਹਲਕੇ ਦੇ ਪਿੰਡ ਕਾਲਬੰਜਾਰਾ ਦਾ ਫੌਜ ‘ਚ ਤਾਇਨਾਤ ਇੱਕ ਨੌਜਵਾਨ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਸ਼ਹੀਦ ਹੋ ਗਿਆ ਇਸ ਦੁਖਦਾਈ ਖ਼ਬਰ ਕਾਰਨ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕ ਨੌਜਵਾਨ ਨੇ 10 ਮਾਰਚ ਨੂੰ ਛੁੱਟੀ ਲੈ ਕੇ ਪਿੰਡ ਆਉਣਾ ਸੀ
ਜਾਣਕਾਰੀ ਅਨੁਸਾਰ ਪਿੰਡ ਕਾਲਬੰਜਾਰਾ ਦਾ ਰੋਸ਼ਨ ਸਿੰਘ ਪੁੱਤਰ ਹੁਸ਼ਿਆਰ ਸਿੰਘ ਜੰਮੂ ਕਸ਼ਮੀਰ ‘ਚ ਪੁੰਛ ਸੈਕਟਰ ‘ਚ ਤਾਇਨਾਤ ਸੀ ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਕੀਤੀ ਗਈ ਘੁਸਪੈਠ ਦੌਰਾਨ ਅੱਤਵਾਦੀਆਂ ਦਾ ਮੁਕਾਬਲਾ ਕਰਦਾ ਹੋਇਆ ਉਹ ਸ਼ਹੀਦ ਹੋ ਗਿਆ ਸ਼ਹੀਦ ਦੇ ਸਹੁਰਾ ਫਤਹਿ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਫੌਜ ਦੇ ਅਧਿਕਾਰੀਆਂ ਨੇ ਫੋਨ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਫਤਹਿ ਸਿੰਘ ਨੇ ਦੱਸਿਆ ਕਿ ਰੋਸ਼ਨ ਸਿੰਘ ਨੇ 4 ਮਹੀਨਿਆਂ ਪਿੱਛੋਂ 10 ਮਾਰਚ ਨੂੰ ਛੁੱਟੀ ਆਉਣਾ ਸੀ
ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਲਹਿਰਾ ਮੁਖੀ ਨੇ ਦੱਸਿਆ ਕਿ ਫੌਜੀ ਅਧਿਕਾਰੀ 6 ਮਾਰਚ ਨੂੰ ਰੋਸ਼ਨ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਕਾਲਬੰਜਾਰਾ ਵਿਖੇ ਪਹੁੰਚਣਗੇ ਜਿੱਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ ਰੋਸ਼ਨ ਸਿੰਘ ਆਪਣੇ ਪਿੱਛੇ ਪਤਨੀ, ਦੋ ਲੜਕੇ ਅਤੇ ਇੱਕ ਲੜਕੀ ਛੱਡ ਗਿਆ ਹੈ ਪਿੰਡ ਵਾਸੀਆਂ ਨੇ ਫੌਜ ਅਧਿਕਾਰੀਆਂ ਤੇ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਸ ਦੀ ਵਿਧਵਾ ਸਰੋਜ ਨੂੰ ਨੌਕਰੀ ਦਿੱਤੀ ਜਾਵੇ