ਅੱਤਵਾਦ ਦੀ ਨਵੀਂ ਚੁਣੌਤੀ

ਦੇਸ਼ ਅੰਦਰ ਅੱਤਵਾਦ ਦੀਆਂ ਨਵੀਆਂ-ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨਾਲ ਨਜਿੱਠਣ, ਠੋਸ ਰਣਨੀਤੀ ਘੜਨ ਤੇ ਕਿਸੇ ਵੀ ਤਰ੍ਹਾਂ ਦੇਰੀ ਕਰਨੀ ਖਤਰੇ ਤੋਂ ਖਾਲੀ ਨਹੀਂ ਹੈ ਮੁੰਬਈ ‘ਚ 2008 ਹਮਲੇ ਤੋਂ ਬਾਅਦ ਪੁਲਿਸ ਥਾਣਾ ਦੀਨਾਨਗਰ ਤੇ ਏਅਰਫੋਰਸ ਸਟੇਸ਼ਨ ਪਠਾਨਕੋਟ ‘ਤੇ ਹੋਏ ਹਮਲੇ ਇਸ ਗੱਲ ਦਾ ਸਬੂਤ ਸਨ ਕਿ ਵਿਦੇਸ਼ੀ ਅੱਤਵਾਦੀ ਕਿਸੇ ਵੀ ਤਰ੍ਹਾਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਇਸ ਦੇ ਨਾਲ ਹੀ ਪੰਜਾਬ ‘ਚ ਆਰਐੱਸਐੱਸ ਦੇ ਇੱਕ ਆਗੂ ਜਗਦੀਸ਼ ਕੁਮਾਰ ਗਗਨੇਜਾ ਦਾ ਦਿਨ ਦਿਹਾੜੇ ਕਤਲ ਅੱਤਵਾਦੀਆਂ ਦੀ ਕਿਸੇ ਡੂੰਘੀ ਸਾਜਿਸ਼ ਵੱਲ ਇਸ਼ਾਰਾ ਕਰਦੇ ਹਨ ਅੱਤਵਾਦੀ 1980 ਦੇ ਦਹਾਕੇ ਵਾਲਾ ਕਾਲਾ ਦੌਰ ਦੁਹਰਾਉਣ ਦੀ ਕੋਸ਼ਿਸ਼ ‘ਚ ਹਨ ਉਦੋਂ ਵੀ ਧਾਰਮਿਕ ਸਥਾਨਾਂ ਨੂੰ  ਨਿਸ਼ਾਨਾ ਬਣਾਇਆ ਗਿਆ ਸੀ ਤਾਜ਼ਾ ਘਟਨਾ ਲਖਨਾਊ ‘ਚ ਇੱਕ ਅੱਤਵਾਦੀ ਵੱਲੋਂ ਪੁਲਿਸ ਨਾਲ 11 ਘੰਟੇ ਮੁਕਾਬਲਾ ਕਰਨਾ ਮੁੰਬਈ, ਪਠਾਨਕੋਟ ਤੇ ਦੀਨਾਨਗਰ ਦੀਆਂ ਘਟਨਾਵਾਂ ਨੂੰ ਦੁਹਰਾਉਂਦਾ ਹੈ ਅਹਿਮਦਗੜ੍ਹ ‘ਚ ਦੋ ਡੇਰਾ ਪ੍ਰੇਮੀਆਂ  ਦੇ ਕਤਲ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅੱਤਵਾਦ ਦਾ ਇੱਕ ਨਵਾਂ ਰੂਪ ਰੇਲਗੱਡੀਆਂ ਨੂੰ ਨੁਕਸਾਨ ਪਹੁੰਚਾਉਣਾ ਹੈ ਕਾਨਪੁਰ ਰੇਲ ਹਾਦਸੇ ‘ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦਾ ਹੱਥ ਹੋਣ ਦੇ ਸੁਰਾਗ ਮਿਲ ਰਹੇ ਹਨ ਇਸੇ ਤਰ੍ਹਾਂ ਭੋਪਾਲ ਬੰਬ ਧਮਾਕੇ ਦੀ ਘਟਨਾ ਵੀ ਅੱਤਵਾਦੀਆਂ ਦੇ ਇਰਾਦਿਆਂ ਨੂੰ ਜਾਹਿਰ ਕਰਦੀ ਹੈ ਅਜਿਹੇ ਹਾਲਾਤ ‘ਚ ਸੁਰੱਖਿਆ ਤੇ ਸੂਹੀਆ ਏਜੰਸੀਆਂ ਨੂੰ ਸਰਗਰਮੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਇਸ ਪੱਖੋਂ ਸਿਆਸੀ ਪੱਧਰ ‘ਤੇ ਵਚਨਵੱਧਤਾ ਤੇ ਇੱਕਜੁਟਤਾ ਵੀ ਬਣਾ ਕੇ ਰੱਖਣੀ ਪਵੇਗੀ ਦੁੱਖ ਵਾਲੀ ਗੱਲ ਹੈ ਕਿ ਦੇਸ਼ ਦੀ ਸੁਰੱਖਿਆ, ਏਕਤਾ ਅਖੰਡਤਾ ਦੇ ਮਾਮਲੇ ਵਿੱਚ ਵੀ ਸਿਆਸੀ ਹਿੱਤ ਸਾਧਣ ਤੋਂ ਸੰਕੋਚ ਨਹੀਂ ਕੀਤਾ ਜਾ ਰਿਹਾ ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂਅ ‘ਤੇ ਵੱਖਵਾਦੀ ਵਿਚਾਰਾਂ ਦਾ ਫੈਲਾਅ ਵੀ ਘਾਤਕ ਹੈ ਦਰਅਸਲ ਦੇਸ਼ ਵਿਰੋਧੀ ਤਾਕਤਾਂ ਦੇਸ਼ ਦੀ ਜਵਾਨੀ ਨੂੰ ਗੁੰਮਰਾਹ ਕਰਨ ਲਈ ਜਿੱਥੇ ਨਸ਼ਿਆਂ ਦੀ ਤਸਕਰੀ ਨੂੰ ਹਵਾ ਦੇ ਰਹੀਆਂ ਹਨ ਉੱਥੇ ਕਾਲਜਾਂ  ਯੂਨੀਵਰਸਿਟੀਆਂ ‘ਚ ਦੇਸ਼ ਖਿਲਾਫ਼ ਬਗਾਵਤ ਦੇ ਬੀਜ ਬੀਜਣ ਦਾ ਯਤਨ ਕਰ ਰਹੀਆਂ ਹਨ ਇੱਥੇ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਉਹ ਦੇਸ਼ ਵਿਰੋਧੀ ਤਾਕਤਾਂ ਵੱਲੋਂ ਖਿਲਾਰੇ ਗਏ ਚੋਗੇ ਨੂੰ ਆਪਣੇ ਵੋਟ ਬੈਂਕ ਦੀ ਮਜ਼ਬੂਤੀ ਦਾ ਸਾਧਨ ਨਾ ਬਣਾਉਣ ਸਰਕਾਰਾਂ ਦਾ ਧਿਆਨ ਸਿਆਸੀ ਵਿਰੋਧਤਾ ਨਾਲ ਨਜਿੱਠਣ ‘ਤੇ ਲੱਗ ਜਾਂਦਾ ਹੈ ਜਿਸ ਨਾਲ ਦੇਸ਼ ਵਿਰੋਧੀ ਤਾਕਤਾਂ ਨੂੰ ਪੂਰਾ ਮੌਕਾ ਮਿਲਦਾ ਹੈ ਸਿਆਸੀ ਪਾਰਟੀਆਂ ਰਾਸ਼ਟਰੀ ਹਿੱਤਾਂ ਲਈ ਦੇਸ਼ ਦੀ ਸੁਰੱਖਿਆ ਦੇ ਮੁੱਦੇ ‘ਤੇ ਰਾਜਨੀਤੀ ਕਰਨ ਤੋਂ ਸੰਕੋਚ ਕਰਨ ਪਾਰਟੀਆਂ ਲਖਨਊ ‘ਚ ਅੱਤਵਾਦੀ ਸੈਫੁੱਲਾ ਦੇ ਬਾਪ ਤੋਂ ਸਬਕ ਲੈਣ ਜਿਸ ਨੇ ਦੇਸ਼ ਨੂੰ ਪਹਿਲ ਦਿੰਦਿਆਂ ਅੱਤਵਾਦੀ ਬੇਟੇ ਦੀ ਲਾਸ਼ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਹੈ ਇਹ ਜਜ਼ਬਾ ਦੇਸ਼ ਨੂੰ ਇੱਕਜੁਟ ਕਰਨ ਲਈ ਕਾਫ਼ੀ ਹੈ