ਆਈਐੱਸਐੱਸਐੱਫ ਵਿਸ਼ਵ ਕੱਪ : ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਪਹਿਲੇ ਦਿਨ ਤਮਗਾ

ਏਜੰਸੀ ਨਵੀਂ ਦਿੱਲੀ, 
ਪੂਜਾ ਘਟਕਰ ਨੇ ਕੁਝ ਤਕਨੀਕੀ ਪ੍ਰੇਸ਼ਾਨੀਆਂ ਤੋਂ ਪਾਰ ਪਾਉਂਦਿਆਂ ਸ਼ੁੱਕਰਵਾਰ ਨੂੰ ਇੱਥੇ ਮਹਿਲਾ 10 ਮੀਟਰ ਏਅਰ ਰਾਈਫਲ ‘ਚ ਕਾਂਸੀ ਤਮਗਾ ਜਿੱਤਿਆ, ਜਿਸ ਨਾਲ ਭਾਰਤ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਂਸੰਘ (ਆਈਐੱਸਐੱਸਅੱੈਫ) ਵਿਸ਼ਵ ਕੱਪ ‘ਚ ਸਕਾਰਾਤਮਕ ਸ਼ੁਰੂਆਤ ਕੀਤੀ
ਸਾਬਕਾ ਏਸ਼ੀਆਈ ਚੈਂਪੀਅਨ 28 ਸਾਲ ਦੀ ਪੂਜਾ ਫਾਈਨਲ ‘ਚ 228.8 ਦੇ ਸਕੋਰ ਨਾਲ ਪੋਡੀਅਮ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੀ ਅਤੇ ਇੱਥੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ਼ ‘ਚ ਵਿਸ਼ਵ ਕੱਪ ‘ਚ ਆਪਣਾ ਪਹਿਲਾ ਤਮਗਾ ਜਿੱਤਿਆ ਚੀਨ ਦੀ ਮੇਂਗਯਾਓ ਸ਼ੀ ਨੇ 252.1 ਅੰਕ ਨਾਲ ਸੋਨ ਤਮਗਾ ਜਿੱਤਦਿਆਂ ਮੁਕਾਬਲੇ ‘ਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਮੇਂਗਯਾਓ ਦੀ ਹਮਵਤਨ ਡੋਂਗ ਲਿਜੀ ਨੇ ਮੁਕਾਬਲੇ ਦੇ ਪਹਿਲੇ ਦਿਨ 248.9 ਅੰਕ ਨਾਲ ਸਿਲਵਰ ਤਮਗਾ ਆਪਣੇ ਨਾਂਅ ਕੀਤਾ ਪਿਛਲੇ ਸਾਲ ਮਾਮੂਲੀ ਫਰਕ ਨਾਲ ਰਿਓ ਓਲੰਪਿਕ ਕੋਟਾ ਹਾਸਲ ਕਰਨ ‘ਚ ਨਾਕਾਮ ਰਹੀ ਪੂਜਾ ਨੇ ਫਾਈਨਲ ਰਾਊਂਡ ਦੀ ਸ਼ੁਰੂਆਤ 10.4 ਅੰਕ ਨਾਲ ਕੀਤੀ ਅਤੇ ਕੁਝ ਮੌਕੇ ਗਵਾਉਣ ਤੋਂ ਇਲਾਵਾ ਚੰਗਾ ਸਕੋਰ ਬਣਾਇਆ ਉਹ ਪਹਿਲੇ ਗੇੜ ਤੋਂ ਬਾਅਦ 104.6 ਅੰਕ ਨਾਲ ਦੂਜੇ ਸਥਾਨ ‘ਤੇ ਸੀ ਲਿਜੀ ਨੇ ਇਸ ਦੌਰਾਨ ਪੂਜਾ ਨੂੰ ਜਬਰਦਸਤ ਟੱਕਰ ਦਿੱਤੀ ਜਦੋਂ ਕਿ ਮੇਂਗਯਾਓ ਨੇ ਸਿਖਰ ਵੱਲ ਵਾਧਾ ਬਰਕਰਾਰ ਰੱਖਿਆ ਪੂਜਾ ਨੇ ਆਪਣੇ 19ਵੇਂ ਅਤੇ 21ਵੇਂ ਸ਼ਾਟ ‘ਚ ਕ੍ਰਮਵਾਰ 10.8 ਅਤੇ 10.7 ਅੰਕ ਨਾਲ ਕਾਂਸੀ ਤਮਗਾ ਪੱਕਾ ਕੀਤਾ ਫਾਈਨਲ ਦੌਰਾਨ ਪੂਜਾ ਦੀ ਬੰਦੂਕ ਦਾ ‘ਬਲਾਇੰਡਰ’ ਵੀ ਡਿੱਗ ਗਿਆ ਅਤੇ ਉਨ੍ਹਾਂ ਨੂੰ ਅੰਤਿਮ ਕੁਝ ਸ਼ਾਟ ਅੱਖ ਬੰਦ ਕਰਕੇ ਲਾਉਣੇ ਪਏ ਕੁਆਲੀਫਿਕੇਸ਼ਨ ‘ਚ ਪੂਜਾ 418 ਅੰਕ ਨਾਲ ਦੂਜੇ ਸਥਾਨ ‘ਤੇ ਰਹੀ ਸੀ ਜਦੋਂ ਕਿ ਮੇਂਗਯਾਓ ਨੇ 418.6 ਅੰਕ ਨਾਲ ਸਿਖਰ ਸਥਾਨ ਹਾਸਲ ਕੀਤਾ ਸੀ ਲਿਜੀ ਨੇ 417.7 ਅੰਕ ਹਾਸਲ ਕੀਤੇ
ਆਈਐੱਸਐੱਸਐੱਫ ਵਿਸ਼ਵ ਕੱਪ : ਪੂਜਾ ਘਟਕਰ ਨੇ ਜਿੱਤਿਆ ਕਾਂਸੀ
ਪੂਜਾ ਨੇ ਤਮਗੇ ਦਾ ਸਿਹਰਾ ਮੇਂਟਰ ਨਾਰੰਗ ਨੂੰ ਦਿੱਤਾ
ਏਜੰਸੀ, ਨਵੀਂ ਦਿੱਲੀ
ਪੂਜਾ ਘਟਕਰ ਨੇ ਵਿਸ਼ਵ ਕੱਪ ‘ਚ ਜਿੱਤੇ ਕਾਂਸੀ ਤਮਗੇ ਦਾ ਸਿਹਰਾ ਆਪਣੇ ਕੋਚ ਅਤੇ ਦਿੱਗਜ ਓਲੰਪਿਅਨ ਗਗਨ ਨਾਰੰਗ ਨੂੰ ਦਿੱਤਾ ਆਪਣੇ ਕੈਰੀਅਰ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਪੂਜਾ ਨੇ ਆਪਣੀ ਸਫਲਤਾ ਦਾ ਸਿਹਰਾ ਨਾਰੰਗ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੇ ਕੈਰੀਅਰ ਨੂੰ ਨਿਖਾਰਨ ‘ਚ ਵੱਡੀ ਭੂਮਿਕਾ ਨਿਭਾਈ
ਪੂਜਾ ਨੇ ਜਦੋਂ ਤਮਗਾ ਜਿੱਤਿਆ ਉਦੋਂ ਨਾਰੰਗ ਵੀ ਦਰਸ਼ਕਾਂ ਵਿਚ ਮੌਜੂਦ ਸਨ ਪਹਿਲੀ ਵਾਰ ਵਿਸ਼ਵ ਕੱਪ ‘ਚ ਤਮਗਾ ਜਿੱਤਣ ਤੋਂ ਬਾਅਦ ਸਾਬਕਾ ਏਸ਼ੀਆਈ ਚੈਂਪੀਅਨ ਪੂਜਾ ਨੇ ਤਮਗਾ ਵੰਡ ਸਮਾਰੋਹ ਦੌਰਾਨ ਕਿਹਾ ਕਿ ਮੈਂ ਕੋਈ ਯੋਜਨਾ ਨਹੀਂ ਬਣਾਈ ਸੀ ਪਰ ਗਗਨ ਨਾਰੰਗ ਨੇ ਵੱਡੀ ਭੂਮਿਕਾ ਨਿਭਾਈ ਅਤੇ ਮਾਨਸਿਕ ਅਤੇ ਤਕਨੀਕੀ ਤੌਰ ‘ਤੇ ਮੇਰਾ ਸਮਰਥਨ ਕੀਤਾ ਮਾਨਸਿਕ ਅਤੇ ਤਕਨੀਕੀ ਤੌਰ ‘ਤੇ ਉਨ੍ਹਾਂ ਨੇ ਮੇਰੀ ਕਾਫੀ ਮੱਦਦ ਕੀਤੀ ਕੱਲ੍ਹ ਸ਼ਾਮ ਅਸੀਂ ਗੱਲਾਂ ਕਰ ਰਹੇ ਸੀ ਅਤੇ ਉਨ੍ਹਾਂ ਨੇ ਮੈਨੂੰ ਜੋ ਵੀ ਦੱਸਿਆ, ਉਸ ਦਾ ਇਸਤੇਮਾਲ ਮੈਂ ਅੱਜ ਕੀਤਾ ਅਤੇ ਇਸ ਨਾਲ ਮੱਦਦ ਮਿਲੀ ਕਾਫੀ ਘੱਟ ਉਮਰ ‘ਚ ਪਿਤਾ ਨੂੰ ਗਵਾਉਣ ਵਾਲੀ ਪੂਜਾ ਮਾਮੂਲੀ ਫਰਕ ਨਾਲ ਰਿਓ ਓਲੰਪਿਕ ਦੇ ਕੁਆਲੀਫਾਈ ਕਰਨ ਤੋਂ ਰਹਿ ਗਈ ਸੀ ਅਤੇ ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦਾ ਐਲਾਨ ਹੋਣ ਤੋਂ ਬਾਅਦ ਤੋਂ ਉਸ ਦੀਆਂ ਨਜ਼ਰਾਂ ਇਸ ‘ਤੇ ਟਿਕੀਆਂ ਸਨ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਦੋਂ ਦਿੱਲੀ ਵਿਸ਼ਵ ਕੱਪ ਦਾ ਐਲਾਨ ਹੋਇਆ ਸੀ ਤਾਂ ਮੈਂ ਇਸ ‘ਚ ਤਮਗਾ ਜਿੱਤਣ ਦਾ ਸੁਫਨਾ ਵੇਖਿਆ ਸੀ