Breaking News

ਆਈਐੱਸ ਨੇ ਲਈ ਅਮਰੀਕਾ ਗੋਲ਼ੀਕਾਂਡ ਦੀ ਜਿੰਮੇਵਾਰੀ

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਨੇ ਅਮਰੀਕਾ ਦੇ ਆਰਲੈਂਡੋ ਦੇ ਨਾਈਟ ਕਲੱਬ ‘ਚ ਗੋਲ਼ੀ ਕਾਂਡ ਦੀ ਜਿੰਮੇਵਾਰੀ  ਲਈ ਹੈ।
ਇਸ ਘਟਨਾ ‘ਚ ਇੱਕ ਪੁਲਿਸ ਅਧਿਕਾਰੀ ਸਮੇਤ 50 ਵਿਅਕਤੀ ਮਾਰੇ ਗਏ ਸਨ ਅਤੇ 53 ਜ਼ਖ਼ਮੀ ਹੋ ਗਏ। ਇਸ ਹਮਲੇ ਨੂੰ ਅਮਰੀਕਾ ‘ਚ ਵਰਲਡ ਟ੍ਰੇਡ ‘ਤੇ ਹਮਲੇ ਤੋਂ ਬਾਅਦ ਅਮਰੀਕਾ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ।
ਹਿਊਸਟਨ ‘ਚ ਚੀਨ ਦੇ ਦੂਤ ਨੇ ਕਿਹਾ ਕਿ ਇਸ ਹਮਲੇ ‘ਚ ਹਾਲੇ ਤੱਕ ਕਿਸੇ ਵੀ ਚੀਨੀ ਨਾਗਰਿਕ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ।

ਪ੍ਰਸਿੱਧ ਖਬਰਾਂ

To Top