ਆਈਟੀਏਟੀ ‘ਚ ਨਿਯੁਕਤੀ ਪ੍ਰਕਿਰਿਆ 4 ਹਫ਼ਤਿਆਂ ‘ਚ ਪੂਰੀ ਹੋਵੇ

ਏਜੰਸੀ ਨਵੀਂ ਦਿੱਲੀ, 
ਸੁਪਰੀਮ ਕੋਰਟ ਨੇ ਆਮਦਨ ਕਰ ਅਪੀਲੀ ਟ੍ਰਿਬਿਊਨਲ (ਆਈਟੀਏਟੀ) ਦੀਆਂ ਵੱਖ-ਵੱਖ ਬੈਂਚਾਂ ‘ਚ ਚੇਅਰਮੈਨ ਤੇ ਵਾਈਸ ਚੇਅਰਮੈਨ ਦੇ ਖਾਲੀ ਅਹੁਦਿਆਂ ‘ਤੇ ਨਿਯੁਕਤੀਆਂ ‘ਚ ਦੇਰੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਚਾਰ ਹਫ਼ਤਿਆਂ ਦੇ ਅੰਦਰ ਨਿਯੁਕਤੀ ਪ੍ਰਕਿਰਿਆ ਪੂਰੀ ਕਰਨ ਦਾ ਆਦੇਸ਼ ਦਿੱਤਾ ਹੈ ਮੁੱਖ ਜੱਜ ਜਗਦੀਸ਼ ਸਿੰਘ ਖੇਹਰ, ਜਸਟਿਸ ਡੀ. ਵਾਈ. ਚੰਦਰਚੂਹੜ ਤੇ ਜਸਟਿਸ ਸੰਜੈ ਕਿਸ਼ਨ ਕੌਲ ਦੀ ਬੈਂਚ ਨੇ ਕਿਹਾ ਕਿ ਆਈਟੀਏਟੀ ਸਰਕਾਰ ਲਈ ਸਰਕਾਰੀ ਉਗਾਹੀ ਦੇ ਮੁੱਖ ਸਰੋਤਾਂ ‘ਚੋਂ ਇੱਕ ਹੈ, ਪਰ ਖਾਲੀ ਅਹੁਦਿਆਂ ਨੂੰ ਭਰਨ ਦੀ ਗਤੀ ਕਾਫ਼ੀ ਹੌਲੀ ਹੈ ਸੁਪਰੀਮ ਕੋਰਟ ਨੇ ਉਸ ਸਮੇਂ ਕੇਂਦਰ  ਸਰਕਾਰ ਦੇ ਰਵੱਈਏ ਪ੍ਰਤੀ ਨਾਰਾਜ਼ਗੀ ਪ੍ਰਗਟਾਈ, ਜਦੋਂ ਅਡੀਸ਼ਨਲ ਸਾਲੀਸੀਟਰ ਜਨਰਲ (ਏਐਸਜੀ) ਮਨਿੰਦਰ ਸਿੰਘ ਨੇ ਵਾਧੂ ਅਹੁਦਿਆਂ ‘ਤੇ ਨਿਯੁਕਤੀ ਲਈ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ
ਜਸਟਿਸ ਕੇਹਰ ਨੇ ਕਿਹਾ ਕਿ ਤੁਸੀਂ (ਕੇਂਦਰ) ਤਿੰਨ ਮਹੀਨੇ ਦਾ ਸਮਾਂ ਮੰਗ ਰਹੇ ਹੋ, ਜੋ ਇਹ ਦਰਸਾਉਂਦਾ ਹੈ ਕਿ ਤੁਸੀਂ ਇਸ ਮੁੱਦੇ ਨੂੰ ਲੈ ਕੇ ਗੰਭੀਰ ਨਹੀਂ ਹੋ ਇਹ ਟ੍ਰਿਬਿਊਨਲ ਤੁਹਾਡੇ ਲਈ ਧਨ ਇਕੱਠਾ ਕਰਨ ਦਾ ਜ਼ਰੀਆ ਹੈ ਤੇ ਤੁਸੀਂ ਇਸ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕਰਨਾ ਨਹੀਂ ਚਾਹੁੰਦੇ ਜੇਕਰ ਚੋਣ ਹੋ ਗਿਆ ਹੈ ਤਾਂ ਤੁਸੀਂ ਇੱਕ ਮਹੀਨੇ ਦੇ ਅੰਦਰ ਇਸ ‘ਤੇ ਅੰਤਿਮ ਫੈਸਲਾ ਕਿਉਂ ਨਹੀਂ ਲੈਂਦੇ? ਤੁਸੀਂ ਹੋਰ ਕਿੰਨਾ ਸਮਾਂ ਲਓਗੇ? ਜੋ ਨਾਂਅ ਅਉਪਯੋਗੀ ਹਨ, ਉਨ੍ਹਾਂ ਨੂੰ ਰੱਦ ਕਰੋ, ਪਰ ਕੁਝ ਤਾਂ ਕਰੋ