ਆਈਪੀਐੱਲ ਲੀਗ ਦੇ 10ਵੇਂ ਸੈਸ਼ਨ ਦੀ ਨਿਲਾਮੀ

ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 10ਵੇਂ ਸੈਸ਼ਨ ਦੀ ਅੱਜ ਹੋਈ ਨਿਲਾਮੀ ਵਿੱਚ 14.5 ਕਰੋੜ ਰੁਪਏ ਦੀ ਕੀਮਤ ਪ੍ਰਾਪਤ ਕਰਕੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਬਣ ਗਏ
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਥੰਗਾਰਾਸੂ ਨਟਰਾਜਨ ਨੂੰ ਕਿੰਗਜ਼ ਇਲੈਵਨ ਪੰਜਾਬ ਵੱਲੋਂ ਵਰਿੰਦਰ ਸਹਿਵਾਗ ਨੇ ਤਿੰਨ ਕਰੋੜ ਦੀ ਬੋਲੀ ਲਾਈ
ਇਸ਼ਾਂਤ ਤੋਂ ਇਲਾਵਾ ਭਰੋਸੇਮੰਦ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ, ਆਲਰਾਊਂਡਰ ਇਰਫਾਨ ਪਠਾਨ, ਪ੍ਰਗਿਆਨ ਓਝਾ, ਉਨਮੁਕਤ ਚੰਦ, ਅਭਿਨਵ ਮੁਕੁੰਦ, ਮਿਅੰਕ ਡਾਗਰ, ਆਰ ਪੀ ਸਿੰਘ, ਅਖਿਲ ਹੇਰਵਦਕਰ ਹੋਰ ਪ੍ਰਮੁੱਖ ਭਾਰਤੀ ਖਿਡਾਰੀ ਰਹੇ ਜਿਨ੍ਹਾਂ ਨੂੰ ਬੋਲੀ ‘ਚ ਕਿਸੇ ਵੀ ਫ੍ਰੇਂਚਾਇਜ਼ੀ ਨੇ ਨਹੀਂ ਖਰੀਦਿਆ