ਆਈਪੀਐੱਲ ਸਪਾਟ ਫਿਕਸਿੰਗ : ਈਡੀ ਦੇ ਦੋ ਅਧਿਕਾਰੀ ਤੇ ਦੋ ਹਵਾਲਾ ਕਾਰੋਬਾਰੀ ਗ੍ਰਿਫਤਾਰ

ਸੱਚ ਕਹੂੰ ਨਿਊਜ਼ ਨਵੀਂ ਦਿੱਲੀ, 
ਸੀਬੀਆਈ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਆਈਪੀਐੱਲ ਸਪਾਟ ਫਿਕਸਿੰਗ ਦੇ ਮਾਮਲੇ ‘ਚ ਈਡੀ ਦੇ ਦੋ ਅਧਿਕਾਰੀਆਂ ਦੇ ਨਾਲ-ਨਾਲ ਮੁੰਬਈ ਦੇ ਵੱਡੇ ਫਿਕਸਰ ਤੇ ਹਵਾਲਾ ਕਾਰੋਬਾਰੀ ਬਿਮਲ ਅਗਰਵਾਲ ਤੇ ਚੰਦਰੇਸ਼ ਪਟੇਲ ਨੂੰ ਗ੍ਰਿਫਤਾਰ ਕੀਤਾ ਹੈ ਸੀਬੀਆਈ ਨੇ ਅਹਿਮਦਾਬਾਦ ‘ਚ ਈਡੀ ਦੇ ਸਾਬਕਾ ਜੁਆਇੰਟ ਡਾਇਰੈਕਟਰ ਜੇ ਪੀ ਸਿੰਘ ਤੇ ਈਡੀ ਦੇ ਮੌਜੂਦਾ ਅਧਿਕਾਰੀ ਸੰਜੈ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਹਿਮਦਾਬਾਦ ‘ਚ ਬਤੌਰ ਡਾਇਰੈਕਟਰ ਤਾਇਨਾਤ ਰਹੇ ਜੇ ਪੀ ਸਿੰਘ ਆਈਪੀਐੱਲ ਸਪਾਟ ਫਿਕਸਿੰਗ ਮਾਮਲੇ ਦੀ ਜਾਂਚ ਕਰ ਰਹੇ ਸਨ ਜੇ ਪੀ ਸਿੰਘ ‘ਤੇ ਦੋਸ਼ ਹੈ ਕਿ ਜੇ ਪੀ ਸਿੰਘ ਨੇ ਈਡੀ ‘ਚ ਤਾਇਨਾਤ ਇੱਕ ਅਧਿਕਾਰੀ ਸੰਜੈ ਸਿੰਘ ਨੂੰ ਦਿੱਲੀ ਦੇ ਇੱਕ ਵੱਡੇ ਫਿਕਸਰ ਤੇ ਮੁੰਬਈ ਦੇ 2 ਵੱਡੇ ਮੈਚ ਫਿਕਸਰਾਂ ਦੇ ਨਾਲ ਮਿਲਕੇ ਸਪਾਟ ਫਿਕਸਿੰਗ ਨਾਲ ਜੁੜੇ ਦੇਸ਼ ਭਰ ਦੇ ਕਈ ਬੁਕੀਜ਼ ਤੇ ਮੈਚ ਫਿਕਸਰਾਂ ਤੋਂ ਵੱਡੇ ਪੱਧਰ ‘ਤੇ ਉਗਰਾਹੀ ਕੀਤੀ ਸੀ
ਦੋਸ਼ਾਂ ਤੋਂ ਬਾਅਦ ਈਡੀ ਨੇ ਦੋਵਾਂ ਅਫਸਰਾਂ ਦਾ ਈਡੀ ਤੋਂ ਤਬਾਦਲਾ ਕਰ ਦਿੱਤਾ ਸੀ ਇਸ ਮਾਮਲੇ ‘ਚ ਈਡੀ ਦੇ ਮੌਜੂਦਾ ਡਾਇਰੈਕਟਰ ਕਰਨਲ ਸਿੰਘ ਨੇ ਸੀਬੀਆਈ ‘ਚ ਐੱਫਆਈਆਰ ਵੀ ਦਰਜ ਕਰਵਾਈ ਸੀ ਆਈਬੀ (ਇੰਟੈਲੀਜੈਂਸ ਬਿਊਰੋ) ਨੇ ਵੀ ਆਪਣੀ ਇੱਕ ਰਿਪੋਰਟ ‘ਚ ਖੁਲਾਸਾ ਕੀਤਾ ਸੀ ਕਿ ਆਈਪੀਐੱਲ ਸਪਾਟ ਫਿਕਸਿੰਗ ਦੀ ਜਾਂਚ ਨਾਲ ਜੁੜੇ ਇਨ੍ਹਾਂ ਦੋਵਾਂ ਅਫਸਰਾਂ ਨੇ ਇੰਨੇ ਵੱਡੇ ਪੱਧਰ ‘ਤੇ ਰਿਸ਼ਵਤ ਲਈ ਜਿਸ ਦੀ ਜਾਂਚ ਹੋਣੀ ਬਹੁਤ ਜ਼ਰੁਰੀ ਹੈ
ਇਹ ਸ਼ਿਕਾਇਤ ਦਰਜ ਹੋਣ ਤੇ ਆਈਬੀ ਦੇ ਖੁਲਾਸੇ ਤੋਂ ਬਾਅਦ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਜਿਸ ਕਾਰਨ ਇਸ ਮਾਮਲੇ ‘ਚ ਇਹ ਗ੍ਰਿਫਤਾਰੀ ਕੀਤੀ ਗਈ ਹੈ