Breaking News

ਆਧਾਰ ਕਾਰਡ ‘ਤੇ ਕਿੰਤੂ

ਦੇਸ਼ ਅੰਦਰ ਆਧਾਰ ਕਾਰਡ ਦੀ ਯੋਜਨਾ ਇੱਕ ਕਰਾਂਤੀ ਵਾਂਗ ਸ਼ੁਰੂ ਹੋਈ ਸੀ ਜਿਸ ਨੇ ਸਰਕਾਰੀ ਸਕੀਮਾਂ ਦੀ ਦੁਰਵਰਤੋਂ ‘ਤੇ ਹੈਰਾਨੀਜਨਕ ਲਗਾਮ ਕਸ ਦਿੱਤੀ ਪਰ ਜਦੋਂ ਦੀ ਇਹ ਯੋਜਨਾ ਸ਼ੁਰੂ ਹੋਈ ਹੈ ਇਸ ਦਾ ਵਿਰੋਧ ਵੀ ਕਿਸੇ ਨਾ ਕਿਸੇ ਪੱਧਰ ‘ਤੇ ਜਾਰੀ ਰਿਹਾ ਸੁਪਰੀਮ ਕੋਰਟ ਨੇ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਇੱਕ ਵਾਰ ਫੇਰ ਆਧਾਰ ਨੂੰ ਕਲਿਆਣਕਾਰੀ ਸਕੀਮਾਂ ਲਈ ਗੈਰ-ਜ਼ਰੂਰੀ ਦੱਸਿਆ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਆਧਾਰ ਕਾਰਡ ਨੇ ਰਸੋਈ ਗੈਸ ਦੀ ਸਬਸਿਡੀ ਦਾ ਨਾਜਾਇਜ਼ ਫਾਇਦਾ ਉਠਾਉਣ ਵਾਲਿਆਂ ਨੂੰ ਨਾਕਾਮ ਕਰ ਦਿੱਤਾ ਹੈ ਸਬਸਿਡੀ ਹਾਸਲ ਕਰਨ ਵਾਲੇ ਕਰੋੜਾਂ ਫਰਜ਼ੀ ਖਪਤਕਾਰ ਗਾਇਬ ਹੋ ਗਏ ਤੇ ਸਰਕਾਰੀ ਖਜ਼ਾਨੇ ਨੂੰ ਵੱਡੀ ਰਾਹਤ ਮਿਲੀ ਇਸ ਤੋਂ ਪਹਿਲਾਂ ਰਾਸ਼ਨ ਕਾਰਡ ਦੀ ਵਰਤੋਂ ਹੁੰਦੀ ਸੀ ਰਾਸ਼ਨ ਕਾਰਡ ਇੱਕ ਤੋਂ ਵੱਧ ਬਣਾਏ ਜਾਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਪਰ ਆਧਾਰ ਕਾਰਡ ‘ਚ ਤਕਨੀਕ ਦੀ ਅਜਿਹੀ ਸੁਚੱਜੀ ਵਰਤੋਂ ਕੀਤੀ ਗਈ ਹੈ ਕਿ ਇੱਕ ਤੋਂ ਵੱਧ ਸੰਭਵ ਹੀ ਨਹੀਂ ਸਰਕਾਰਾਂ ਨੇ ਅਰਬਾਂ ਰੁਪਏ ਦੀ ਸਬਸਿਡੀ ਨਾਹੱਕਿਆਂ ਤੋਂ ਬਚਾ ਲਈ ਹੈ ਉਂਜ ਵੀ ਆਧਾਰ ਕਾਰਡ ਇੱਕ ਅਰਬ ਤੋਂ ਵੱਧ ਲੋਕ ਬਣਾ ਚੁੱਕੇ ਹਨ ਤੇ ਲੋਕ ਸਰਕਾਰੀ ਸਕੀਮਾਂ ‘ਚ ਪੂਰੀ ਦਿਲਚਸਪੀ ਤੇ ਜਾਗਰੂਕਤਾ ਨਾਲ ਵਰਤੋਂ ਕਰਦੇ ਹਨ ਜਦੋਂ ਇੱਕ ਅਰਬ ਤੋਂ ਵੱਧ ਲੋਕਾਂ ਨੂੰ ਇਸ ਦੀ ਵਰਤੋਂ ‘ਤੇ ਕੋਈ ਇਤਰਾਜ਼ ਨਹੀਂ ਤਾਂ ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਤੇ ਸਨਮਾਨਜਨਕ ਹੀ ਬਣਾਉਣਾ ਚਾਹੀਦਾ ਹੈ ਭ੍ਰਿਸ਼ਟਾਚਾਰ ਇੱਕ ਵੱਡੀ ਸਮੱਸਿਆ ਸੀ ਜਿਸ ਨੂੰ ਆਧਾਰ ਨੇ ਬੰਦ ਕਰਨ ‘ਚ ਵੱਡੀ ਭੂਮਿਕਾ ਨਿਭਾਈ ਹੈ ਆਧਾਰ ਕਾਰਡ ਬਣਨ ਦੀ ਹਾਲਤ ‘ਚ ਲੋਕਾਂ ਨੂੰ ਸਬਸਿਡੀ ਨਾ ਮਿਲਣ ਦਾ ਕੋਈ ਤਰਕ ਹੀ ਨਹੀਂ ਰਹਿ ਗਿਆ ਸਰਕਾਰ ਨੂੰ ਆਧਾਰ ਸਬੰਧੀ ਆਪਣਾ ਪੱਖ ਮਜ਼ਬੂਤੀ ਨਾਲ ਸੁਪਰੀਮ ਕੋਰਟ ‘ਚ ਰੱਖਣਾ ਚਾਹੀਦਾ ਹੈ ਆਧਾਰ ਰਾਹੀਂ ਸਰਕਾਰੀ ਪੈਸੇ ਦੀ ਦੁਰਵਰਤੋਂ ਰੁਕਣਾ ਇੱਕ ਵੱਡੀ ਪ੍ਰਾਪਤੀ ਹੈ ਹੋਰ ਤਾਂ ਹੋਰ ਆਧਾਰ ਕਾਰਡ ਪ੍ਰੀਖਿਆ ‘ਚ ਨਕਲ ਰੋਕਣ ਲਈ ਵੀ ਉਪਯੋਗੀ ਬਣ ਸਕਦਾ ਹੈ ਸੀਬੀਐੱਸਈ ਨੇ ਜਾਇੰਟ ਐਂਟਰੇਂਸ ਇੰਜੀਨੀਅਰਿੰਗ ਟੈਸਟ ਲਈ ਵੀ ਆਧਾਰ ਜ਼ਰੂਰੀ ਕਰ ਦਿੱਤਾ ਹੈ ਪਹਿਲਾਂ ਰੋਲ ਨੰਬਰ ਕਾਰਡ ‘ਤੇ ਫੋਟੋ ਬਦਲ ਕੇ ਕੋਈ ਹੋਰ ਵਿਅਕਤੀ ਹੀ ਅਸਲੀ ਵਿਦਿਆਰਥੀ ਦੀ ਥਾਂ ਪੇਪਰ ਦੇ ਆਉਂਦਾ ਸੀ ਇਸੇ ਤਰ੍ਹਾਂ ਫਰਜ਼ੀ ਵੋਟਾਂ ਦਾ ਰੁਝਾਨ ਵੀ ਆਧਾਰ ਨਾਲ ਖ਼ਤਮ ਹੋਇਆ ਹੈ ਫਿਰ ਵੀ ਪੈਨਸ਼ਨ ਤੇ ਹੋਰ ਸਕੀਮਾਂ ਲਈ ਆਧਾਰ ਨੂੰ ਜ਼ਰੂਰੀ ਬਣਾਉਣ ਵਾਸਤੇ ਸਰਕਾਰ ਨੂੰ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ ਅਮਰੀਕਾ ਵਰਗਾ ਦੇਸ਼ ਵੀ ਸਿਕਿਉਰਟੀ ਨੰਬਰ ਕਾਰਡ ਪ੍ਰਣਾਲੀ ਅਪਣਾ ਚੁੱਕਾ ਹੈ ਭ੍ਰਿਸ਼ਟਾਚਾਰ ਦੇਸ਼ ਦੇ ਵਿਕਾਸ ‘ਚ ਵੱਡੀ ਰੁਕਾਵਟ ਹੈ ਜਿਸ ਨਾਲ ਹੱਕਦਾਰਾਂ ਦਾ ਹੱਕ ਵੀ ਮਰਦਾ ਹੈ ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਹੁੰਦੀ ਹੈ ਨਿੱਜਤਾ ਤੇ ਸੁਰੱਖਿਆ ਵਰਗੇ ਮਾਮਲਿਆਂ ਨੂੰ ਛੱਡ ਕੇ ਆਧਾਰ ਦੇਸ਼ ਲਈ ਫਾਇਦੇਮੰਦ ਹੈ ਚੰਗਾ ਹੋਵੇ ਜੇਕਰ ਸਰਕਾਰ ਇਸ ਦਿਸ਼ਾ ‘ਚ ਹੋਰ ਕਦਮ ਪੁੱਟ ਕੇ ਅਜਿਹਾ ਮਾਹੌਲ ਤਿਆਰ ਕਰੇ ਕਿ ਆਧਾਰ ਦੀ ਵਰਤੋਂ ਹੋਰ ਭਰੋਸੇਯੋਗ ਬਣੇ

ਪ੍ਰਸਿੱਧ ਖਬਰਾਂ

To Top