ਆਪ ਦੇ ਖਤਰਨਾਕ ਪੈਂਤਰੇ

ਪੰਜਾਬ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦੇਸ਼ ਵਿਰੋਧੀ ਤਾਕਤਾਂ ਨਾਲ ਆਪਣੀ ਨੇੜਤਾ ਦਾ ਇਜ਼ਹਾਰ ਕਰ ਰਹੀ ਹੈ, ਉਹ ਕਾਫ਼ੀ ਚਿੰਤਾਜਨਕ ਹੈ ਗਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ ਵਰਗੇ ਭਖ਼ਦੇ ਲੋਕ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਸੱਤਾ ਸੌਂਪਣ ਦੀ ਅਪੀਲ ਕਰ ਰਹੀ ਆਮ ਆਦਮੀ ਪਾਰਟੀ ਨੇ ਐਨ ਚੋਣਾਂ ਮੌਕੇ ਆ ਕੇ ਆਪਣਾ ਰੁਖ਼ ਬਦਲ ਲਿਆ ਹੈ ਪੰਜਾਬ ‘ਚ ਆਮ ਆਦਮੀ ਪਾਰਟੀ ਹੁਣ ਖੁੱਲ੍ਹ ਕੇ ਵੱਖਵਾਦੀਆਂ ਦਾ ਸਾਥ ਲੈ ਰਹੀ ਹੈ ਜਾਹਿਰ ਹੈ ਕਿ ਆਪਣੇ ਆਪ ਨੂੰ ਲੋਕਾਂ ਦੀ ਹਮਾਇਤੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਵੀ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਮੌਕਾਪ੍ਰਸਤ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਂਜ ਤਾਂ ਪਹਿਲਾਂ ਵੀ ਦੇਸ਼ ਵਿਰੋਧੀ ਤਾਕਤਾਂ ਦੀ ਸੁਰ ‘ਚ ਸੁਰ ਮਿਲਾਉਂਦੇ ਰਹੇ ਹਨ, ਭਾਵੇਂ ਉਹ ਸਰਜੀਕਲ ਸਟਰਾਈਕ ਦਾ ਮਾਮਲਾ ਹੋਵੇ ਜਾਂ ਕਸ਼ਮੀਰ ਨਾਲ ਜੁੜੇ ਅੱਤਵਾਦ ਦੀ ਗੱਲ ਹੋਵੇ ਪੰਜਾਬ ‘ਚ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਇੱਕ ਵੱਖਵਾਦੀ ਪਰਿਵਾਰ ਦੇ ਘਰ ਨੂੰ ਆਰਾਮ ਕਰਨ ਲਈ ਚੁਣਿਆ ਅਤੇ ਉੱਥੇ ਰਾਤ ਗੁਜਾਰੀ ਕੀ ਪੰਜਾਬ ਅੰਦਰ ਹੋਰ ਕੋਈ ਅਜਿਹੀ ਥਾਂ ਨਹੀਂ ਸੀ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਰਾਤ ਕੱਟ ਸਕਣ? ਆਮ ਆਦਮੀ ਪਾਰਟੀ ਦਾ ਵਿਰੋਧ ਕਾਂਗਰਸ , ਭਾਜਪਾ ਜਾਂ ਅਕਾਲੀ ਦਲ ਨਾਲ ਹੋ ਸਕਦਾ ਹੈ ਪਰ ਇਸਦਾ ਇਹ ਮਤਲਬ ਨਹੀਂ ਹੋਣਾ ਚਾਹੀਦਾ ਕਿ ਕੇਜਰੀਵਾਲ ਉਨ੍ਹਾਂ ਲੋਕਾਂ ਤੋਂ ਸਮਰੱਥਨ ਦੀ ਆਸ ਰੱਖਣ ਜਿਨ੍ਹਾਂ ਦੀ ਬਦੌਲਤ ਪੰਜਾਬ ਨੇ ਦੋ ਦਹਾਕਿਆਂ ਤੱਕ ਖੂਨੀ ਦੌਰ ਦਾ ਸਾਹਮਣਾ ਕੀਤਾ ਆਮ ਆਦਮੀ  ਪਾਰਟੀ ਨੂੰ ਸਮਝਣਾ ਪਵੇਗਾ ਕਿ ਪੰਜਾਬ ਦੇ ਕੱਟੜ ਲੋਕ ਜੋ ਵੱਖਵਾਦ ਦੇ ਰਾਹ ‘ਤੇ ਚੱਲ ਰਹੇ ਹਨ ,ਉਹ ਪਹਿਲਾਂ ਵੀ ਕਈ  ਵਾਰ ਚੋਣ ਲੜ ਚੁੱਕੇ ਹਨ, ਅੱਤਵਾਦ ਦੇ ਦੌਰ ਤੋਂ ਇਲਾਵਾ ਉਨ੍ਹਾਂ ਦੀ ਕਦੇ ਜ਼ਮਾਨਤ ਵੀ ਨਹੀਂ ਬਚ ਸਕੀ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਨ੍ਹਾਂ ਪੱਲੇ ਜ਼ਿਆਦਾ ਕੁਝ ਨਹੀਂ ਜਿਸ ਨਾਲ ਆਪ ਪੰਜਾਬ ਵਿਧਾਨਸਭਾ ਅੰਦਰ ਬਹੁਮਤ ਸਾਬਤ ਕਰ ਸਕੇ ਦੋ ਦਿਨ ਪਹਿਲਾਂ ਇੱਕ ਰਾਜਨੀਤਿਕ ਰੈਲੀ ਦੌਰਾਨ ਹੋਇਆ ਬੰਬ ਧਮਾਕਾ ਸਾਬਤ ਕਰਦਾ ਹੈ ਕਿ ਪੰਜਾਬ ਨੂੰ ਕੁਝ ਲੋਕ ਦੁਬਾਰਾ ਕਾਲੇ ਦੌਰ ‘ਚ ਲਿਜਾਣਾ ਚਾਹੁੰਦੇ ਹਨ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਦਲਿਤਾਂ, ਵਿਦਿਆਰਥੀਆਂ, ਕਰਮਚਾਰੀਆਂ, ਵਪਾਰੀਆਂ ਤੇ ਕਿਸਾਨਾਂ ਦੀ ਗੱਲ ਕਰੇ ਜੋ ਲੋਕ ਪਾਕਿਸਤਾਨ ਦੇ ਹੱਥਾਂ ‘ਚ ਖੇਡ ਰਹੇ ਹਨ , ਉਹ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕੇ ਉਹ ਕੇਜਰੀਵਾਲ ਨੂੰ ਕੀ ਦੇਣਗੇ, ਸੋਚਣ ਵਾਲੀ ਗੱਲ ਹੈ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਰਾਜਨੀਤਿਕ ਉਮੀਦਵਾਰਾਂ, ਆਗੂਆਂ ਖਿਲਾਫ਼ ਕਾਰਵਾਈ ਕਰੇ ਜੋ ਕਿਸੇ ਵੀ ਤਰ੍ਹਾਂ ਦੇਸ਼ ਵਿਰੋਧੀ ਲੋਕਾਂ ਦੀ ਹਾਂ ‘ਚ ਹਾਂ ਮਿਲਾ ਰਹੇ ਹਨ ਚੋਣਾਂ ਪੰਜਾਬ ਦੀਆਂ ਹਨ, ਪੰਜਾਬ ਲਈ ਹਨ, ਇਸ ਲਈ ਵੋਟਰ ਦੀ ਭਾਵਨਾ ਨੂੰ ਸੁਰੱਖਿਅਤ ਤਰੀਕੇ ਨਾਲ ਪੋਲਿੰਗ ਬੂਥ ਤੱਕ ਲਿਆਜਿਆ ਜਾਵੇ ਅਤੇ ਇੱਕ ਸਿਹਤਮੰਦ ਵਿਕਾਸ ਪੱਖੀ ਸਰਕਾਰ ਪੰਜਾਬ ਨੂੰ ਮਿਲੇ, ਚੋਣ ਕਮਿਸ਼ਨ ਇਹ ਯਕੀਨੀ ਕਰੇ