Breaking News

ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲਾ : ਸ਼ਸ਼ੀ ਕਲਾ : ਤਖਤ ਦੀ ਥਾਂ ਜ਼ੇਲ੍ਹ

ਏਆਈਏਡੀਐਮਕੇ ਜਨਰਲ ਸਕੱਤਰ ਸਮੇਤ ਤਿੰਨਾਂ ਨੂੰ ਚਾਰ ਸਾਲ ਦੀ ਕੈਦ ਤੇ 10 ਕਰੋੜ ਜ਼ੁਰਮਾਨਾ
ਏਜੰਸੀ  ਨਵੀਂ ਦਿੱਲੀ,
ਸੁਪਰੀਮ ਕੋਰਟ ਨੇ ਆਮਦਨ  ਦੇ ਵਾਧੂ ਸ੍ਰੋਤਾਂ ਤੋਂ ਜ਼ਿਆਦਾ ਜਾਇਦਾਦ ਇਕੱਠੀ ਕਰਨ (ਡੀਏ) ਦੇ ਮਾਮਲੇ ਵਿੱਚ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੇ. ਜੈਲਲਿਤਾ ਦੀ ਸਹਿ ਦੋਸ਼ੀ ਅਤੇ ਏਆਈਏਡੀਐਮਕੇ ਦੀ ਜਨਰਲ ਸਕੱਤਰ ਵੀ.ਕੇ. ਸ਼ਸ਼ੀਕਲਾ  ਤੇ ਦੋ ਹੋਰਾਂ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਤੇ ਬਾਕੀਆਂ  ਦੀ ਸਜ਼ਾ ਪੂਰੀ ਕਰਨ ਦਾ ਹੁਕਮ ਦਿੱਤਾ ਜਸਟਿਸ ਪਿਨਾਕੀ ਚੰਦਰ ਘੋਸ਼ ਤੇ ਜਸਟਿਸ ਅਮਿਤਾਭ ਰਾਇ ਦੀ ਬੈਂਚ ਨੇ ਇਸ ਮਾਮਲੇ ਵਿੱਚ ਕਰਨਾਟਕ ਹਾਈ ਕੋਰਟ ਦੇ ਫੈਸਲੇ ਨੂੰ ਪਲਟਦਿਆਂ ਸੂਬਾ ਸਰਕਾਰ ਦੀ ਅਪੀਲ ਮਨਜੂਰ ਕਰ ਲਈ ਤੇ ਸ਼ਸ਼ੀਕਲਾ, ਇਲਾਵਾਰਸੀ ਤੇ ਸੁਧਾਕਰਨ ਨੂੰ ਦੋਸ਼ੀ
ਠਹਿਰਾਇਆ ਅਦਾਲਤ ਨੇ ਅੰਨਾਦ੍ਰਮੁਕ ਦੀ ਜਨਰਲ ਸਕੱਤਰ ਸ਼ਸ਼ੀਕਲਾ ਨੂੰ ਤੁਰੰਤ  ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਬੈਂਚ ਨੇ ਕਿਹਾ ਕਿ ਤਿੰਨਾਂ ਦੋਸ਼ੀਆਂ ਨੂੰ ਜੇਲ੍ਹ  ‘ਚ  ਸਜ਼ਾ ਦੀ ਮਿਆਦ ਪੂਰੀ ਕਰਨੀ ਹੋਵੇਗੀ
ਕਰਨਾਟਕ ਦੀ ਵਿਸ਼ੇਸ਼ ਅਦਾਲਤ ਨੇ ਜੈਲਲਿਤਾ, ਸ਼ਸ਼ੀਕਲਾ  ਤੇ ਦੋ ਹੋਰ ਦੋਸ਼ੀਆਂ ਨੂੰ ਦੋਸ਼ੀ ਠਹਿਰਾÀਂਦਿਆਂ ਚਾਰ-ਚਾਰ  ਸਾਲ ਕੈਦ  ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਕਰਨਾਟਕ ਹਾਈ ਕੋਰਟ ਨੇ ਬਰਖਾਸਤ ਕਰ ਦਿੱਤਾ ਸੀ ਇਸ ਖਿਲਾਫ਼ ਕਰਨਾਟਕ ਸਰਕਾਰ ਤੇ ਹੋਰ  ਪਟੀਸ਼ਨਾਂ ਨੇ ਮੁੱਖ ਅਦਾਲਤ ਦਾ ਦਰਵਾਜਾ ਖੜਕਾਇਆ ਸੀ  ਸ਼ਸ਼ੀ ਕਲਾ ਛੇ ਮਹੀਨੇ ਜੇਲ੍ਹ ਕੱਟ ਚੁੱਕੀ ਹੈ ਤੇ ਉਨ੍ਹਾਂ ਨੂੰ ਹੁਣ ਸਾਢੇ ਤਿੰਨ ਸਾਲ ਹੋਰ ਕੈਦ ਕੱਟਣੀ ਪਵੇਗੀ
ਮੁੱਖ ਅਦਾਲਤ ਨੇ ਇਸ ਫੈਸਲੇ ਦੇ ਨਾਲ ਹੀ ਕੁਮਾਰੀ ਸ਼ਸ਼ੀਕਲਾ ਕਰੀਬ ਦਸ ਸਾਲ  ਤੱਕ ਸਰਗਰਮ ਸਿਆਸਤ ਤੋਂ ਵੱਖ ਰਹੇਗੀ, ਕਿਉਂਕਿ ਲਿਲੀ ਥਾਮਸ ਬਨਾਮ ਭਾਰਤ ਸਰਕਾਰ  ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਸਜ਼ਾ ਪੂਰੀ ਰਰਨ  ਤੋਂ 6 ਸਾਲ ਬਾਅਦ ਤੱਕ  ਉਹ ਚੋਣਾਂ ਨਹੀਂ ਲੜ ਸਕੇਗੀ ਸੰਨ 1991-1996 ਦਰਮਿਆਨ ਕੁਮਾਰੀ ਸ਼ਸ਼ੀ ਕਲਾ ਦੇ ਮੁੱਖ ਮੰਤਰੀ ਰਹਿੰਦਿਆਂ ਆਮਦਨ ਤੋਂ ਜਿਆਦਾ ਜਾਇਦਾਦ   (66 ਕਰੋੜ ਰੁਪਏ ) ਇਕੱਠੇ ਕਰਨ ਦੇ ਮਾਮਲੇ ਵਿੱਚ ਸਤੰਬਰ 2014 ਵਿੱਚ ਬੰਗਲੌਰ ਦੀ ਵਿਸ਼ੇਸ਼ ਅਦਾਲਤ ਨੇ ਸ਼ਸ਼ੀਕਲਾ ਤੇ  ਉਸ ਦੇ ਦੋ ਰਿਸ਼ਤੇਦਾਰਾਂ ਨੂੰ ਚਾਰ-ਚਾਰ ਸਾਲ ਦੀ ਸਜ਼ਾ ਤੇ 10 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਸੀ ਇਸ ਮਾਮਲੇ ਵਿੱਚ ਸ਼ਸ਼ੀ ਕਲਾ ਨੂੰ ਉਕਸਾਉਣ ਤੇ ਸਾਜਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਪਰ ਮਈ 2015 ਵਿੱਚ ਕਰਨਾਟਕ ਹਾਈ ਕੋਰਟ ਨੇ ਸਾਰਿਆਂ ਨੂੰ  ਬਰੀ ਕਰ ਦਿੱਤਾ ਸੀ
ਇਸ ਤੋਂ ਬਾਅਦ ਕਰਨਾਟਕ ਸਰਕਾਰ, ਦ੍ਰਵਿੜ ਮੁਨੇਤਰ ਕੜਗਮ ਦੇ ਆਗੂ  ਕੇ. ਅਨਬਝਗਨ ਤੇ  ਭਾਰਤੀ ਜਨਤਾ ਪਾਰਟੀ ਆਗੂ ਸੂਬਰਮਣੀਅਮ ਸਵਾਮੀ ਨੇ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਇਨ੍ਹਾਂ ਦੀ ਦਲੀਲ ਸੀ ਕਿ ਹਾਈ ਕੋਰਟ ਨੇ ਆਪਣੇ ਫੈਸਲੇ ‘ਚ ਅੰਕ ਗਿਣਤੀ  ਭੁੱਲ ਕੀਤੀ ਸੀ ਸੁਪਰੀਮ ਕੋਰਟ ਨੇ ਚਾਰ ਮਹੀਨੇ ਦੀ ਸੁਣਵਾਈ ਤੋਂ ਬਾਅਦ ਪਿਛਲੇ ਸਾਲ ਜੂਨ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ  ਜ਼ਿਕਰਯੋਗ ਹੈ ਕਿ ਡੀਏ ਮਾਮਲੇ ਦੀ ਨਿਰਪੱਖ ਸੁਣਵਾਈ ਲਈ ਇਸ ਨੂੰ ਕਰਨਾਅਕ ਤਬਦੀਲ ਕੀਤਾ ਗਿਆ ਸੀ

ਕੀ ਹੈ ਮਾਮਲਾ
1991-1996 ਦਰਮਿਆਨ ਕੁਮਾਰੀ ਜੇ. ਜੈਲਲਿਤਾ ਦੇ ਮੁੱਖ ਮੰਤਰੀ ਰਹਿੰਦਿਆਂ  ਆਮਦਨ ਤੋਂ ਜ਼ਿਆਦਾ ਵਾਧੂ ਸ੍ਰੋਤਾਂ ਤੋਂ ਜ਼ਿਆਦਾ ਜਾਇਦਾ (66 ਕਰੋੜ) ਰੁਪਏ ਇਕੱਠੇ ਕਰਨ ਦੇ ਮਾਮਲੇ ਵਿੱਚ ਸਤੰਬਰ 2014 ਵਿੱਚ ਬੰਗਲੌਰ ਦੀ ਵਿਸ਼ੇਸ਼ ਅਦਾਲਤ ਨੇ ਸ਼ਸ਼ੀਕਲਾ ਤੇ ਉਨ੍ਹਾਂ ਦੋ ਰਿਸ਼ਤੇਦਾਰਾਂ ਨੂੰ ਚਾਰ-ਚਾਰ ਸਾਲ ਦੀ ਸਜ਼ਾ ਤੇ 10 ਕਰੋੜ ਰੁਪਏ ਦਾ ਜ਼ੁਮਰਾਨਾ ਲਾਇਆ ਸੀ  ਇਸ ਮਾਮਲੇ ‘ਚ ਸ਼ਸ਼ੀਕਲਾ ਨੂੰ ਉਕਸਾਉਣ ਤੇ ਸਾਜਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਪਰ ਮਈ 2015 ਵਿੱਚ ਕਰਨਾਟਕ  ਹਾਈ ਕੋਰਟ ਨੇ ਸਾਰਿਆਂ ਨੂੰ ਬਰੀ ਕਰ ਦਿੱਤਾ ਸੀ

ਈ. ਕੇ. ਪਲਾਨੀਸਵਾਮੀ ਨੂੰ ਅੰਨਾ ਦ੍ਰਮੁਕ ਦੀ ਕਮਾਨ
ਚੇਨੱਈ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸਗਮ (ਅੰਲਾ ਦ੍ਰਮੁਕ) ਜਨਰਲ ਸਕੱਤਰ  ਵੀ. ਕੇ.ਸ ਸ਼ਸ਼ੀ ਕਲਾ ਦੇ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਈ. ਕੇ ਪਲਾਨੀਸਵਾਮੀ ਨੂੰ ਅੱਜ ਸਰਵਸੰਮਤੀ ਨਾਲ ਪਾਰਟੀ  ਦੇ ਵਿਧਾਇਕ ਦਲ ਦਾ ਨਵਾਂ ਆਗੂ  ਚੁਣ ਲਿਆ ਗਿਆ ਕੁਮਾਰੀ ਸ਼ਸ਼ੀਕਲਾ ਦੀ ਪ੍ਰਧਾਨਗਰੀ ਵਿੱਚ ਕੂਵਾਥੂਰ ਸਥਿਤ ਰਿਜਾਰਟ ਵਿੱਚ ਹੋਈ ਐਮਰਜੰਸੀ ਮੀਟਿੰਗ ਵਿੱਚ ਪਲਾਨੀਸਵਾਮੀ ਨੂੰ ਪਾਰਟੀ ਦੇ ਵਿਧਾਇਕ ਦਲ ਦਾ ਨਵਾਂ ਆਗੂ ਚੁਣਿਆ ਗਿਆ ਉਹ  ਹੁਣ ਸਰਕਾਰ ਬਣਾਉਣ ਦਾ ਦਾਅਵਾ ਕਰਨਗੇ ਮੀਟਿੰਗ ਵਿੱਚ ਪਾਰਟੀ ਦੇ 125 ਵਿਧਾਇਕਾਂ ਨੇ ਹਿੱਸਾ ਲਿਆ

ਪ੍ਰਸਿੱਧ ਖਬਰਾਂ

To Top