Breaking News

ਆਖ਼ਰ ਮੰਨੇ ਕੇਜਰੀਵਾਲ, ਈਵੀਐੈਮ ਨੇ ਨਹੀਂ ਲੋਕਾਂ ਨੂੰ ਹਰਾਇਆ

ਕੇਜਰੀਵਾਲ ਆਖਰਕਾਰ ਮੰਨ ਗਏ
ਏਜੰਸੀ
ਨਵੀਂ ਦਿੱਲੀ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਿੰਨ ਤਲਾਕ ਦੇ ਮੁੱਦੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਤੇ ਇਸ ‘ਤੇ ਮੁਸਲਿਮ ਸਮਾਜ ਦੀਆਂ ਔਰਤਾਂ ਨੂੰ ਸੋਚਣਾ ਚਾਹੀਦਾ ਹੈ ਮੋਦੀ ਨੇ ਇੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਤਲਾਕ ਸਿਆਸਤ ਦਾ ਵਿਸ਼ਾ ਨਹੀਂ ਹੈ ਤੇ ਸਮੱਸਿਆ ਦੇ ਹੱਲ ਲਈ ਖੁਦ ਮੁਸਲਿਮ ਸਮਾਜ ਨੂੰ ਲੜਨਾ ਪਵੇਗਾ ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗ ਦੇ ਲੋਕ ਇੱਕ ਹਨ ਤੇ ਇਸ ਨਾਲ ਮਜ਼ਬੂਤ ਦੇਸ਼ ਦਾ ਨਿਰਮਾਣ ਹੁੰਦਾ ਹੈ
ਇਹ ਨੀਤੀ ਨਿਰਦੇਸ਼ਕ ਤੱਤਵ ਹੈ ਤੇ ਔਰਤਾਂ ਦੇ ਹੱਕ ਲਈ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ ਤੇ ਇਸ ਨਾਲ ਸਮਾਜ ਦੇ ਅੰਦਰੋਂ ਹੀ ਬਦਲਾਅ ਦੀ ਸ਼ੁਰੂਆਤ ਹੋਵੇਗੀ ਇਹੀ ਸਭਕਾ ਸਾਥ ਸਭਕਾ ਵਿਕਾਸ ਦਾ ਮੂਲਮੰਤਰ ਹੈ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦਾ ਸ਼ਕਤੀਕਰਨ ਕੀਤਾ ਜਾਣਾ ਜ਼ਰੂਰੀ ਹੈ ਤੇ ਇਸ ਨਾਲ ਸਮਾਜ ਦੀ ਮਜ਼ਬੂਤ ਨੀਂਹ ਦੀ ਸਥਾਪਨਾ ਹੋਵੇਗੀ ਉਨ੍ਹਾਂ ਕਿਹਾ ਕਿ ਬਿਨਾ ਕਿਸੇ ਭੇਦਭਾਵ ਦੇ ਹਰੇਕ ਨੂੰ ਘਰ, 24 ਘੰਟੇ ਬਿਜਲੀ, ਹਰ ਪਿੰਡ ਤੱਕ ਸੜਕ, ਸਿੰਚਾਈ ਦੇ ਲਈ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਇਸ ਦੇ ਲਈ ਉਹ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰਦੇ ਹਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਜੋਤੀ ਨਾਲ ਅੰਧਕਾਰ ਦਾ ਨਾਸ਼ ਹੁੰਦਾ ਹੈ ਉਸੇ ਤਰ੍ਹਾਂ ਸਿਆਸਤਦਾਨਾਂ ਨੂੰ ਗਿਆਨ ਦੇ ਬਲ ਨਾਲ ਅਗਿਆਨਤਾ ਦਾ ਨਾਸ਼ ਕਰਨਾ ਚਾਹੀਦਾ ਹੈ ਵਿਵਸਥਾ ਦੇ ਅਸੱਚਾਈ ਨੂੰ ਦੂਰ ਕਰਨਾ ਤੇ ਕੰਮਮਾਜ ‘ਚ ਪਾਰਦਰਸ਼ਤਾ ਲਿਆਉਣਾ ਹੀ ਸੁਸ਼ਾਸਨ ਹੈ ਭ੍ਰਿਸ਼ਟ ਆਚਰਨ ਦੀਮਕ ਦੀ ਤਰ੍ਹਾਂ ਲੋਕਤੰਤਰ ਨੂੰ ਖੋਖਲ੍ਹਾ ਕਰਦਾ ਹੈ ਤੇ ਇਹ ਮਨੁੱਖ ਨਾਲ ਬਰਾਬਰੀ ਦਾ ਅਧਿਕਾਰ ਖੋਹਦਾ ਹੈ ਤੇ ਗੈਰ ਬਰਾਬਰੀ ਮਿਟਾਉਣਾ ਸਾਡੇ ਸਭ ਦਾ ਫਰਜ਼ ਹੈ ਮੋਦੀ ਨੇ ਕਿਹਾ ਕਿ ਇਹ ਸਿੱਖਿਆ ਵਿਵਸਥਾ ਦੀ ਕਮੀ ਹੈ ਕਿ ਅੱਜ ਦੇ ਲੱਖਾਂ ਨੌਜਵਾਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ 800-900 ਸਾਲ ਪਹਿਲਾਂ ਸਮਾਜ ‘ਚ ਬੁਰਾਈਆਂ ਨੂੰ ਦੂਰ ਕਰਨ ਤੇ ਸਮਾਜਿਕ ਮੁੱਲਾਂ ਦੀ ਸਥਾਪਨਾਂ ਲਈ ਰਿਸ਼ੀਆਂ ਤੇ ਸੰਤਾਂ ਨੇ ਜਨ ਅੰਦੋਲਨ ਦੀ ਨੀਂਹ ਰੱਖੀ ਸੀ ਇਸ ਨੂੰ ਭਗਤੀ ਨਾਲ ਜੋੜਿਆ ਸੀ ਤੇ ਸਮਾਜ ‘ਚ ਚੇਤਨਾ ਜਗਾਈ
ਉਨ੍ਹਾਂ ਕਿਹਾ ਕਿ ਭਗਤੀ ਅੰਦੋਲਨ ਦੌਰਾਨ ਵੱਡੀ ਗਿਣਤੀ ‘ਚ ਸੰਤਾਂ ਤੇ ਰਿਸ਼ੀਆਂ ਨੇ ਸਰਲ ਭਾਸ਼ਾ ‘ਚ ਆਪਣੀਆਂ ਗੱਲਾਂ ਰੱਖੀਆਂ ਤੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਇਹ ਅੰਦੋਲਨ ਅੱਜ ਵੀ ਓਨਾ ਹੀ ਮੁੱਲਵਾਨ ਤੇ ਪ੍ਰਾਸੰਗਿਕ ਹੈ ਉਨ੍ਹਾਂ ਕਿਹਾ ਕਿ ਸੰਤਾਂ ਦੇ ਬਚਨਾਂ ਨੂੰ ਲੋਕ ਭੁੱਲੇ ਨਹੀਂ, ਇਸਦੇ ਲਈ ਜ਼ਰੂਰੀ ਹੈ ਮੁਕਾਬਲਾ ਵੱਡੇ ਪੱਧਰ ਦਾ ਹੋਵੇ, ਜਿਸ ‘ਚ ਇੱਕ ਕਰੋੜ ਲੋਕ ਹਿੱਸਾ ਲੈ ਸਕਣ ਉਨ੍ਹਾਂ ਕਿਹਾ ਕਿ 2022 ਅਜ਼ਾਦੀ ਦਾ 75ਵਾਂ ਸਾਲ ਹੈ ਤੇ ਇਸ ਨੂੰ ਹੋਰ ਸਾਲਾਂ ਵਾਂਗ ਨਹੀਂ ਬਿਤਾਉਣਾ ਚਾਹੀਦਾ
ਏਜੰਸੀ
ਨਵੀਂ ਦਿੱਲੀ,
ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿੱਲੀ ਨਗਰ ਨਿਗਮ ਚੋਣਾਂ ‘ਚ ਆਮ ਆਦੀ ਪਾਰਟੀ (ਆਪ) ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਰਟੀ ‘ਚ ਚਾਰੇ ਪਾਸੇ ਉੱਠ ਰਹੀਆਂ ਬਗਾਵਤੀ ਸੁਰਾਂ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਚਾਰ ਦਿਨਾਂ ਬਾਅਦ ਚੁੱਪੀ ਤੋੜਦਿਆਂ ਗਲਤੀ ਸਵੀਕਾਰ ਕੀਤੀ ਹੈ
ਹਾਲੇ ਤੱਕ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਨੂੰ ਹਾਰ ਦਾ ਕਾਰਨ ਦੱਸਣ ਵਾਲੇ ਕੇਜਰੀਵਾਲ ਨੇ ਕਿਹਾ ਕਿ ਮੇਰੀ ਪਿਛਲੇ ਦੋ ਦਿਨਾਂ ਦੌਰਾਨ ਕਈ ਪਾਰਟੀ ਵਲੰਟੀਅਰ ਤੇ ਵੋਟਰਾਂ ਨਾਲ ਗੱਲਬਾਤ ਹੋਈ ਹੈ ਤੇ ਅਸਲ ਜਾਣਕਾਰੀ ਮਿਲੀ ਹੈ ਸੱਚਾਈ ਇਹ ਹੈ ਕਿ ਅਸੀਂ ਗਲਤੀਆਂ ਕੀਤੀਆਂ ਹਨ ਤੇ ਅਸੀਂ ਇਨ੍ਹਾਂ ‘ਤੇ ਵਿਚਾਰ-ਵਟਾਂਦਰਾ ਕਰਕੇ ਇਨ੍ਹਾਂ ਨੂੰ ਸੁਧਾਰਾਂਗੇ ਕੇਜਰੀਵਾਲ ਨੇ ਸਵੇਰੇ ਟਵਿੱਟਰ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਗਲਤੀਆਂ ਨੂੰ ਕਬੂਲੀਏ ਤੇ ਇਨ੍ਹਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਇਹ ਕਰਨਾ ਜ਼ਰੂਰੀ ਹੈ ਤੇ ਸਾਨੂੰ ਚਿੰਤਨ ਕਰਨਾ ਪਵੇਗਾ, ਬਹਾਨੇ ਬਣਾਉਣ ਦਾ ਸਮਾਂ ਨਹੀਂ ਹੈ ਹੁਣ ਕਾਰਵਾਈ ਕਰਨ ਦੀ ਲੋੜ ਹੈ ਤੇ ਸਾਨੂੰ ਫਿਰ ਤੋਂ ਆਪਣੇ ਕੰਮ ‘ਚ ਜੁਟ ਜਾਣਾ ਪਵੇਗਾ ਪਾਰਟੀ ਕਨਵੀਨਰ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ‘ਤੇ ਫਿਸਲੇ, ਪਰ ਅਹਿਮ ਗੱਲ ਇਹ ਹੋਵੇਗੀ ਕਿ ਅਸੀਂ ਖੁਦ ਨੂੰ ਪਛਾਣੀਏ ਤੇ ਫਿਰ ਵਾਪਸੀ ਕਰੀਏ ਮੁੱਖ ਨੇ ਕਿਹਾ ਕਿ ਇਨ੍ਹਾਂ ਹਾਰਾਂ ਦਾ ਉਨ੍ਹਾਂ ਦੀ ਸਰਕਾਰ ਦੇ ਕੰਮਕਾਜ਼ ‘ਤੇ ਕੋਈ ਅਸਰ ਨਹੀਂ ਪਵੇਗਾ ਤੇ ਪਾਰਟੀ ਬਦਲਾਅ ਦੇ ਰਸਤੇ ‘ਤੇ ਅੱਗੇ ਵਧਦੀ ਰਹੇਗੀ ਤੇ ਦਿੱਲੀ ਦੀ ਜਨਤਾ ਨੂੰ ਉਹ ਸਭ ਦੇਣ ਦੀ ਕੋਸ਼ਿਸ਼ ਕਰੇਗੀ, ਜਿਸ ਦੇ ਉਹ ਲਾਈਕ ਹਨ ਜ਼ਿਕਰਯੋਗ ਹੈ ਕਿ  26 ਅਪਰੈਲ ਨੂੰ ਨਿਗਮ ਚੋਣਾਂ ‘ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਰਟੀ ‘ਚ ਚਾਰੇ ਪਾਸੇ ਵਿਰੋਧ ਦੇ ਸੁਰ ਉੱਠ ਰਹੇ ਹਨ ਸ਼ੁੱਕਰਵਾਰ ਨੂੰ ਪਾਰਟੀ ਦੇ ਮੁਖ ਆਗੂ ਤੇ ਸੰਸਥਾਪਕ ਮੈਂਬਰਾਂ ‘ਚੋਂ ਇੱਕ ਕੁਮਾਰ ਵਿਸ਼ਵਾਸ ਨੇ ਪਿਛਲੇ ਸਾਲ ਕੇਂਦਰ ਸਰਕਾਰ ਦੇ ਸਰਜੀਕਲ ਸਟਰਾਈਕ ਤੇ ਨੋਟਬੰਦੀ ਦੇ ਫੈਸਲਿਆਂ ‘ਤੇ ਪਾਰਟੀ ਦੇ ਬਿਆਨਾਂ ‘ਤੇ ਸਵਾਲ ਖੜਾ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਜਨਤਾ ਨੇ ਹਰਾਇਆ ਹੈ, ਈਵੀਐਮ ਨੇ ਨਹੀਂ ਇਸ ਤੋਂ ਪਹਿਲਾਂ ਵੀ ਕਈ ਪਾਰਟੀ ਆਗੂ ਚੋਣਾਂ ‘ਚ ਕਰਾਰੀ ਹਾਰ ਨੂੰ ਲੈ ਕੇ ਆਪਣੀ ਨਾਰਾਜ਼ਗੀ ਪ੍ਰਗਟਾ ਚੁੱਕੇ ਹਨ ਰਾਜਧਾਨੀ ਦਿੱਲੀ ‘ਚ ਨਗਰ ਨਿਗਮ ਚੋਣਾਂ ‘ਚ ਆਪ ਨੂੰ 48 ਸੀਟਾਂ ਮਿਲੀਆਂ ਹਨ , ਜਦੋਂਕਿ ਭਾਰਤੀ ਜਨਤਾ ਪਾਰਟੀ ਨੂੰ 181 ਸੀਟਾਂ ਹਾਸਲ ਹੋਈਆਂ ਹਨ

ਪ੍ਰਸਿੱਧ ਖਬਰਾਂ

To Top