ਕੁੱਲ ਜਹਾਨ

ਇਸਲਾਮ ਨੂੰ ਹਿੰਸਾ ਨਾਲ ਜੋੜਨਾ ਗ਼ਲਤ : ਪੋਪ ਫ੍ਰਾਂਸਿਸ

ਵਾਰਸਾ : ਈਸਾਈ ਧਰਮ ਗੁਰੂ ਪੋਪ ਫ੍ਰਾਂਸਿਸ ਨੇ ਕਿਹਾ ਕਿ ਹਿੰਸਾ ਨਾਲ ਇਸਲਾਮ ਨੂੰ ਜੋੜਨਾ ਗ਼ਲਤ ਹੈ ਤੇ ਸਮਾਜਿਕ ਅਨਿਆਂ ਅਤੇ ਪੈਸਾ ਅੱਤਵਾਦ ਦਾ ਮੁੱਖ ਕਾਰਨ ਹਨ।
ਫ੍ਰਾਂਸਿਸ ਬੀਤੇ ਮਹੀਨੇ 26 ਜੁਲਾਈ ਨੂੰ ਫ੍ਰਾਂਸ ਦੇ ਇੱਕ ਚਰਚ ‘ਚ ਹੋਏ ਅੱਤਵਾਦੀ ਹਮਲੇ ਦੌਰਾਨ ਬਜ਼ੁਰਗ ਪਾਦਰੀ ਦਾ ਗਲ਼ ਵੱਢਣ ਵਾਲੀ ਘਟਨਾ ਦੇ ਸੰਦਰਭ ‘ਚ ਬੋਲ ਰਹੇ ਸਨ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ)ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਸੀ। ਵਾਰਤਾ

ਪ੍ਰਸਿੱਧ ਖਬਰਾਂ

To Top