Breaking News

ਇਸ ਸਾਲ ਅਲ ਨੀਨੋ ਦਾ ਖਤਰਾ, ਔਸਤ ਤੋਂ ਘੱਟ ਮੀਂਹ ਦੀ ਸੰਭਾਵਨਾ

ਏਜੰਸੀ ਨਵੀਂ ਦਿੱਲੀ, 
2017 ਦੇ ਮਾਨਸੂਨ ਨੂੰ ਲੈ ਕੇ ਪਹਿਲਾ ਅਨੁਮਾਨ ਸਾਹਮਣੇ ਆ ਗਿਆ ਹੈ ਸਕਾਈਮੈਟ ਨੇ ਇਸ ਵਾਰ ਕਮਜ਼ੋਰ ਮਾਨਸੂਨ ਦਾ ਅਨੁਮਾਨ ਪ੍ਰਗਟਾਇਆ ਹੈ ਇਸ ਵਾਰ ਮਾਨਸੂਨ ‘ਚ ਲੰਮੀ ਮਿਆਦ ਦੇ ਔਸਤ (ਐਲਪੀਏ) ਦੇ 95 ਫੀਸਦੀ ਹੀ ਮੀਂਹ ਦਾ ਅਨੁਮਾਨ ਹੈ ਲੰਮੀ ਮਿਆਦ ਦੀ ਔਸਤ ਜੂਨ ਤੋਂ ਲੈ ਕੇ ਸਤੰਬਰ ਤੱਕ ਚਾਰ ਮਹੀਨੇ ਦੌਰਾਨ ਪਏ ਮੀਂਹ ਤੋਂ ਕੱਢਿਆ ਜਾਂਦਾ ਹੈ ਭਾਰਤ ਦੇ ਮਾਨਸੂਨ ਲਈ ਇਹ ਐਲਪੀਏ 887 ਐਮਐਮ ਹੈ ਤੇ ਇਸ ਸਬੰਧੀ ਇਸ ਤੋਂ ਘੱਟ ਮੀਂਹ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ‘ਅਲ ਨੀਨੋ’ ਨੇ ਵੀ ਸੰਭਾਵਨਾ ਪ੍ਰਗਟਾਈ ਹੈ ਸਕਾਈਮੈਂਟ ਦਾ ਇਹ ਅਨੁਮਾਨ ਭਾਰਤ ਲਈ ਚਿੰਤਤ ਕਰਨ ਵਾਲਾ ਹੈ ਅਜਿਹਾ ਇਸ ਲਈ ਕਿਉਂਕਿ ਭਾਰਤ ‘ਚ ਹੋਣ ਵਾਲੀ 70 ਫੀਸਦੀ ਬਾਰਸ਼ ਇਨ੍ਹਾਂ 4 ਮਹੀਨਿਆਂ ਦੌਰਾਨ ਪੈਂਦਾ ਹੈ ਭਾਰਤ ਦੀ ਖੇਤੀ ਅਧਾਰਿਤ ਅਰਥਵਿਵਸਥਾ ਦੇ ਲਈ ਵੀ ਇਹ ਸੰਕੇਤ ਖਤਰਨਾਕ ਹੈ, ਕਿਉਂਕਿ ਖਰੀਫ਼ ਦੀ ਫ਼ਸਲ ਦੀ ਬਿਜਾਈ ਇਸ ਬਾਰਸ਼ ਦੇ ਭਰੋਸੇ ਹੁੰਦੀ ਹੈ ਭਾਰਤ ‘ਚ ਖਰੀਫ਼ ਦੀ ਖੇਤੀ ਜ਼ਿਆਦਾਤਰ ਦੱਖਣ-ਪੱਛਮ ਮਾਨਸੂਨ ‘ਤੇ ਹੀ ਅਧਿਰਤ ਹੁੰਦੀ ਹੈ ਅਜਿਹੇ ‘ਚ ਜੇਕਰ ਔਸਤ ਤੋਂ 5 ਫੀਸਦੀ ਘੱਟ ਬਾਰਸ਼ ਹੋਈ ਤਾਂ ਖੇਤੀ ‘ਤੇ ਅਸਰ ਪੈਣਾ ਸੁਭਾਵਿਕ ਹੈ ਕਮਜ਼ੋਰ ਮਾਨਸੂਨ ਦਾ ਸਭ ਤੋਂ ਜਿਆਦਾ ਖਤਰਾ ਦੇਸ਼ ਦੇ ਪੱਛਮੀ ਹਿੱਸਿਆਂ, ਮੱਧ ਭਾਰਤ ਦੇ ਨੇੜੇ-ਤੇੜੇ ਦੇ ਹਿੱਸਿਆਂ ਤੇ ਪ੍ਰਾਯਦੀਪ ਭਾਰਤ ਦੇ ਮੁਖ ਹਿੱਸਿਆ ‘ਤੇ ਹੈ ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਮਾਨਸੂਨ ਮੁਖ ਚਾਰ ਮਹੀਨਿਆਂ ‘ਚ ਔਸਤ ਤੋਂ ਘੱਟ ਬਾਰਸ਼ ਦੀ ਸੰਭਾਵਨਾ ਹੈ ਸਿਰਫ਼ ਪੂਰਬੀ ਭਾਰਤ ਦੇ ਹਿੱਸਿਆਂ ਖਾਸ ਕਰਕੇ ਓਡੀਸ਼ਾ, ਝਾਰਖੰਡ ਤੇ ਪੱਛਮੀ ਬੰਗਾਲ ‘ਚ ਚੰਗੀ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ

ਪ੍ਰਸਿੱਧ ਖਬਰਾਂ

To Top