ਕੁੱਲ ਜਹਾਨ

ਇਹ ਹੈ ਭਾਰਤੀ ਮੂਲ ਦੀ ਕਾਮਯਾਬ ਮਹਿਲਾ ਕਾਰੋਬਾਰੀ

ਨਿਊਯਾਰਕ। ਆਪਣੀ ਮਿਹਨਤ ਦੇ ਬੂਤੇ ‘ਤੇ ਉਦਮ ਖੇਤਰ ‘ਚ ਨਵੀਆਂ ਉੱਚਾਈਆਂ ਨੂੰ ਛੂਹਣ ਵਾਲੀ ਅਮਰੀਕਾ ਦੀਆਂ 60 ਸਭ ਤੋਂ ਧਨੀ ਤੇ ਸਫ਼ਲ ਮਹਿਲਾਵਾਂ ਦੀ ਫੋਰਬਸ ਸੂਚੀ ‘ਚ ਦੋ ਭਾਰਤੀ ਮੂਲ ਦੀਆਂ ਹਨ ਜੋ ਨਵੋਨਮੇਸ਼ ਤੇ ਨਵੀਂ ਖੋਜ ਦੇ ਬਲ ‘ਤੇ ਅੱਗੇ ਵਧੀਆਂ ਹਨ। ਭਾਰਤ ‘ਚ ਜਨਮੀ ਨੀਰਜਾ ਸੇਠੀ ਦਾ ਨਾਂਅ ਸੂਚੀ ‘ਚ 16ਵੇਂ ਸਥਾਨ ‘ਤੇ ਹੈ। ਨੀਰਜਾ ਸੇਠੀ ਦੇ ਪਤੀ ਭਾਰਤ ਦੇਸਾਈ ਨਾਲ ਮਿਲ ਕੇ ਆਈਟੀ ਸਲਾਹਕਾਰ ਤੇ ਆਊਟਸੋਰਸਿੰਗ ਕੰਪਨੀ ਸਿੰਟੈਨ ਦੀ ਸ਼ੁਰੂਆਤ ਕੀਤੀ ਸੀ। ਅਜਿਹੀ ਦੂਜੀ ਮਹਿਲਾ ਅਰਿਸਤਾ ਨੈਟਵਰਕਸ ਦੀ ਚੇਅਰਮੈਨ ਤੇ ਸੀਈਓ ਜੈਸ੍ਰੀ ਉਲਾਲ ਨੂੰ 30ਵਾਂ ਸਥਾਨ ਮਿਲਿਆ ਹੈ। ਸੇਠੀ 61 ਵਰ੍ਹਿਆਂ ਦੀ ਹੈ ਤੇ ਉਨ੍ਹਾਂ ਦੀ ਕੰਪਨੀ ਨੈੱਟਵਰਥ ਸ਼ੁੱਧ ਜਾਇਦਾਦ 1.1 ਅਰਬ ਡਾਲਰ ਦੇ ਬਰਾਬਰ ਹੈ।

ਪ੍ਰਸਿੱਧ ਖਬਰਾਂ

To Top