Uncategorized

ਇੱਕ ਪ੍ਰੇਰਨਾ ਨਾਲ ਧਰਤ ਹੋਈ ਹਰਿਆਵਲੀ

[vc_row][vc_column][vc_column_text]ਹਰਿਆਲੀ ਬਚਾਉਣ ਲਈ ਦੁਨੀਆ ਭਰ ‘ਚ ਪੌਦੇ ਲਾਉਣ ਦੀ ਅਲਖ਼ ਜਗਾ ਰਿਹਾ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ
 ਸਾਂਭ-ਸੰਭਾਲ ਨਾਲ ਪੌਦੇ ਬਣੇ ਸੰਘਣੀ ਛਾਂ ਵਾਲੇ ਰੁੱਖ

ਸੰਦੀਪ ਕੰਬੋਜ਼, ਸਰਸਾ

ਇਨਸਾਨ ਬਿਨਾ ਖਾਣਾ ਖਾਧੇ ਕੁਝ ਹਫ਼ਤਿਆਂ ਤੱਕ ਤੇ ਬਿਨਾ ਪਾਣੀ ਪੀਤੇ ਕੁਝ ਦਿਨਾਂ ਤੱਕ ਜਿਉਂਦਾ ਰਹਿ ਸਕਦਾ ਹੈ ਪਰ ਬਿਨਾ ਹਵਾ ਕੁਝ ਮਿੰਟ ਵੀ ਜ਼ਿੰਦਗੀ ਦੀ ਕਲਪਨਾ ਕਰਨੀ ਵਿਅਰਥ ਹੈ ਅੱਜ ਸਾਰੀ ਧਰਤੀ ਦਾ ਜ਼ਿਆਦਾਤਰ ਭੂ-ਭਾਗ ਜ਼ਹਿਰੀਲੀ, ਹਾਨੀਕਾਰਕ ਗੈਸਾਂ ਦੇ ਮਾੜੇ ਪ੍ਰਭਾਵ ਨਾਲ ਘਿਰਿਆ ਹੈ ਧਰਤੀ ਨੂੰ ਹਰਿਆ-ਭਰਿਆ ਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਦੁਨੀਆ ਭਰ ਦੇ ਦੇਸ਼ ਜੁਟੇ ਹਨ ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਨੇ ਮਨੁੱਖੀ ਯਤਨਾਂ ਨੂੰ ਤੇਜ਼ ਬਣਾਉਂਦਿਆਂ ਪ੍ਰਦੂਸ਼ਿਤ ਵਾਤਵਾਰਨ ਨੂੰ ਵੱਖ-ਵੱਖ ਆਧੁਨਿਕ ਤਕਨੀਕਾਂ ਤੇ ਤੌਰ-ਤਰੀਕਿਆਂ ਰਾਹੀਂ ਸ਼ੁੱਧ ਕਰਨ ਦਾ ਬੀੜਾ ਚੁੱਕਿਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਵਾ, ਪਾਣੀ ਤੇ ਧਰਤੀ ਪ੍ਰਦੂਸ਼ਣ ਰੋਕਣ ਲਈ ਵਾਤਾਵਰਨ ਸੁਰੱਖਿਆ ਕੌਮਾਂਤਰੀ ਮੁਹਿੰਮ ਚਲਾ ਰਹੇ ਹਨ ਨਤੀਜੇ ਵਜੋਂ ਡੇਰਾ ਸੱਚਾ ਸੌਦਾ ਅੱਜ ਵਾਤਾਵਰਨ ਸੁਰੱਖਿਆ ਦੇ ਖੇਤਰ ‘ਚ ਇਤਿਹਾਸਕ ਮਿਸ਼ਾਲ ਕਾਇਮ ਕਰਕੇ ਦੁਨੀਆ ਲਈ

ਪ੍ਰੇਰਨਾ ਸਰੋਤ ਬਣਿਆ ਹੈ ਸਾਲ 2009 ਤੋਂ ਸ਼ੁਰੂ ਹੋਏ ਪੌਦਾ ਲਾਓ ਮੁਹਿੰਮ ਦੇ ਸਫ਼ਰ ਨੂੰ ਹੁਣ ਪੂਰੇ ਸੱਤ ਸਾਲ ਬੀਤੇ ਚੱਕੇ ਹਨ ਹੁਣ ਤੱਕ ਡੇਰਾ ਸੱਚਾ ਸੌਦਾ ਦੇ ਵਾਤਵਾਰਨ ਪ੍ਰੇਮੀਆਂ ਵੱਲੋਂ 3,0331075 ਪੌਦੇ ਲਾਏ ਜਾ ਚੁੱਕੇ ਹਨ ਤੇ ਉਨ੍ਹਾਂ ਦੀ ਸਾਰ-ਸੰਭਾਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਹੀ ਨਹੀਂ ਪੌਦੇ ਲਾਉਣ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਚਾਰ ਵਿਸ਼ਵ ਰਿਕਾਰਡ ਵੀ ਦਰਜ ਹਨ
ਵਾਤਾਵਰਨ ਦੀ ਹੋਂਦ ਨੂੰ ਬਚਾਉਣ ਲਈ ਪੂਜਨੀਕ ਗੁਰੂ ਜੀ ਨੇ ਜੋ ਕਰ ਵਿਖਾਇਆ ਹੈ ਉਹ ਜ਼ਮਾਨੇ ਲਈ ਇੱਕ ਹੈਰਾਨੀਜਨਕ ਦੇ ਸਮਾਨ ਹੈ ਡੇਰਾ ਸੱਚਾ ਸੌਦਾ ਵੱਲੋਂ ਅੱਜ ਦੇਸ਼ ਤੇ ਸਮੁੱਚੀ ਦੁਨੀਆ ‘ਚ ਪੌਦੇ ਲਾਉਣ ਦੇ ਨਾਲ-ਨਾਲ ‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਤਹਿਤ ਸ਼ਹਿਰਾਂ-ਪਿੰਡਾਂ ਤੇ ਨਦੀਆਂ ਦੇ ਆਂਚਲ ਨੂੰ ਗੰਦਗੀ ਤੋਂ ਮੁਕਤੀ ਦਿਵਾਉਣ ਲਈ ਮਹਾਂ ਸਫਾਈ ਅਭਿਆਨ ਚਲਾਏ ਜਾ ਰਹੇ ਹਨ ਇਹੀ ਨਹੀਂ ਡੇਰਾ ਸੱਚਾ ਸੌਦਾ ਵੱਲੋਂ ਮਨੁੱਖੀ ਅਸਥੀਆਂ ਨਾਲ ਵਾਤਾਵਰਨ ਸੁਰੱਖਿਆ, ਕਿਸਾਨਾਂ ਨੂੰ ਜੈਵਿਕ ਖੇਤੀ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਪਾਣੀ ਸੁਰੱਖਿਆ, ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਤੇ ਪੋਲੀਥੀਨ ਦੀ ਜਗ੍ਹਾ ਥੈਲੇ ਦੀ ਵਰਤੋਂ ਕਰਨ ਲਈ ਜਾਗਰੂਕਤਾ ਕਰਕੇ ਵਾਤਾਵਰਨ ਸੁਰੱਖਿਆ ਦਾ ਅਨੋਖਾ ਸੰਦੇਸ਼ ਦਿੱਤਾ ਜਾ ਰਿਹਾ ਹੈ ਹਰ ਨਾਗਰਿਕ ਡੇਰਾ ਸੱਚਾ ਸੌਦਾ ਵੱਲੋਂ ਪ੍ਰਯੋਗ ‘ਚ ਲਿਆਂਦੀ ਜਾ ਰਹੀ ਵਾਤਵਾਰਨ ਤਕਨੀਕਾਂ ਨੂੰ ਵਰਤੋਂ ‘ਚ ਲਿਆਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਛੇਤੀ ਹੀ ਖਤਰੇ ‘ਚ ਪਈ ਵਾਤਾਵਰਨ ਦੀ ਹੋਂਦ ਦੀ ਸੁਰੱਖਿਆ ਕਰਨ ਦੇ ਨਾਲ-ਨਾਲ ਧਰਤੀ ‘ਤੇ ਸਾਫ਼-ਸੁਥਰੀ ਆਬੋ-ਹਵਾ ਲੈਣ ‘ਚ ਮੱਦਦਗਾਰ ਹੋਵਾਂਗੇ[/vc_column_text][/vc_column][/vc_row][vc_row][vc_column][vc_column_text]

Pita Jiਪੌਦਾ ਇੱਕ ਦੋਸਤ ਹੁੰਦਾ ਹੈ, ਇਸ ਦੀ ਪੂਰੀ ਸੰਭਾਲ ਕਰੋ ਪੌਦੇ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਰਾਹਤ ਦਿੰਦੇ ਹਨ, ਜਿਸ ਨਾਲ ਪੂਰੀ ਸ੍ਰਿਸ਼ਟੀ ਦਾ ਭਲਾ ਹੁੰਦਾ ਹੈ ਇਸ ਲਈ ਵੱਧ ਤੋਂ ਵੱਧ ਪੌਦੇ ਲਾਓ ਤੇ ਉਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਸੰਭਾਲ ਕਰੋ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

[/vc_column_text][/vc_column][/vc_row]

ਪ੍ਰਸਿੱਧ ਖਬਰਾਂ

To Top