ਇੱਕ ਲੱਖ ਰੁਪਏ ਵਾਪਸ ਕਰਕੇ ਵਿਖਾਈ ਇਮਾਨਦਾਰੀ

ਸੱਚ ਕਹੂੰ ਨਿਊਜ਼ ਫ਼ਰੀਦਕੋਟ,
ਬਲਾਕ ਸਾਦਿਕ ਦੇ ਡਾ. ਜਸਪਾਲ ਸਿੰਘ ਬਜਾਜ ਦੇ ਬੈਂਕ ਖਾਤੇ ਵਿੱਚ ਇੱਕ ਲੱਖ ਰੁਪਏ ਜਮ੍ਹਾਂ ਹੋ ਗਏ ਤੇ ਫੋਨ ‘ਤੇ ਮੈਸਿਜ ਵੀ ਆ ਗਿਆ। ਜਿਸ ‘ਤੇ ਉਹ ਹੈਰਾਨ ਰਹਿ ਗਿਆ ਕਿ ਮੇਰੇ ਖਾਤੇ ਵਿੱਚ ਰੁਪਏ ਜਮ੍ਹਾਂ ਕਿਵੇਂ ਹੋ ਗਏ  ਅਗਲੇ ਦਿਨ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਬਾਈ ਜੀ ਤੁਹਾਡੇ ਖਾਤੇ ਵਿੱਚ ਸਾਥੋਂ ਗਲਤੀ ਨਾਲ ਇੱਕ ਲੱਖ ਰੁਪਏ ਟ੍ਰਾਂਸਫਰ ਹੋ ਗਏ ਹਨ ਤੇ ਉਹ ਰੁਪਏ ਤੁਸੀਂ ਸਾਨੂੰ ਵਾਪਸ ਕਰ ਦਿਓ। ਜਿਸ ‘ਤੇ ਡਾ. ਬਜਾਜ ਨੇ ਆਪਣੇ ਖਾਤੇ ਦੀ ਪੜਤਾਲ ਕਰਨ ਉਪਰੰਤ ਉਨ੍ਹਾਂ ਨੂੰ ਨਾਮ ਚਰਚਾ ਘਰ ਸਾਦਿਕ ਵਿਖੇ ਬੁਲਾਇਆ ਤੇ ਆਪਣੀ ਇਮਾਨਦਾਰੀ ਦੀ ਮਿਸਾਲ ਦਿੰਦੇ ਹੋਏ ਇੱਕ ਲੱਖ ਰੁਪਏ ਦਾ ਚੱੈਕ ਜਸਵਿੰਦਰ ਸਿੰਘ ਪਿੰਡ ਚੱਕ ਜਮੀਤ ਸਿੰਘ ਵਾਲਾ ਨੂੰ ਕਮੇਟੀ ਦੀ ਮੌਜੂਦਗੀ ਵਿੱਚ ਸੌਂਪ ਦਿੱਤਾ। ਜਿਸ ‘ਤੇ ਦਰਬਾਰ ਤੋਂ ਆਈ ਜ਼ਿੰਮੇਵਾਰ 45 ਮੈਂਬਰ ਅਮਰਜੀਤ ਕੌਰ ਕਿੰਗਰਾ ਨੇ ਕਿਹਾ ਕਿ ਲੱਖਾਂ ਰੁਪਏ ਮੋੜਨ ਦਾ ਹੌਂਸਲਾ ਤਾਂ ਸਿਰਫ ਡੇਰਾ ਪ੍ਰੇਮੀ ਹੀ ਕਰ ਸਕਦੇ ਹਨ ਤੇ ਸਾਨੂੰ ਸੱਚੇ ਸਤਿਗੁਰੂ ਸਿਖਾਇਆ ਹੀ ਮਾਨਵਤਾ ਦੀ ਸੇਵਾ ਕਰਨਾ ਹੈ। ਇਸ ਮੌਕੇ ਬਲਾਕ ਭੰਗੀਦਾਸ ਗੁਰਸੇਵਕ ਸਿੰਘ, ਜੱਗਾ ਸਿੰਘ ਮੈਂਬਰ ਬਲਾਕ ਸੰਮਤੀ, ਰਛਪਾਲ ਸਿੰਘ , ਜਸਕਰਣ ਸਿੰਘ, ਲਖਵਿੰਦਰ ਸਿੰਘ , ਬਲਵਿੰਦਰ ਸ਼ਰਮਾ ਤੇ ਤਰਸੇਮ ਸਿੰਘ ਹਾਜ਼ਰ ਸਨ।