ਕੁੱਲ ਜਹਾਨ

ਉੱਤਰੀ ਕੋਰੀਆ ਪ੍ਰੀਖਣ ਬੰਦ ਕਰੇ : ਸੰਯੁਕਤ ਰਾਸ਼ਟਰ

ਨਿਊਯਾਰਕ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਉੱਤਰੀ ਕੋਰੀਆ ਦੀ ਹਾਲ ਦੀਆਂ ਤਿੰਨ ਬੈਲਸਿਟਕ ਮਿਜ਼ਾਇਲਾਂ ਦੇ ਪ੍ਰੀਖਣ ਦੀ ਨਿਖੇਧੀ ਕੀਤੀ ਹੈ ਤੇ ਉਸ ਦੇ ਵਿਰੁੱਧ ਹੋਰ ਵੱਧ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਉੱਤਰੀ ਕੋਰੀਆ ਦੇ ਚਾਰ ਪਰਮਾਣੂ ਪ੍ਰੀਖਣਾਂ ਤੇ ਇੱਕ ਤੋਂ ਬਾਅਦ ਦੂਜੀ ਬੈਲਸਟਿਕ ਮਿਜ਼ਾਇਲ ਦੇ ਉਸ ਦੇ ਪ੍ਰੀਖਣ ਨਾਲ ਜਨਵਰੀ ਤੋਂ ਕੋਰਿਆਈ ਪ੍ਰਾਇਦੀਪ ‘ਚ ਤਣਾਅ ਵਧ ਗਿਆ ਹੈ।
ਸੁਰੱਖਿਆ ਪਰਿਸ਼ਦ ਨੇ ਉੱਤਰ ਕੋਰੀਆ ਦੀਆਂ ਮਿਜ਼ਾਇਲਾਂ ਦੇ ਦੋ ਅਸਫ਼ਲ ਪ੍ਰੀਖਣਾਂ ਤੋਂ ਬਾਅਦ ਅਪਰੈਲ ‘ਚ ਇੱਕ ਬਿਆਨ ਜਾਰੀ ਕਰਕੇ ਉਸ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਤੇ ਹੋਰ ਦੇਸਾਂ ਨੇ ਉਸ ਦੇ ਤਾਜਾ ਪ੍ਰੀਖਣ  ਅਸਹਿ ਦੱਸਿਆ ਹੈ ਤੇ ਇਸ ਨੂੰ ਧਿਆਨ ‘ਚ ਰੱਖ ਕੇ ਬੁੱਧਵਾਰ ਨੂੰ ਸਲਾਮਤੀ ਕੌਂਸਲ ਨੇ ਉੱਤਰੀ ਕੋਰੀਆ ਵਿਰੁੱਧ ਦੂਜਾ ਬਿਆਨ ਜਾਰੀ ਕੀਤਾ।

ਪ੍ਰਸਿੱਧ ਖਬਰਾਂ

To Top