ਐਸਵਾਈਐਲ ਮੁੱਦਾ : ਸੁਪਰੀਮ ਕੋਰਟ ਵੱਲੋਂ ਪੰਜਾਬ ਨੂੰ ਫਿਰ ਝਟਕਾ

SYL

ਕਿਹਾ, ਅਦਾਲਤ ਦੇ ਆਦੇਸ਼ ਲਾਗੂ ਕਰਨੇ ਹੀ ਪੈਣਗੇ,ਪੰਜਾਬ ਦੀਆਂ ਦਲੀਲਾਂ ਰੱਦ
ਅਸ਼ਵਨੀ ਚਾਵਲਾ। ਚੰਡੀਗੜ੍ਹ। ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਚ ਇੱਕਵਾਰ ਫਿਰ ਤੋਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਉਨ੍ਹਾਂ ਦੇ ਸਾਰੇ ਤਰਕ ਆਧਾਰਹੀਣ ਕਰਾਰ ਦਿੰਦਿਆਂਸਪੱਸ਼ਟ ਕਹਿ ਦਿੱਤਾ ਹੈ ਕਿ ਪੰਜਾਬ ਸਰਕਾਰ ਪੁਰਾਣੇ ਵਿਸ਼ੇ ਨੂੰ ਲੈ ਕੇ ਅਦਾਲਤ ਵਿੱਚ ਨਾ ਆਵੇ, ਕਿਉਂਕਿ ਇਨ੍ਹਾਂ ਪੁਰਾਣੇ ਵਿਸਿਆਂ ‘ਤੇ ਅਦਾਲਤ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਜਾਵੇਗੀ।