ਐੱਮਐੱਸਜੀ ਕੰਪਨੀ ਦੀ ਪਹਿਲੀ ਮੀਟਿੰਗ ‘ਚ ਦੇਸ਼ ਭਰ ਤੋਂ ਪਹੁੰਚੇ ਡੀਲਰ ਤੇ ਅਧਿਕਾਰੀ

ਸ਼ੁੱਧ ਉਤਪਾਦ ਮੁਹੱਈਆ ਕਰਵਾਉਣਾ ਹੀ ਮੁੱਖ ਮਕਸਦ : ਪੂਜਨੀਕ ਗੁਰੂ ਜੀ
ਡੀਲਰਾਂ ‘ਤੇ ਹੋਈ ਇਨਾਮਾਂ ਦੀ ਵਰਖਾ
ਮਨਦੀਪ ਸਿੰਘ/ਜਗਦੀਪ ਸਿੱਧੂ ਸਰਸਾ, 
ਐੱਮਐੱਸਜੀ ਆਲ ਟਰੇਡਿੰਗ ਇੰਟਰਨੈਸ਼ਨਲ ਕੰਪਨੀ ਦੇ ਇੱਕ ਸਾਲ ਪੂਰੇ ਹੋਣ ‘ਤੇ ਕੰਪਨੀ ਦੇ ਅਧਿਕਾਰੀਆਂ ਤੇ ਸਮੂਹ ਡੀਲਰਾਂ ਦੀ ਮੀਟਿੰਗ ਸਥਾਨਕ ਐੱਸਐੱਮਜੀ ਰਿਸੋਰਟ ਦੇ ਜਲਤਰੰਗ ਬੈਂਕੁਅਟ ਹਾਲ ‘ਚ ਹੋਈ, ਜਿਸ ‘ਚ ਮਹਾਂਰਾਸ਼ਟਰ, ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ ‘ਚੋਂ ਕੰਪਨੀ ਦੇ ਡੀਲਰਾਂ ਨੇ ਸ਼ਿਰਕਤ ਕੀਤੀ ਅਤੇ ਕੰਪਨੀ ਦੇ ਉਤਪਾਦਾਂ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਪਧਾਰੇ ਐੱਮਐੱਸਜੀ ਕੰਪਨੀ ਦੇ ਬਰਾਂਡ ਅੰਬੈਸਡਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐੱਮਐੱਸਜੀ ਕੰਪਨੀ ਦੀ ਸਮੁੱਚੀ ਟੀਮ ਨੂੰ  ਆਸ਼ੀਰਵਾਦ ਦਿੰਦਿਆਂ ਫਰਮਾਇਆ ਕਿ ਉਹ ਸਮਾਜ ਨੂੰ ਸ਼ੁੱਧ ਉਤਪਾਦ ਦੇਣ ਲਈ ਸਦਾ ਯਤਨਸ਼ੀਲ ਰਹਿਣ
ਆਪ ਜੀ ਨੇ ਫਰਮਾਇਆ ਕਿ ਐੱਮਐੱਸਜੀ ਕੰਪਨੀ ਦੀ ਸ਼ੁਰੂਆਤ ਹੀ ਦੇਸ਼ ਵਾਸੀਆਂ ਨੂੰ ਬਿਮਾਰੀਆਂ ਤੋਂ ਦੂਰ ਕਰਨ ਲਈ ਸ਼ੁੱਧ ਉਤਪਾਦ ਮੁਹੱਈਆ ਕਰਵਾਉਣ ਲਈ ਕੀਤੀ ਗਈ ਸੀ ਆਪ ਜੀ ਨੇ ਹਾਜ਼ਰੀਨਾਂ ਨੂੰ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਐੱਮਐੱਸਜੀ ਉਤਪਾਦ ਵਿਦੇਸ਼ੀ ਉਤਪਾਦਾਂ ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਕੰਪਨੀ ਦੇ ਸੀਈਓ ਸ੍ਰੀ ਸੀ ਪੀ ਅਰੋੜਾ ਇੰਸਾਂ ਨੇ ਕੰਪਨੀ ਦੇ ਸਮੂਹ ਉਤਪਾਦਾਂ ਦੀ ਭਰਪੂਰ ਸਫਲਤਾ ਦਾ ਸਾਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਸ਼ੀਰਵਾਦ ਨੂੰ ਦਿੰਦਿਆਂ ਸਮੂਹ ਡੀਲਰਾਂ ਨੂੰ ਵਧਾਈ ਦਿੱਤੀ ਡੀਲਰਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਅਰੋੜਾ ਨੇ ਕਰਦਿਆਂ ਕਿਹਾ ਕਿ ਐੱਮਐੱਸਜੀ ਕੰਪਨੀ ਦੇ ਉਤਪਾਦਾਂ ਨੂੰ ਸਿਰਫ ਇੱਕ ਸਾਲ ‘ਚ ਹੀ ਮਾਰਕਿਟ ‘ਚੋਂ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਹੈ ਕੰਪਨੀ ਦੇ ਉਤਪਾਦਾਂ ਦੀ ਮਾਰਕਿਟ ‘ਚ ਦਿਨ ਪ੍ਰਤੀ ਦਿਨ ਮੰਗ ਵੱਧਦੀ ਜਾ ਰਹੀ ਹੈ ਅਤੇ ਗ੍ਰਾਹਕਾਂ ਨੇ ਐੱਮਐੱਸਜੀ ਉਤਪਾਦਾਂ ਨੂੰ ਭਰਪੂਰ ਪਸੰਦ ਕੀਤਾ ਹੈ ਸ੍ਰੀ ਸੀ ਪੀ ਅਰੋੜਾ ਨੇ ਦੱਸਿਆ ਕਿ ਕੰਪਨੀ ਵੱਲੋਂ ਹੁਣ ਤੱਕ 358 ਉਤਪਾਦ ਮਾਰਕਿਟ ‘ਚ ਉਤਾਰੇ ਗਏ ਹਨ, ਜਿਨਾਂ ਦੀ ‘ਐੱਮਐੱਸਜੀ ਆਊਟ ਲੈੱਟ’ ‘ਤੇ ਧੜੱਲੇ ਨਾਲ ਵਿਕਰੀ ਹੋ ਰਹੀ ਹੈ ਉਨ੍ਹਾਂ ਦੱਸਿਆ ਕਿ ਸਾਰੇ ਉਤਪਾਦ ਕੌਮਾਂਤਰੀ ਪੱਧਰ ਦੇ ਅਤੇ ਸ਼ੁੱਧਤਾ ਭਰਪੂਰ ਹਨ ਉਨ੍ਹਾਂ ਨੇ ਮਾਰਕਿਟ ਦੀ ਮੰਗ ਅਨੁਸਾਰ ਕੰਪਨੀ ਦੇ ਹੋਰ ਵੀ ਆਊਟਲੈੱਟਸ ਖੋਲ੍ਹਣ ਦੀ ਯੋਜਨਾ ਬਾਰੇ ਦੱਸਦਿਆਂ ਕਿਹਾ ਕਿ ਗ੍ਰਾਹਕਾਂ ਵੱਲੋਂ ਭਾਰੀ ਮੰਗ ਦੇ ਚੱਲਦਿਆਂ ਕੰਪਨੀ ਵੱਲੋਂ ਜਲਦ ਹੀ ਹੋਰ ਵੀ ਕਈ ਉਤਪਾਦ ਲਾਂਚ ਕੀਤੇ ਜਾ ਰਹੇ ਹਨ ਸ੍ਰੀ ਅਰੋੜਾ ਨੇ ਦੱਸਿਆ ਕਿ ਕੰਪਨੀ ਵੱਲੋਂ ਲਗਾਤਾਰ ਆਪਣੇ ਉਤਪਾਦਾਂ ਨੂੰ ਹੋਰ ਜ਼ਿਆਦਾ ਸੁਧਾਰਨ ਦੇ ਯਤਨ ਕੀਤੇ ਜਾ ਰਹੇ ਹਨ ਅੰਤ ‘ਚ ਸ੍ਰੀ ਸੀ ਪੀ ਅਰੋੜਾ ਨੇ ਮੁੜ ਦੁਹਰਾਇਆ ਕਿ ਕੰਪਨੀ ਵੱਲੋਂ ਕੁਆਲਿਟੀ ਨਾਲ ਕਿਸੇ ਵੀ ਹਾਲ ‘ਚ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਇਸ ਦੌਰਾਨ ਕੰਪਨੀ ਦੇ ਸੀਨੀਅਰ ਅਧਿਕਾਰੀ ਅਜੈ ਇੰਸਾਂ ਨੇ ਡੀਲਰਾਂ ਨੂੰ ਕੰਪਨੀ ਦੀਆਂ ਨਵੀਆਂ ਪਾਲਿਸੀਆਂ ਬਾਰੇ ਜਾਣਕਾਰੀ ਦਿੰਦਿਆਂ ਕੰਪਨੀ ਨੂੰ ਦੇਸ਼ ਭਰ ‘ਚੋਂ ਗ੍ਰਾਹਕਾਂ ਤੇ ਡੀਲਰਾਂ ਤੋਂ ਮਿਲੇ ਫੀਡਬੈਕ ਸਾਂਝੇ ਕੀਤੇ
ਜ਼ਿਕਰਯੋਗ ਹੈ ਕਿ 31 ਜਨਵਰੀ, 2016 ਨੂੰ ਹੋਂਦ ‘ਚ ਆਈ ਐੱਮਐੱਸਜੀ ਆਲ ਟਰੇਡਿੰਗ ਕੰਪਨੀ ਦੇ ਬ੍ਰਾਂਡ ਅੰਬੈਸਡਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਸ ਦਿਨ ਉਤਪਾਦ ਲਾਂਚ ਕੀਤੇ ਗਏ ਸਨ
ਕੰਪਨੀ ਨੇ ਇੱਕ ‘ਰਿਟਰਨ ਪਾਲਿਸੀ’ ਵੀ ਜਾਰੀ ਕੀਤੀ, ਜਿਸ ਤਹਿਤ ਜੇਕਰ ਗਾਹਕਾਂ ਨੂੰ ਐੱਮਐੱਸਜੀ ਕੰਪਨੀ ਦੇ ਕਿਸੇ ਵੀ ਉਤਪਾਦ ‘ਚ ਕਮੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਆਪਣੇ ਨਜ਼ਦੀਕੀ ਡੀਲਰ ਨੂੰ ਉਕਤ ਉਤਪਾਦ ਨੂੰ ਵਾਪਸ ਕਰ ਸਕਣਗੇ ਸ੍ਰੀ  ਸੀ ਪੀ ਅਰੋੜਾ ਨੇ ਦੱਸਿਆ ਕਿ ਗਾਹਕਾਂ ਦੀ ਉਕਤ ਸ਼ਿਕਾਇਤ ਨੂੰ ਕੰਪਨੀ ਸਵੀਕਾਰ ਕਰਦੇ ਹੋਏ ਉਸ ‘ਤੇ ਵਿਚਾਰ ਕਰਕੇ ਉਤਪਾਦ ਦੀ ਕਮੀ ਨੂੰ ਦੂਰ ਕਰੇਗੀ