ਔਰਤਾਂ ਦੀ ਸਮਰੱਥਾ ਵਿਕਸਿਤ ਕਰਨ ‘ਚ ਕਰੋ ਸਹਿਯੋਗ : ਪ੍ਰਣਬ

ਏਜੰਸੀ ਨਵੀਂ ਦਿੱਲੀ,
ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੀ ਸਮਰੱਥਾ ਵਿਕਸਿਤ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ‘ਚ ਸੁਰੱਖਿਆ, ਗੌਰਵ ਤੇ ਸਮਾਨਤਾ ਦੀ ਭਾਵਨਾ ਪੈਦਾ ਕੀਤੀ ਜਾਵੇ, ਜੋ ਉਨ੍ਹਾਂ ਦਾ ‘ਪਵਿੱਤਰ ਅਧਿਕਾਰ’ ਹੈ ਮੁਖਰਜ਼ੀ ਨੇ ਮਹਿਲਾ ਦਿਵਸ ਦੀ ਪੂਰਵਲੀ ਸ਼ਾਮ ‘ਤੇ ਆਪਣੇ ਸੰਦੇਸ਼ ‘ਚ ਦੇਸ਼ ਤੇ ਵਿਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤੀ ਔਰਤਾਂ ਦੀ ਕਈ ਪੀੜ੍ਹੀਆਂ ਨੇ ਆਪਣੀ ਬੇਮਿਸਾਲ ਮਮਤਾ, ਸਹਿਣਸ਼ੀਲਤਾ ਤੇ ਸ਼ਖਤ ਮਿਹਨਤ ਨਾਲ ਦੇਸ਼ ਦੇ ਵਿਕਾਸ ਤੇ ਤਰੱਕੀ ‘ਚ ਬੇਸ਼ਕੀਮਤੀ ਯੋਗਦਾਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਔਰਤਾਂ ਦੇ ਸ਼ਕਤੀਕਰਨ ਤੇ ਕੌਮੀ ਨਿਰਮਾਣ ‘ਚ ਉਨ੍ਹਾਂ ਦੀ ਸਮਾਨ ਹਿੱਸੇਦਾਰੀ ਲਈ ਕਈ ਇਤਿਹਾਸਕ ਕਾਨੂੰਨ ਤੇ ਦੂਰਦਰਸ਼ੀ ਪ੍ਰੋਗਰਾਮ ਬਣਾਏ ਹਨ ਤੇ ਉਨ੍ਹਾਂ ‘ਤੇ ਅਮਲ ਕੀਤਾ ਹੈ