Breaking News

ਔਰੰਗਾਬਾਦ ਕੇਸ : ਅਬੂ ਜੁੰਦਾਲ ਸਮੇਤ 7 ਨੂੰ ਉਮਰ ਕੈਦ

10 ਸਾਲ ਪਹਿਲਾਂ ਮਾਮਲੇ ਦਾ ਹੋਇਆ ਸੀ ਖੁਲਾਸਾ
ਨਰਿੰਦਰ ਮੋਦੀ ‘ਤੇ ਹਮਲੇ ਦੀ ਸੀ ਸਾਜਿਸ਼
ਮੁੰਬਈ,  (ਏਜੰਸੀ) ਮੁੰਬਈ ‘ਤੇ ਹੋਏ ਅੱਤਵਾਦੀ ਹਮਲੇ ਦੇ ਮੁਖ ਸਾਜਿਸ਼ਕਰਤਾ ਤੇ ਲਸ਼ਕਰ ਏ ਤੋਇਬਾ ਦੇ ਅੱਤਵਾਦੀ ਸਈਅਦ ਜਬੀਉਦੀਨ ਅੰਸਾਰੀ ਉਰਫ ਅਬੁ ਜੰਦਾਲ ਸਮੇਤ ਸੱਤ ਵਿਅਕਤੀਆਂ ਨੂੰ ਇੱਥੋਂ ਦੀ ਵਿਸ਼ੇਸ਼ ਮਕੋਕਾ ਅਦਾਲਤ ਨੇ 2006 ਦੇ ਔਰਗਾਬਾਦ ਹਥਿਆਰ ਬਰਾਮਦਗੀ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਅਬੁ ਜੰਦਾਲ ਤੋਂ ਇਲਾਵਾ ਹੋਰ 6 ਦੋਸ਼ੀਆਂ ਮੁਹੰਮਦ ਆਮਿਰ ਸ਼ੇਖ, ਬਿਲਾਲ ਅਹਿਮਦ, ਸਈਅਦ ਆਕਿਫ, ਅਫਰੋਜ ਖਾਨ, ਮੁਹੰਮਦ ਅਸਲਮ ਕਸ਼ਮੀਰੀ ਤੇ ਫੈਜਲ ਉਤਾਉਰ ਰਹਿਮਾਨ (ਜਿਸ ਨੂੰ 11 ਜੁਲਾਈ 2006 ਦੇ ਮੁੰਬਈ ਰੇਲ ਧਮਾਕੇ ਮਾਮਲੇ ‘ਚ ਮੌਤ ਦੀ ਸਜ਼ਾ ਸੁਣਾਈ ਗਈ ਹੈ) ਨੂੰ ਜੱਜ ਸ੍ਰੀਕਾਂਤ ਅਨੇਕਰ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਸਾਰੇ ਸੱਤ ਦੋਸ਼ੀ ਆਪਣਾ ਪੂਰਾ ਜੀਵਨ ਜੇਲ੍ਹ ‘ਚ ਬਿਤਾਉਣਗੇ
ਦੋ ਹੋਰ ਦੋਸ਼ੀਆਂ ਮੁਹੰਮਦ ਮੁਜੱਫਰ ਤਨਵੀਰ ਤੇ ਡਾ. ਮੁਹੰਮਦ ਸ਼ਰੀਫ ਨੂੰ 14 ਸਾਲਾਂ ਦੀ ਕੈਦ ਦੀ ਸਜ਼ਾ ਦਿੱਤੀ ਗਈ, ਜਦੋਂਕਿ ਤਿੰਨ ਦੋਸ਼ੀਆਂ ਮੁਸ਼ਤਾਕ ਅਹਿਮਦ, ਜਾਵੇਦ ਅਹਿਮਦ ਤੇ ਅਫ਼ਜਲ ਖਾਨ ਨੂੰ ਅੱਠ ਸਾਲਾਂ ਦੀ ਸਜ਼ਾ ਸੁਣਾਈ ਗਈ ਅਦਾਲਤ ਦਾ ਮੰਨਣਾ ਹੈ ਕਿ ਦੋਸ਼ੀ ਵਿਅਕਤੀਆਂ ਨੇ ਨਰਿੰਦਰ ਮੋਦੀ ਸਮੇਤ ਕਈ ਉੱਚ ਆਗੂਆਂ ‘ਤੇ ਹਮਲੇ ਦੀ ਯੋਜਨਾ ਬਣਾਈ ਸੀ, ਜੋ ਪੁਲਿਸ ਦੀ ਚੌਕਸੀ ਕਾਰਨ ਟਲ ਗਈ

ਕੀ ਹੈ ਪੂਰਾ ਮਾਮਲਾ :
8 ਮਈ 2006 ਨੂੰ ਮਹਾਂਰਾਸ਼ਟਰ ਏਟੀਐੱਸ ਟੀਮ ਨੇ ਇੱਕ ਟਾਟਾ ਸੂਮੋ ਤੇ ਇੱਕ ਇੰਡੀਕਾ ਕਾਰ ਦਾ ਚਾਂਦਵਾੜ ਮਨਮਾਡ ਰਾਜਮਾਰਗ ‘ਤੇ ਔਰੰਗਾਬਾਦ ਦੇ ਨੇੜੇ ਪਿੱਛਾ ਕੀਤਾ ਤੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਕੇ 30 ਕਿਲੋ ਆਰਡੀਐਕਸ, 10 ਏਕੇ 47 ਰਾਈਫਲਾਂ ਤੇ 3200 ਗੋਲੀਆਂ ਬਰਾਮਦ ਕੀਤੀਆਂ ਜੰਦਾਲ ਜੋ ਕਥਿਤ ਤੌਰ ‘ਤੇ ਇੰਡੀਕਾ ਚੱਲਾ ਰਿਹਾ ਸੀ, ਪੁਲਿਸ ਦੀਆਂ ਅੱਖਾਂ ‘ਚ ਘੱਟਾ ਪਾਉਣ ‘ਚ ਸਫ਼ਲ ਰਿਹਾ ਸੀ

ਪ੍ਰਸਿੱਧ ਖਬਰਾਂ

To Top