Uncategorized

ਕਮਾਈ ਦੇ ਮਾਮਲੇ ‘ਚ ਸੈਰੇਨਾ ਸਭ ਤੋਂ ਅੱਗੇ

ਲਾਸ ਏਂਜਲਸ (ਏਜੰਸੀ) ਫਰੈਂਚ ਓਪਨ ‘ਚ ਖਿਤਾਬ ਹਾਸਲ ਕਰਨ ਤੋਂ ਖੁੰਝੀ ਵਿਸ਼ਵ ਦੀ ਨੰਬਰ ਇੱਕ ਮਹਿਲਾ ਟੈਨਿਸ ਖਿਡਾਰਨ ਸੈਰੇਨਾ ਵਿਲੀਅਮਜ਼ ਕਮਾਈ ਦੇ ਮਾਮਲੇ ‘ਚ ਜ਼ਰੂਰ ਚੈਂਪੀਅਨ ਹੈ ਅਤੇ ਉਸ ਨੇ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਦੀ ਸੂਚੀ ‘ਚ ਰੂਸੀ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਦੇ 11 ਸਾਲ ਦੇ ਲੰਮੇ ਸਿਲਸਿਲੇ ਨੂੰ ਤੋੜ ਦਿੱਤਾ ਹੈ ਫੋਬਰਸ ਮੈਗਜ਼ੀਨ ਅਨੁਸਾਰ ਸੈਰੇਨਾ ਮਹਿਲਾਵਾਂ ‘ਚ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਖਿਡਾਰਨ ਹੈ ਅਮਰੀਕੀ ਖਿਡਾਰਨ ਨੇ ਇਸ ਮਾਮਲੇ ‘ਚ ਇੱਕ ਸਮੇਂ ਉਸ ਤੋਂ ਅੱਗੇ ਰਹੀ ਅਤੇ ਫਿਲਹਾਲ ਡੋਪਿੰਗ ਦੋਸ਼ਾਂ ਕਾਰਨ ਅਸਥਾਈ ਮੁਅੱਤਲੀ ਦਾ ਸਾਹਮਣਾ ਕਰਨ ਰਹੀ ਸ਼ਾਰਾਪੋਵਾ ਨੂੰ ਪਛਾੜ ਦਿੱਤਾ ਹੈ ਮੈਗਜ਼ੀਨ ਨੇ ਦੱਸਿਆ ਕਿ ਸੈਰੇਨਾ ਦੀ ਪਿਛਲੇ 12 ਮਹੀਨਿਆਂ ‘ਚ ਇਨਾਮੀ ਰਾਸ਼ੀ ਅਤੇ ਮੈਦਾਨ ਤੋਂ ਬਾਹਰ ਹੋਣ ਵਾਲੀ ਕਮਾਈ ਕਰੀਬ 2.89 ਕਰੋੜ ਡਾਲਰ ਦੇ ਕਰੀਬ ਹੈ ਸ਼ਾਰਾਪੋਵਾ ਕਮਾਈ ਦੇ ਮਾਮਲੇ ‘ਚ ਮਹਿਲਾ ਐਥਲੀਟਾਂ ‘ਚ ਪਿਛਲੇ ਲੰਮੇ ਅਰਸੇ ਤੋਂ ਸਭ ਤੋਂ ਅੱਗੇ ਸੀ ਪਰ ਡੋਪਿੰਗ ‘ਚ ਨਾਂਅ ਆਉਣ ਤੋਂ ਬਾਅਦ ਉਸਦੀ ਪ੍ਰਾਯੋਜਕਾਂ ਤੋਂ ਹੋਣ ਵਾਲੀ ਕਮਾਈ ‘ਚ ਘਾਟ ਆਈ ਹੈ ਹਾਲਾਂਕਿ ਉਹ ਹਾਲੇ ਵੀ 2.19 ਕਰੋੜ ਡਾਲਰ ਦੀ ਕਮਾਈ ਨਾਲ ਦੂਜੇ ਨੰਬਰ ‘ਤੇ ਹੈ

ਪ੍ਰਸਿੱਧ ਖਬਰਾਂ

To Top