Breaking News

ਕਰਜ਼ੇ ‘ਚ ਡੁੱਬੀ ਏਅਰ ਇੰਡੀਆ ਦਾ ਹੋਵੇਗਾ ਬੇੜਾ ਪਾਰ

ਵਿਦੇਸ਼ੀ ਕੰਪਨੀ ਨੇ 49 ਫੀਸਦੀ ਹਿੱਸੇਦਾਰੀ ਖਰੀਦਣ ‘ਚ ਦਿਖਾਈ ਦਿਲਚਸਪੀ

ਏਜੰਸੀ, ਨਵੀਂ ਦਿੱਲੀ 

ਏਅਰ ਇੰਡੀਆ ਨੂੰ ਵੇਚਣ ਦੀ ਯੋਜਨਾ ਫਾਈਨਲ ਹੁੰਦੀ ਦਿਸ ਰਹੀ ਹੈ ਲਗਭਗ ਦੋ ਦਹਾਕੇ ਪਹਿਲਾਂ ਤੋਂ ਇਸ ਦੇ ਵਿਨਿਵੇਸ਼ ਦੀ ਤਿਆਰੀ ਚੱਲ ਰਹੀ ਹੈ ਜੋ ਹੁਣ ਆਪਣੇ ਅੰਤਿਮ ਗੇੜ ‘ਚ ਹੈ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਕਿਹਾ ਕਿ ਇਸ ਸਬੰਧੀ ਬਜਟ ਨਾਲ ਹਵਾਈ ਖੇਤਰ ਨੂੰ ‘ਕਰਜ਼ੇ ਦੇ ਜਾਲ’ ਤੋਂ ਨਿਕਲਣ ‘ਚ ਮੱਦਦ ਮਿਲੇਗੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ ਇੱਕ ਵਿਦੇਸ਼ੀ ਕੰਪਨੀ ਨੇ ਏਅਰ ਇੰਡੀਆ ਦੀ 49 ਫੀਸਦੀ ਹਿੱਸੇਦਾਰੀ ਖਰੀਦਣ ‘ਚ ਦਿਲਚਸਪੀ ਦਿਖਾਈ ਹੈ ਕੇਂਦਰ ਸਰਕਾਰ 1 ਫਰਵਰੀ ਨੂੰ ਸਾਲ 2018-19 ਦਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ ਇਸ ਬਜਟ ‘ਚ ਏਅਰ ਇੰਡੀਆ ਨੂੰ ਲੈ ਕੇ ਕੁਝ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ

50 ਹਜ਼ਾਰ ਕਰੋੜ ਰੁਪਏ ਦਾ ਕਰਜ਼

ਇੱਕ ਨਿੱਜੀ ਟੀਵੀ ਨਾਲ ਗੱਲਬਾਤ ‘ਚ ਹਵਾਬਾਜ਼ੀ ਮੰਤਰੀ ਰਾਜੂ ਨੇ ਦੱਸਿਆ ਕਿ ਇੱਕ ਵਿਦੇਸ਼ੀ ਕੰਪਨੀ ਨੇ ਇੰਟਰਨੈਸ਼ਨਲ ਰੂਟ ਵਾਲੇ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਖਰੀਦਣ ‘ਚ ਦਿਲਚਸਪੀ ਦਿਖਾਈ ਹੈ ਉਨ੍ਹਾਂ ਏਅਰ ਇੰਡੀਆ ਦੇ ਕਰਜ਼ ‘ਚ ਡੁੱਬੇ ਹੋਣ ਦੀ ਗੱਲ ਵੀ ਸਵੀਕਾਰ ਕੀਤੀ ਰਾਜੂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਇਹ ਕਰਜ਼ ਅਨੁਮਾਨਿਤ 50 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top