ਕਰਜ਼ੇ ਥੱਲੇ ਦੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ

ਲਖਵੀਰ ਸਿੰਘ ਮੋਗਾ,
ਪਿੰਡ ਘੋਲੀਆ ਖੁਰਦ ‘ਚ ਕਰਜੇ ਥੱਲੇ ਦੱਬੇ ਕਿਸਾਨ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਸੰਦੀਪ ਸਿੰਘ ਨੇ ਪੁਲਿਸ ਨੂੰ ਦਰਜ ਕਰਾਏ ਬਿਆਨ ਵਿੱਚ ਕਿਹਾ ਕਿ ਉਸ ਦੇ ਪਿਤਾ ਕੋਲ ਕ੍ਰੀਬ 4 ਕਨਾਲ ਜਮੀਨ ਸੀ ਤੇ ਉਸ ਨੇ ਲੋਕਾਂ ਕੋਲੋ ਵਿਆਜੂ ਰਕਮ ਲਈ ਹੋਈ ਸੀ ਜਿਸ ‘ਤੇ ਵਿਆਜ ਪੈ ਕੇ ਕਰਜਾ ਕ੍ਰੀਬ 3 ਲੱਖ 50 ਹਜਾਰ ਰੁਪਏ ਬਣ ਗਿਆ। ਉਹ ਤਿੰਨ ਭੈਣ ਭਰਾ ਹਨ ਤੇ ਤਿੰਨੋ ਹੀ ਅਨਮੈਰਿਡ ਹਨ। ਇਸ ਕਾਰਨ ਉਸ ਦਾ ਪਿਤਾ ਦਿਮਾਗੀ ਤੌਰ ‘ਤੇ ਪ੍ਰੇਸਾਨ ਚੱਲਿਆ ਆ ਰਿਹਾ ਸੀ ਤੇ ਸੋਮਵਾਰ ਨੂੰ ਉਸ ਦਾ ਪਿਤਾ ਘਰੋ ਗਾਇਬ ਸੀ ਜੋ ਕਿਤੇ ਚਲਿਆ ਗਿਆ ਤੇ ਉਸ ਨੇ ਖੁਦਸਕੁਸ਼ੀ ਕਰ ਲਈ। ਜਿਸ ਦੀ ਲਾਸ਼ ਅੱਜ ਪਿੰਡ ਨੱਥੂਵਾਲਾ ਉਗੋਕੇ ਨੇੜਿਓ ਨਹਿਰ ਵਿੱਚੋ ਪੁਲਿਸ ਵੱਲੋਂ ਬਰਾਮਦ ਕੀਤੀ ਗਈ। ਇਸ ਸਬੰਧੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ।