ਕਰੰਟ ਲੱਗਣ ਨਾਲ ਤਿੰਨ ਗਊਆਂ ਦੀ ਮੌਤ

ਸਤਪਾਲ ਖਡਿਆਲ
ਦਿੜ੍ਹਬਾ ਮੰਡੀ,
ਨੇੜਲੇ ਪਿੰਡ ਰਟੋਲਾਂ ਵਿਖੇ ਪਿੰਡ ਦੇ ਨਾਲ ਲੱਗਦੇ ਖੇਤਾਂ ‘ਚ ਅੱਜ ਸਵੇਰੇ ਤਿੰਨ ਗਊਆਂ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਹਮੀਰ ਸਿੰਘ ਉਰਫ ਭੋਲਾ ਸਾਬਕਾ ਸਰਪੰਚ ਨੇ ਪਿੰਡ ਦੇ ਨੇੜੇ ਹੀ ਕੁੱਝ ਖੇਤ ਠੇਕੇ ‘ਤੇ ਲਏ ਹੋਏ ਹਨ ਜਿਨ੍ਹਾਂ ਵਿੱਚ ਉਸਦੀ ਕਣਕ ਬੀਜੀ ਹੋਈ ਹੈ ਆਵਾਰਾ ਪਸ਼ੂਆਂ ਤੋਂ ਫਸਲ ਬਚਾਉਣ ਲਈ ਉਸਨੇ ਖੇਤ ਦੇ ਆਲੇ ਦੁਆਲੇ ਇੱਕ ਬਰੀਕ ਤਾਰ ਲਾਈ ਹੋਈ ਹੈ ਜਿਸ ਵਿੱਚ ਰਾਤ ਸਮੇਂ ਕਰੰਟ ਛੱਡਿਆ ਹੋਣ ਕਾਰਨ ਤਿੰਨ ਬੇਸਹਾਰਾ ਗਊਆਂ ਦੀ ਕਰੰਟ ਦੀ ਲਪੇਟ ‘ਚ ਆ ਜਾਣ ਕਾਰਨ ਮੌਤ ਹੋ ਗਈ ਮੌਕੇ ‘ਤੇ ਪੁੱਜੀ ਥਾਣਾ ਛਾਜਲੀ ਦੇ ਐਸਐਚਓ ਰਕੇਸ ਕੁਮਾਰ ਤੇ ਏਐਸਆਈ ਹਰਦਿਆਲ ਦਾਸ ਨੇ ਘਟਨਾ ਸਥਾਨ ਦਾ ਜਾਇਜਾ ਲੈਂਦਿਆਂ ਮੌਕੇ ‘ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਸਾਬਕਾ ਸਰਪੰਚ ਹਮੀਰ ਸਿੰਘ ਉਰਫ ਭੋਲਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ