ਪ੍ਰੇਰਨਾ

ਕਲਾਕਾਰ ਦਾ ਸਨਮਾਨ

ਸੁਕਰਾਤ  ਦੇ ਸਮੇਂ ਦੀ ਗੱਲ ਹੈ , ਸ਼ਹਿਰ ‘ਚ ਇੱਕ ਨੁਮਾਇਸ਼ ਲੱਗੀ ਹੋਈ ਸੀ ਨੁਮਾਇਸ਼ ‘ਚ ਗਰੀਕ ਦੇਵਤਾ ਅਪੋਲੋ ਦੀ ਸ਼ਾਨਦਾਰ ਮੂਰਤੀ ਸਥਾਪਤ ਕੀਤੀ ਗਈ ਸੀ ਇਸ ਮੂਰਤੀ ਨੂੰ ਦੇਖਣ ਲਈ  ਰਾਜਾ ਪੈਰੀਕਲੀਜ਼ ,  ਰਾਣੀ ਏਸਪੇਸੀਆ , ਵਿਦਵਾਨ ਸੋਫੋਕਲੀਜ਼ ਤੇ ਖੁਦ ਸੁਕਰਾਤ ਉੱਥੇ ਆਏ ਸਨ ਮੂਰਤੀ ਇੰਨੀ ਸੁੰਦਰ ਸੀ ਕਿ ਜੋ ਵੀ ਉਸਨੂੰ ਵੇਖਦਾ ਤਾਂ ਮੂਰਤੀ ਬਣਾਉਣ ਵਾਲੇ ਕਲਾਕਾਰ ਦੀ ਪ੍ਰਸੰਸਾ ਜਰੂਰ ਕਰਦਾ ਪਰ ਜਦੋਂ ਕਲਾਕਾਰ ਦਾ ਨਾਂਅ ਰਾਜਾ ਪੈਰੀਕਲੀਜ਼ ਨੇ ਜਾਨਣਾ ਚਾਹਿਆ ਤਾਂ ਉੱਥੇ ਮੌਜੂਦ ਲੋਕਾਂ ‘ਚ ਚੱਪ ਛਾ ਗਈ ਆਖਰ ਇੰਨੀ ਸੁੰਦਰ ਮੂਰਤੀ ਬਣਾਉਣ ਵਾਲਾ ਕਲਾਕਾਰ ਕਿੱਥੇ ਗੁੰਮ ਸੀ ਬੜੀ ਮਸ਼ੱਕਤ  ਤੋਂ ਬਾਅਦ ਸੈਨਿਕਾਂ ਨੇ ਕਲਾਕਾਰ ਨੂੰ ਖੋਜ ਲਿਆ ਉਹ ਇੱਕ ਕਾਲੇ  ਰੰਗ ਦਾ  ਉਹ ਗੁਲਾਮ ਸੀ   ਇਸ ਗੁਲਾਮ ਨੇ ਭਗਵਾਨ ਅਪੋਲੋ ਦੀ ਪਵਿੱਤਰ ਮੂਰਤੀ ਬਣਾਈ ਸੀ  ਦਰਸ਼ਕਾਂ ‘ਚ ਕੁੱਝ ਧਰਮ ਗੁਰੁ ਵੀ ਸਨ   ਉਹ ਜੋਰ -ਜੋਰ ਨਾਲ ਚੀਕਣ ਲੱਗੇ  ਇਹ ਅਨਰਥ ਹੋ ਗਿਆ ਹੈ ਕੋਈ ਗੁਲਾਮ ਭਗਵਾਨ ਦੀ ਮੂਰਤੀ  ਕਿਵੇਂ ਬਣਾ ਸਕਦਾ ਹੈ?  ਇਸ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਇਸਦੇ ਹੱਥ ਵੱਢ ਦੇਣੇ ਚਾਹੀਦੇ ਹਨ ਰਾਜਾ ਨੂੰ ਧਰਮ ਗੁਰੁਆਂ ਦੀ ਇਹ ਗੱਲ ਬਿਲਕੁੱਲ ਚੰਗੀ ਨਹੀਂ ਲੱਗੀ   ਉਨ੍ਹਾਂ ਨੇ ਕਿਹਾ , ‘ਭਗਵਾਨ ਦੀ ਇੰਨੀ ਸੁੰਦਰ ਮੂਰਤੀ ਬਣਾਉਣ ਵਾਲੇ  ਨਾਲ ਇੰਨਾ ਕਰੂਰ ਸੁਭਾਅ ਨਹੀਂ ਹੋ ਸਕਦਾ ਰਾਜਾ ਅੱਗੇ ਵਧੇ ਤੇ ਗੁਲਾਮ  ਦੇ  ਹੱਥਾਂ ਨੂੰ ਚੁੰਮ ਲਿਆ ਇਸ ਤਰ੍ਹਾਂ ਚਾਟੂਕਾਰ ਧਰਮ ਗੁਰੁ ਆਪਣੀ ਗੱਲ ਤੋਂ ਤੁਰੰਤ ਪਲਟ ਗਏ ਤੇ ਰਾਜੇ ਦੇ ਨਿਆਂ ਦੀ ਪ੍ਰਸੰਸਾ ਕਰਨ ਲੱਗੇ ਰਾਜੇ ਨੇ  ਗੁਲਾਮ ਨੂੰ ਸਨਮਾਨਿਤ ਤੇ ਗੁਲਾਮੀ ਤੋਂ ਹਮੇਸ਼ਾ-ਹਮੇਸ਼ਾ ਲਈ ਅਜ਼ਾਦ ਕਰ ਦਿੱਤਾ ਗਿਆ ਸਨਮਾਨ ਹਮੇਸ਼ਾ ਕਲਾ ਤੇ ਗਿਆਨ ਦਾ ਹੁੰਦਾ ਹੈ  ਤੇ ਰਾਜਾ ਪੈਰੀਕਲੀਜ ਨੇ ਅਜਿਹਾ ਹੀ ਕੀਤਾ ਉਹ ਇੱਕ ਮਹਾਨ ਨਿਆ ਪਸੰਦ ਰਾਜਾ ਸੀ

ਪ੍ਰਸਿੱਧ ਖਬਰਾਂ

To Top