ਕਸ਼ਮੀਰ ‘ਚ ਘੁਸਪੈਠ ਨਾਕਾਮ, ਅੱਤਵਾਦੀ ਢੇਰ

ਏਜੰਸੀ ਜੰਮੂ,
ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ ਰਾਜੌਰੀ ਜ਼ਿਲ੍ਹੇ ‘ਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਤੇ ਇਸ ਦੌਰਾਨ ਇੱਕ ਅੱਤਵਾਦੀ ਮਾਰ ਸੁੱਟਿਆ ਅਧਿਕਾਰਿਕ ਬੁਲਾਰੇ ਨੇ ਦੱਸਿਆ ਕਿ ਰਾਜੌਰੀ ‘ਚ ਕੇਰੀ ਸੈਕਟਰ ਨੇੜੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਅੱਧੀ ਰਾਤ ਤਿੰਨ-ਚਾਰ ਅੱਤਵਾਦੀਆਂ ਦੀਆਂ ਸ਼ੁੱਕੀ ਗਤੀਵਿਧੀਆਂ ਨੂੰ ਦੇਖਦਿਆਂ ਉਨ੍ਹਾਂ ਲਲਕਾਰਿਆ ਪਰ ਇਸ ਨੂੰ ਅਣਸੁਣਿਆ ਕਰਦਿਆਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤਾ ਉਨ੍ਹਾਂ ਕਿਹਾ ਕਿ ਫੌਜ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ‘ਚ ਇੱਕ ਅੱਤਵਾਦੀ ਮਾਰਿਆ ਗਿਆ ਤੇ ਉਸਦੇ ਹੋਰ ਸਾਥੀ ਹਨ੍ਹੇਰੇ ‘ਚ ਭੱਜ ਕੇ ਸੰਘਣੇ  ਜੰਗਲ ‘ਚ ਲੁਕ ਗਏ ਬੁਲਾਰੇ ਨੇ ਦੱਸਿਆ ਕਿ ਸਵੇਰੇ ਖੇਤਰ ‘ਚ ਤਲਾਸ਼ੀ ਅਭਿਆਨ ਦੌਰਾਨ ਇੱਕ ਬੈਗ ਬਰਾਮਦ ਕੀਤਾ ਗਿਆ, ਜਿਸ ‘ਚ ਇੱਕ ਟਾਰਚ, ਏਕੇ 47 ਰਾਈਫਲ ਦੀ ਇੱਕ ਮੈਗਜੀਨ, ਸੁੱੇਕੇ ਫਲ ਤੇ ਜੂਸ ਮਿਲਿਆ