ਕਸ਼ਮੀਰ: ਮੁਕਾਬਲੇ ਵਿੱਚ ਚਾਰ ਅੱਤਵਾਦੀ ਢੇਰ

 ਜਵਾਨ ਸ਼ਹੀਦ, ਤਿੰਨ ਜ਼ਖ਼ਮੀ
ਪਿੰਡ ਵਾਲਿਆਂ ਕੀਤਾ ਪਥਰਾਅ
ਏਜੰਸੀ
ਸ੍ਰੀਨਗਰ,  ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਹੋਏ ਮੁਕਾਬਲੇ ਵਿੱਚ ਚਾਰ ਅੱਤਵਾਦੀ ਮਾਰੇ ਗਏ ਜਦੋਂਕਿ ਦੋ ਜਵਾਨ ਸ਼ਹੀਦ ਹੋ ਗਏ ਤੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ  ਦੱਸਿਆ ਕਿ ਮੁਕਾਬਲੇ ਵਿੱਚ ਚਾਰ ਅੱਤਵਾਦੀ ਮਾਰੇ ਗਏ ਹਨ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਮੁਦਸਿਰ ਅਹਿਮਦ, ਫਾਰੂਕ ਅਹਿਮਦ ਡਾਰ, ਅਜਹਰ ਅਹਿਮਦ ਵਜੋਂ ਹੋਈ ਜਦੋਂ ਕਿ ਚੌਥੇ  ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋ ਜਵਾਨ ਲਾਂਸ ਨਾਇਕ ਰਘੁਵੀਰ ਸਿੰਘ ਤੇ ਲਾਂਸ ਨਾਇਕ ਗੋਪਾਲ ਸਿੰਘ ਭਦੌਰੀਆ ਸ਼ਹੀਦ ਹੋ ਗਏ ਤੇ ਤਿੰਨ ਹੋਰ ਜ਼ਖ਼ਮੀ ਹੋਏ ਹਨ  ਕਰਨਲ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸੁਰੱਖਿਆ ਫੋਰਸ ਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਮੁਹਿੰਮ ਟੀਮ ਨੇ ਜ਼ਿਲ੍ਹੇ ਦੇ ਨਾਗਬਲ ਫਰੀਸਾਲ ਪਿੰਡ ਵਿੱਚ ਰਾਤ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ  ਸੁਰੱਖਿਆ ਫੋਰਸ  ਜਦੋਂ ਇਲਾਕੇ ਦੀ ਘੇਰਾਬੰਦੀ ਕਰਕੇ ਪਿੰਡ ਦੇ ਇੱਕ ਖਾਸ ਇਲਾਕੇ
ਵੱਲ ਵਧਣ ਲੱਗੀ, ਉਦੋਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੁਰੱਖਿਆ ਫੋਰਸ ਨੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਜਵਾਬ ਦਿੱਤਾ ਜਿਸ ਵਿੱਚ ਚਾਰ ਅੱਤਵਾਦੀ ਮਾਰੇ ਗਏ ਨਾਗਰਿਕਾਂ  ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾਲ ਪੁੱਜੇ, ਇਸ ਦੇ ਮੱਦੇਨਜ਼ਰ ਰਾਤ ਨੂੰ ਮੁਹਿੰਮ ਨੂੰ ਰੋਕ ਦਿੱਤਾ ਗਿਆ, ਪਰ ਸਵੇਰੇ ਦੀਪਹਿਲੀ ਕਿਰਨ ਦੇ ਨਾਲ ਹੀ ਤਲਾਸ਼ੀ ਮੁਹਿੰਮ  ਸ਼ੁਰੂ ਕਰ ਦਿੱਤੀ ਗਈ ਸਥਾਨਕ ਲੋਕਾਂ ਵੱਲੋਂ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਨਾਲ ਨਜਿੱਠਣ ਲਈ ਵਾਧੂ ਸੁਰੱਖਿਆ ਫੋਰਸ ਤੇ ਸੂਬਾ ਪੁਲਿਸ  ਦੇ ਜਵਾਨਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ  ਜਵਾਨਾਂ ਨੇ ਮੌਕੇ ‘ਤੇ 4 ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ ਮੁਕਾਬਲੇ ਤੋਂ ਬਾਅਦ ਕੁਝ ਪਿੰਡ ਵਾਲਿਆਂ ਨੇ ਜਵਾਨਾਂ ਦੀ ਟੁਕੜੀ ‘ਤੇ ਪਥਰਾਅ  ਵੀ ਕੀਤਾ
ਮੁਕਾਬਲੇ ਬਾਰੇ ਪੁੱਛੇ ਜਾਣ ‘ਤੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਦਿੱਲੀ ਵਿੱਚ ਪੱਤਰਕਾਰਾਂ ਨੂੰ ਕਿਹਾ  ਿਕ ਭਾਰਤ ਦੀ ਜ਼ਮੀਨ ‘ਤੇ ਅੱਤਵਾਦ ਪਾਕਿਸਤਾਨ ਨੇ  ਪੈਦਾ ਕੀਤਾ ਹੈ ਉਨ੍ਹਾਂ ਕਿਹਾਕਿ ਅਹਿਜੇ ਕਈ ਸਬੂਤ ਹਨ ਤੇ ਹੁਣ ਇਹ ਕੋਈ ਗੁਪਤ ਗੱਲ ਨਹੀਂ ਰਹਿ ਗਈ ਹੈ ਕਿ ਭਾਰਤ ਦੀ ਧਰਤੀ ‘ਤੇ ਖਾਸ ਕਰਕੇ ਜੰਮੂ-ਕਸ਼ਮੀਰ ਵਿੱਚ ਸਮੁੱਚਾ ਅੱਤਵਾਦ ਪਾਕਿਸਤਾਨ ਵੱਲੋਂ ਫੈਲਾਇਆ, ਚਲਾਇਆ ਤੇ ਪੈਦਾ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਸੁਰੱਖਿਆ ਫੋਰਸ ਦੇ ਮੁਸ਼ਕਲ ਹਾਲਾਤਾਂ ਵਿੱਚ ਵੀ ਕੰਮ ਕਰਦੇ ਰਹਿਣ ਦੀ ਸ਼ਲਾਘਾ ਕੀਤੀ