ਦੇਸ਼

ਕਾਰਟੂਨ ਚੈੱਨਲਾਂ ‘ਤੇ ਹੋਣਗੇ ਜੰਕ ਫੂਡ ਇਸ਼ਤਿਹਾਰ ਬੰਦ

9 ਕੰਪਨੀਆਂ ਨੇ ਕੀਤਾ ਵਾਅਦਾ

ਸੂਚਨਾ ਤੇ ਪ੍ਰਸਾਰਨ ਰਾਜ ਮੰਤਰੀ ਨੇ ਲੋਕ ਸਭਾ ‘ਚ ਦਿੱਤੀ ਜਾਣਕਾਰੀ

ਏਜੰਸੀ, ਨਵੀਂ ਦਿੱਲੀ

ਸਰਕਾਰ ਨੇ ਕੱਲ ਕਿਹਾ ਕਿ ਜੰਕ ਫੂਡ ਨਾਲ ਜੁੜੇ ਭਰਮਾਊ ਇਸ਼ਤਿਹਾਰਾਂ ਖਿਲਾਫ਼ ਜਾਗਰੂਕਤਾ ਫੈਲਾਈ ਜਾ ਰਹੀ ਹੈ ਤੇ 9 ਪ੍ਰਸਿੱਧ ਫੂਡ ਕੰਪਨੀਆਂ ਨੇ ਬੱਚਿਆਂ ਦੇ ਚੈੱਨਲਾਂ ‘ਤੇ ਇਸ ਤਰ੍ਹਾਂ ਦੇ ਇਸ਼ਤਿਹਾਰ ਨਾ ਦੇਣ ਦਾ ਵਾਅਦਾ ਕੀਤਾ ਹੈ। ਲੋਕ ਸਭਾ ‘ਚ ਵਿਨਾਇਕ ਰਾਉਤ ਦੇ ਸਵਾਲ ਦੇ ਜਵਾਬ ‘ਚ ਸੂਚਨਾ ਤੇ ਪ੍ਰਸਾਰਨ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਅੱਜ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਭਰਮਾਊ ਇਸ਼ਤਿਹਾਰਾਂ ਦੇ ਪ੍ਰਸਾਰਨ ਸਬੰਧੀ ਭਾਰਤੀ ਖਰਾਕ ਸੁਰੱਖਿਆ ਮਾਪਦੰਡ ਅਥਾਰਟੀਕਰਨ (ਐਫਐਸਐਸਆਈ) ਨੇ 11 ਮੈਂਬਰੀ ਕਮੇਟੀ ਬਣਾਈ ਸੀ ਤੇ ਇਸ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਤੇ ਇਸ ‘ਤੇ ਅਮਲ ਹੋ ਰਿਹਾ ਹੈ। ਮੰਤਰੀ ਨੇ ਕਿਹਾ ਕਿ ਇਸ ਸਬੰਧੀ ਐਫਐਸਐਸਆਈ ਤੇ ਭਾਰਤੀ ਇਸ਼ਤਿਹਾਰ ਮਾਪਦੰਡ ਕੌਂਸਲ ਦਰਮਿਆਨ ਵੀ ਸਮਝੌਤਾ ਹੋਇਆ ਹੈ। ਉਨ੍ਹਾਂ ਕਿਹਾ ਕਿ 9 ਪ੍ਰਸਿੱਧ ਫੂਡ ਕੰਪਨੀਆਂ ਨੇ ਭਰੋਸਾ ਦਿਵਾਇਆ ਕਿ ਉਹ ਅਜਿਹੇ ਇਸ਼ਤਿਹਾਰ ਨਹੀਂ ਦੇਣਗੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top