ਪੰਜਾਬ

ਕਾਰ ਨੂੰ ਅੱਗ ਲੱਗੀ, ਵਾਲ-ਵਾਲ ਬਚੇ ਸਵਾਰ

ਭਜਨ ਸ੍ਰੀ ਮੁਕਤਸਰ ਸਾਹਿਬ,
ਸਥਾਨਕ ਬਠਿੰਡਾ ਰੋਡ ‘ਤੇ ਅਮਪੀਰੀਅਲ ਪਬਲਿਕ ਸਕੂਲ ਦੇ ਨੇੜੇ ਸ੍ਰੀ ਮੁਕਤਸਰ ਸਾਹਿਬ ਨੂੰ ਆ ਰਹੀ ਇੱਕ ਜੈਨ ਕਾਰ ਜਿਸ ਦਾ ਨੰਬਰ ਡੀ ਐਲ-8ਸੀ ਐਚ 0217 ਹੈ,  ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਕਾਰ ਬੂਰੀ ਤਰ੍ਹਾਂ ਸੜ ਗਈ। ਕਾਰੀ ਵਿੱਚ ਸਵਾਰ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਪਿੰਡ ਸੂਰੇਵਾਲਾ ਨਿਵਾਸੀ ਜਸਮੇਲ ਸਿੰਘ ਪੁੱਤਰ ਸੁਖਦੇਵ ਸਿੰਘ ਆਪਣੇ ਰਿਸ਼ਤੇਦਾਰਾਂ ਦੇ ਕਿਸੇ ਵਿਆਹ ਦੇ ਸਮਾਗਮ ਵਿੱਚ ਸ਼ਾਮਲ ਹੋਣ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਆ ਰਿਹਾ ਸੀ ਤਾਂ ਜਦੋਂ ਉਹ ਅਮਪੀਰੀਅਲ ਪਬਲਿਕ ਸਕੂਲ ਦੇ ਕੋਲ ਪਹੁੰਚਿਆ ਤਾਂ ਅਚਾਨਕ ਕਾਰ ਦੇ ਅਗਲੇ ਹਿੱਸੇ ‘ਚ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਫਾਇਰਬ੍ਰਿਗੇਡ ਕਰਮੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਮੌਕੇ ‘ਤੇ ਪਹੁੰਚੇ ਪੁਲਿਸ ਕਰਮਚਾਰੀਆ ਨੇ ਜਾਂਚ ਸ਼ੁਰੂ ਕਰ ਦਿੱਤੀ।

ਪ੍ਰਸਿੱਧ ਖਬਰਾਂ

To Top