ਕਾਰ ਸਵਾਰ ਸ਼ਰਾਬੀ ਨੌਜਵਾਨਾਂ ਨੇ ਦਰੜੇ ਮਜ਼ਦੂਰ, 5 ਮੌਤਾਂ

ਇੱਕ ਮੁਲਜ਼ਮ ਸਾਬਕਾ ਵਿਧਾਇਕ ਦਾ ਪੁੱਤਰ
ਏਜੰਸੀ ਲਖਨਊ,
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜ਼ਰਤਗੰਜ ਇਲਾਕੇ ‘ਚ ਅੱਜ ਸਵੇਰੇ ਤੇਜ਼ ਰਫ਼ਤਾਰ ਕਾਰ ਦੇ ਬੇਕਾਬੂ ਹੋ ਕੇ ਇੱਕ ਝੁੱਗੀ ‘ਚ ਦਾਖਲ ਹੋਣ ਕਾਰਨ ਉਸਦੇ ਅੰਦਰ ਸੌਂ ਰਹੇ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਤੇ 5 ਜ਼ਖਮੀ ਹੋ ਗਏ
ਸੀਨੀਅਰ ਪੁਲਿਸ ਮੁਖੀ ਮੰਜਿਲ ਸੈਣੀ ਨੇ ਦੱਸਿਆ ਕਿ ਹਜ਼ਰਤਗੰਜ ਥਾਣਾ ਖੇਤਰ ਦੇ ਡਾਲੀਬਾਗ ਇਲਾਕੇ ‘ਚ ਲਗਭਗ 50 ਤੋਂ ਵਧ ਮਜ਼ਦੂਰ ਇੱਕ ਝੁੱਗੀ ‘ਚ ਸੌਂ ਰਹੇ ਸਨ ਸਵੇਰੇ ਲਗਭਗ ਦੋ ਵਜੇ ਤੇਜ਼ ਰਫਤਾਰ ਨਾਲ ਆ ਰਹੀ ਇੱਕ ਕਾਰ ਉਨ੍ਹਾਂ ਦੀ ਝੁੱਗੀ ‘ਚ ਵੜੀ ਇਸ ਹਾਦਸੇ ‘ਚ ਕਾਰ ਦੀ ਲਪੇਟ ‘ਚ ਆ ਕੇ ਪ੍ਰਿਥਵੀ ਰਾਜ, ਗੋਕਰਨ, ਅਬਦੁਲ ਕਲਾਮ ਤੇ ਇੱਕ ਅਣਪਛਾਤੇ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਦੇਵਰਾਜ ਨਾਂਅ ਦੇ ਜ਼ਖਮੀ ਮਜ਼ਦੂਰ ਨੇ ਟ੍ਰਾਮਾ ਸੈਂਟਰ ‘ਚ ਦਮ ਤੋੜ ਦਿੱਤਾ ਮਰਨ ਵਾਲੇ ਸਾਰੇ ਵਿਅਕਤੀ ਬਹਿਰਾਈਚ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਸੀਨੀਅਰ ਪੁਲਿਸ ਮੁਖੀ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਏ ਪੰਜ ਮਜ਼ਦੂਰਾਂ ਨੂੰ ਟ੍ਰਾਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ, ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਇਸ ਮਾਮਲੇ ‘ਚ ਕਾਰ ਸਵਾਰ ਆਯੂਸ਼ ਕੁਮਾਰ ਰਾਵਤ ਤੇ ਨਿਖਿਲ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਘਟਨਾ ਸਮੇਂ ਉਹ ਦੋਵੇਂ ਸ਼ਰਾਬ ਦੇ ਨਸ਼ੇ ‘ਚ ਸਨ ਦੱਸਿਆ ਜਾਂਦਾ ਹੈ ਕਿ ਆਯੂਸ਼ ਇੱਕ ਸਾਬਕਾ ਵਿਧਾਇਕ ਦਾ ਪੁੱਤਰ ਹੈ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ