Uncategorized

ਕਾਲੇਧਨ ਅਤੇ ਐੱਨਐਸਜੀ ‘ਤੇ ਸਵਿੱਟਜ਼ਰਲੈਂਡ ਵੱਲੋਂ ਭਾਰਤ ਦੀ ਹਮਾਇਤ

ਜਿਨੇਵਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਧਨ ਅਤੇ ਟੈਕਸ ਚੋਰੀ ਤੇ ਪਰਮਾਣੂ ਸਪਲਾਈਕਰਤਾ ਗਰੁੱਪ ਦੀ ਭਾਰਤ ਦੀ ਮੈਂਬਰਸ਼ਿਪ ਦੇ ਦੋ ਅਹਿਮ ਮੁੱਦਿਆਂ ‘ਤੇ ਸਵਿੱਟਜ਼ਰਲੈਂਡ ਦਾ ਸਮਰਥਨ ਪ੍ਰਾਪਤ ਕਰਕੇ ਅੱਜ ਬੇਹੱਦ ਅਹਿਮ ਕੂਟਨੀਤਿਕ ਉਪਲੱਬਧੀ ਹਸਲ ਕੀਤੀ।
ਪ੍ਰਧਾਨ ਮੰਤਰ ਸ੍ਰੀ ਮੋਦੀ ਨਾਲ ਇੱਥੇ ਦੋਵੱਲੀ ਸਿਖ਼ਰ ਬੈਠਕ ‘ਚ ਸਵਿੱਸ ਰਾਸ਼ਟਰਪਤੀ ਜੋਹਾਨ ਸਨਾਈਡਰ ਅੰਮਾਨ ਨੇ ਸ੍ਰੀ ਮੋਦੀ ਨੂੰ ਦੋਵਾਂ ਮੁੱਦਿਆਂ ‘ਤੇ ਭਾਰਤ ਦੇ ਪੱਖ ਦੀ ਹਮਾਇਤ ਕਰਨ ਦਾ ਸਪੱਸ਼ਟ ਸੰਕੇਤ ਦਿੱਤਾ। ਸ੍ਰੀ ਮੋਦੀ ਨੇ ਸਵਿੱਸ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ।

ਪ੍ਰਸਿੱਧ ਖਬਰਾਂ

To Top