ਕੁੱਲ ਜਹਾਨ

ਕਿਡਨੀ ਰੈਕਟ : ਤਿੰਨ ਗੁਰਦਾ ਦਾਨੀ ਕਾਬੂ

ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਇੰਟਰਨੈਸ਼ਨਲ ਕਿਡਨੀ ਰੈਕਟ ਦੇ ਮਾਮਲੇ ‘ਚ ਹੋਰ ਤਿੰਨ ਗੁਰਦਾ ਦਾਨੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ‘ਚੋਂ ਦੋ ਮਹਿਲਾਵਾਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਪਛਾਣ ਵੀਡੀਓ ਫੁਟੇਜ ਤੋਂ ਹੋਈ ਹੈ। ਜਾਣਕਾਰੀ ਇਹ ਹੈ ਕਿ ਕਿਡਨੀ ਡੋਨੇਟ ਕਰਨ ਤੋਂ ਪਹਿਲਾਂ ਆਰਥੋਰਾਈਜੇਸ਼ਨ ਕਮਿਸ਼ਨ ਨੇ ਇਨ੍ਹਾਂ ਦਾ ਇੰਟਰਵਿਊ ਲਿਆ ਸੀ। ਜਿਸ ‘ਚ ਇਨ੍ਹਾਂ ਨ ੇਖੁਦ ਨੂੰ ਰਿਸੀਵਰ ਦਾ ਰਿਸ਼ਤੇਦਾਰ ਦੱਸਿਆ ਸੀ। ਦਿੱਲੀ ਪੁਲਿਸ ਦੀ ਟੀਮ ਨੇ ਮੁਲਜ਼ਮ ਇੱਕ ਮਹਿਲਾ ਤੇ ਪੁਰਸ਼ ਨੂੰ ਕਾਨ੍ਹਪੁਰ ਤੋਂ ਅਤੇ ਦੂਜੀ ਮਹਿਲਾ ਨੂੰ ਵੈਸਟ ਬੰਗਾਲ ਦੀ ਸਿਲੀਗੁੜੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਸੁਣਨ ‘ਚ ਇਹਆ ਰਿਹਾ ਹੈ ਕਿ ਕਿਡਨੀ ਰੈਕਟ ‘ਚ ਪਹਿਲਾਂ ਫੜੇ ਗਏ ਮੁਲਜ਼ਮ ਅਸੀਮ ਜ਼ਰੀਏ ਲੋਕਾਂ ਸੰਪਰਕ ‘ਚ ਆਏ ਸਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਇਸ ਇੰਟਰਨੈਸ਼ਨਲ ਕਿਡਨੀ ਰੈਕਟ ਦਾ ਭੰਡਾਫੋੜ ਕੀਤਾ ਸੀ। ਜੋ ਕਿ ਦੇਸ਼ ਦੇ ਮੰਨੇ ਪ੍ਰਮੰਨੇ ਅਪੋਲੋ ਹਸਪਤਾਲ ‘ਚ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਰੈਕਟ ਦੇ ਤਾਰ ਵਿਦੇਸ਼ਾਂ ਤੱਕ ਫੈਲੇ ਹੋਏ ਹਨ ਤੇ ਇਹ ਇਸ ਧੰਦੇ ਤੋਂ ਮੋਟਾ ਪੈਸਾ ਕਮਾ ਰਹੇ ਸਨ। ਉਧਰ, ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਮਾਮਲੇ ‘ਚ ਨਾਮੀ ਡਾਕਟਰ ਵੀ ਸ਼ਾਮਲ ਹੋ ਸਕਦੇ ਹਨ। ਫਿਲਹਾਲ ਕਿਸੇ ਦਾ ਨਾਂਅ ਸਾਹਮਣੇ ਨਹੀਂ ਆਇਆ।

ਪ੍ਰਸਿੱਧ ਖਬਰਾਂ

To Top