Breaking News

ਕਿਸਾਨਾਂ ਨੂੰ ਖੁਦਕੁਸ਼ੀ ਤੋਂ ਰੋਕਣ ਦੀ ਯੋਜਨਾ ਦੱਸੇ ਸਰਕਾਰ : ਸੁਪਰੀਮ ਕੋਰਟ

ਏਜੰਸੀ
ਨਵੀਂ ਦਿੱਲੀ,  ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਅੱਜ ਕਿਹਾ ਕਿ ਉਹ ਕਿਸਾਨਾਂ ਦੀ ਖੁਦਕੁਸ਼ੀ ਦੇ ਮੁੱਦੇ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਤਜਵੀਜ਼ੀ ਕਦਮਾਂ ਸਬੰਧੀ ਚਾਰ ਹਫ਼ਤਿਆਂ ਅੰਦਰ ਜਾਣਕਾਰੀ ਦੇਣ ਮੁੱਖ ਜੱਜ ਜੇ. ਐਸ. ਖੇਹਰ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਇਹ ਮਹੱਤਵਪੂਰਨ ਤੇ ਗੰਭੀਰ ਮੁੱਦਾ ਹੈ, ਜਿਸ ਦਾ ਜਵਾਬ ਦੇਣ ਲਈ ਕੇਂਦਰ ਸਰਕਾਰ ਨੇ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਸੀ, ਪਰ ਮਾਮਲੇ ‘ਚ ਵਿਸਥਾਰ ਵਾਲੇ ਜਵਾਬ ਦੀ ਲੋੜ ਨੂੰ ਦੇਖਦਿਆਂ ਕੇਂਦਰ ਸਰਕਾਰ ਨੂੰ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਇੱਕ ਅਜਿਹੀ ਨੀਤੀ ਬਣਾਉਣੀ ਚਾਹੀਦੀ ਹੈ, ਜੋ ਕਿਸਾਨਾਂ ਵੱਲੋਂ ਚੁੱਕੇ ਜਾਣ ਵਾਲੇ ਖੁਦਕੁਸ਼ੀ ਕਦਮਾਂ ਦੇ ਕਾਰਨਾਂ ਦਾ ਹੱਲ ਕਰ ਸਕਣ

ਪ੍ਰਸਿੱਧ ਖਬਰਾਂ

To Top