Breaking News

ਕੀਫ਼ੇ ਦਾ ਕਹਿਰ: ਭਾਰਤ ਦਾ ਜੇਤੂ ਰੱਥ ਰੁਕਿਆ

ਤੀਜੇ ਦਿਨ ਹੀ 333 ਦੌੜਾਂ ਨਾਲ ਜਿੱਤੀ ਅਸਟਰੇਲਿਆਈ ਟੀਮ
ਏਜੰਸੀ ਪੂਨੇ, 
ਕਪਤਾਨ ਸਟੀਵਨ ਸਮਿੱਥ (109) ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਲੈਫ਼ਟ ਆਰਮ ਸਪਿੱਨਰ ਸਟੀਵ ਓ ਕੀਫ਼ੇ ਨੇ  ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਕੁੱਲ 12 ਵਿਕਟਾਂ ਹਾਸਲ  ਕਰਕੇ ਇਕੱਲੇ ਆਪਣੇ ਦਮ ‘ਤੇ ਭਾਰਤੀ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ ਕੀਫ਼ੇ ਨੇ ਪਹਿਲੀ  ਪਾਰੀ ਵਿੱਚ ਛੇ ਵਿਕਟ ਲੈਣ ਤੋਂ ਬਾਅਦ ਦੂਜੀ ਪਾਰੀ ਵਿੱਚ ਵੀ ਛੇ  ਵਿਕਟਾਂ ਹਾਸਲ ਕਰਕੇ ਅਸਟਰੇਲੀਆ ਨੂੰ ਪਹਿਲਾਂ ਕ੍ਰਿਕਟ ਟੈਸਟ ਦੇ ਤੀਜੇ ਦਿਨ ਹੀ 333 ਦੌੜਾਂ ਨਾਲ ਜਿੱਤ ਦਿਵਾ ਦਿੱਤੀ ਅਸਟਰੇਲੀਆ ਨੇ ਇਸ ਦੇ ਨਾਲ ਹੀ ਚਾਰ ਟੈਸਟਾਂ ਦੀ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ ਭਾਰਤੀ ਟੀਮ ਨੇ ਦੋਵਾਂ ਹੀ ਪਾਰੀਆਂ  ਵਿੱਚ ਸ਼ਰਮਨਾਕ ਪ੍ਰਦਰਸ਼ਨ ਕੀਤਾ ਭਾਰਤ ਪਹਿਲੀ ਪਾਰੀ ਵਿੱਚ 105 ਤੇ ਦੂਜੀ ਪਾਰੀ ਵਿੱਚ 107 ਦੌੜਾਂ ‘ਤੇ ਆਊਟ ਹੋ ਗਿਆ ਇਸ ਸ਼ਰਮਾਨਾਕ ਹਾਰ ਦੇ ਨਾਲ ਕਪਤਾਨ ਵਿਰਾਟ ਕੋਹਲੀ ਦਾ 19 ਟੈਸਟਾਂ ਤੋਂ ਚੱਲਿਆ ਆ ਰਿਹਾ ਅਜੇਤੂ ਕ੍ਰਮ ਰੁਕ ਗਿਆ ਅਸਟਰੇਲੀਆ ਨੇ ਭਾਰਤ  ਸਾਹਮਣੇ ਜਿੱਤ ਲਈ 441 ਦੌੜਾਂ ਦਾ ਟੀਚਾ ਰੱਖਿਆ ਸੀ ਤੇ ਭਾਰਤੀ ਬੱਲੇਬਾਜਾਂ ਨੇ ਲੈਫ਼ਟ ਆਰਮ ਸਪਿੱਨਰ ਓ ਕੀਫ਼ੇ ਤੇ ਆਫ਼ ਸਪਿੱਨਰ ਨਾਥਨ ਲਿਓਨ  ਸਾਹਮਣੇ  33.5 ਓਵਰਾਂ ਵਿੱਚ 107 ਦੌੜਾਂ ‘ਤੇ ਗੋਡੇ ਟੇਕ ਦਿੱਤੇ ਕੀਫ਼ੇ ਨੇ  15 ਓਵਰਾਂ ਵਿੱਚ 35 ਦੌੜਾਂ ‘ਤੇ ਛੇ ਵਿਕਟਾਂ ਲੈ ਕੇ  ਮੈਚ ਵਿੱਚ ਕੁੱਲ 12 ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਲਿਓਨ ਨੇ 14.5 ਓਵਰਾਂ ਵਿੱਚ 53 ਦੌੜਾਂ ‘ਤੇ ਚਾਰ ਵਿਕਟਾਂ ਹਾਸਲ ਕੀਤੀਆਂ ਲਿਓਨ ਨੇ ਮੈਚ ‘ਚ ਕੁੱਲ ਪੰਜ ਵਿਕਟਾਂ ਹਾਸਲ ਕੀਤੀਆਂ
ਕੀਫ਼ੇ ਨੇ ਕੁੱਲ 70 ਦੌੜਾਂ ‘ਤੇ 12 ਵਿਕਟਾਂ ਲੈ ਕੇ ਭਾਰਤੀ ਜ਼ਮੀਨ ‘ਤੇ ਕਿਸੇ ਵਿਦੇਸ਼ੀ  ਸਪਿੱਨਰ ਦਾ ਸਰਵੋਤਮ ਪ੍ਰਦਰਸ਼ਨ ਕਰ ਦਿੱਤਾ ਕੀਫ਼ੇ ਦਾ ਇਹ ਪ੍ਰਦਰਸ਼ਨ ਭਾਰਤੀ ਜਮੀਨ ‘ਤੇ ਕਿਸੇ ਵਿਦੇਸ਼ੀ ਗੇਂਦਬਾਜ ਦਾ ਦੂਜਾ ਸਰਵੋਤਮ ਪ੍ਰਦਰਸ਼ਨ ਹੈ ਇੰਗਲੈਂਡ ਦੇ ਇਆਨ ਬਾਥਨ ਨੇ 1980 ਵਿੱਚ ਮੁੰਬਈ ਵਿੱਚ 106 ਦੌੜਾਂ ‘ਤੇ 13 ਵਿਕਟਾਂ ਹਾਸਲ ਕੀਤੀਆਂ ਸਨ
32 ਸਾਲਾ ਕੀਫ਼ੇ ਨੇ ਇਸ ਤੋਂ ਪਹਿਲਾਂ ਚਾਰ ਟੈਸਟਾਂ ਵਿੱਚ ਕੁੱਲ 14 ਵਿਕਟਾਂ ਹਾਸਲ ਕੀਤੀਆਂ ਸਨ ਉਨ੍ਹਾਂ ਦਾ ਇੱਕ ਪਾਰੀ ਵਿੱਚ ਸਰਵੋਤਮ ਪ੍ਰਦਰਸ਼ਨ  53 ਦੌੜਾਂ ‘ਤੇ ਤਿੰਨ ਵਿਕਟਾਂ ਤੇ ਮੈਚ ਵਿੱਚ ਸਰਵੋਤਮ ਪ੍ਰਦਰਸ਼ਨ  103 ਦੌੜਾਂ ‘ਤੇ ਚਾਰ ਵਿਕਟਾਂ ਸੀ ਪਰ ਭਾਰਤੀ ਬੱਲੇਬਾਜ਼ਾਂ ਲਈ ਕੀਫ਼ੇ ਅਜਿਹਾ ਹੂਆ ਸਾਬਤ ਹੋਇਆ ਕਿ ਉਨ੍ਹਾਂ ਨੇ ਇੱਕ ਮੈਚ ਵਿੱਚ ਹੀ 12 ਵਿਕਟਾਂ ਝਟਕ ਲਈਆਂ ਭਾਰਤ ਕੋਲ ਰਵੀਂਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ  ਮੌਜ਼ੂਦਾ ਟੈਸਟ ਰੈਂਕਿੰਗ ਵਿੱਚ ਨੰਬਰ ਇੱਕ ਤੇ ਦੋ ਨੰਬਰ  ਗੇਂਦਬਾਜ਼ ਸਨ ਪਰ ਮੈਚ ਵਿੱਚ ਅਸਲੀ ਪਰਾਕ੍ਰਮ ਕੀਫ਼ੇ ਨੇ ਵਿਖਾਇਆ ਉਨ੍ਹਾਂ ਨੇ ਦੂਜੀ ਪਾਰੀ ਵਿੱਚ ਭਾਰਤ ਦੇ ਚਾਰ ਬੱਲੇਬਾਜਾਂ ਨੂੰ ਲੱਤ ਅੜਿੱਕਾ ਆਊਟ ਕੀਤਾ ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ ਜਿੱਥੇ 40.1 ਓਵਰ ਖੇਡੇ ਉੱਥੇ ਦੂਜੀ ਪਾਰੀ ਵਿੱਚ ਉਸ ਦਾ ਬੋਰੀਆ-ਬਿਸਤਰਾ 33.5 ਓਵਰਾਂ ਵਿੱਚ ਬੰਨ੍ਹਿਆ ਗਿਆ ਮੈਚ ਤੀਜੇ ਦਿਨ ਚਾਹ ਸਮੇਂ ਤੋਂ ਕੁਝ ਦੇਰ ਬਾਅਦ ਖਤਮ ਹੋ ਗਿਆ ਜੋ ਭਾਰਤੀ ਟੀਮ ਇਸ ਤੋਂ ਪਹਿਲਾਂ ਘਰੇਲੂ ਸੀਰੀਜ਼ ਮੈਚਾਂ ਵਿੱਚ ਵਿਰੋਧੀ ਟੀਮਾਂ ਨੂੰ ਤਿੰਨ ਦਿਨ ਵਿੱਚ ਆਊਟ ਕਰ ਰਹੀ ਸੀ, ਉਸ ਦਾ ਕੰਗਾਰੂਆਂ ਨੇ ਤਿੰਨ ਦਿਨਾਂ ਅੰਦਰ  ਹੀ ਸ਼ਿਕਾਰ ਕਰ ਦਿੱਤਾ ਜਿਸ ਅਸਟਰੇਲਿਆਈ ਟੀਮ ਨੂੰ ਭਾਰਤ ਆਉਣ ਵਾਲੀ ਸਭ ਤੋਂ ਕਮਜ਼ੋਰ ਟੀਮ ਦੱਸਿਆ ਜਾ ਰਿਹਾ ਸੀ,  ਉਸ ਟੀਮ ਨੇ ਭਾਰਤੀ ਸ਼ੇਰਾਂ ਦਾ ਅਜਿਹਾ ਸ਼ਿਕਾਰ ਕੀਤਾ ਕਿ ਟੀਮ ਇੰਡੀਆ ਦੇ ਸਮਰੱਥਕ ਵੀ ਬਗਲੇ ਝਾਕਣ ਲਈ ਮਜ਼ਬੂਰ ਹੋ ਗਏ ਮੈਚ ਤੋਂ ਬਾਅਦ  ਲਿਓਨ ਦੇ ਇਸ ਬਿਆਨ ਨੇ ਵਿਖਾ ਦਿੱਤਾ ਕਿ ਅਸਟਰੇਲਿਆਈ ਟੀਮ ਨੇ ਭਾਰਤ ਦੌਰੇ ਲਈ ਕਿਸ ਤਰ੍ਹਾਂ ਤਿਆਰੀ ਕੀਤੀ ਸੀ ਲਿਓਨ ਨੇ ਮੈਚ ਸਮਾਪਤੀ ਤੋਂ ਬਾਅਦ ਕਿਹਾ ਕਿ ਅਸੀਂ ਜੋ ਯੋਜਨਾ ਬਣਾਈ ਸੀ, ਉਸ ‘ਤੇ ਅਸੀਂ ਪੂਰੀ ਤਰ੍ਹਾਂ ਅਮਲ ਕੀਤਾ ਅਸੀਂ ਅਸ਼ਵਿਨ  ਦੀ ਗੇਂਦਬਾਜੀ ਨੂੰ ਕਾਫ਼ੀ ਵੇਖਿਆ ਤੇ ਉਹੀ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜੋ ਅਸ਼ਵਿਨ ਇਨ੍ਹਾਂ ਹਾਲਤਾਂ ਵਿੱਚ ਕਰਦੇ ਹਨ ਜੇਕਰ ਮੇਰਾ ਵੱਸ ਚੱਲੇ ਤਾਂ ਮੈਂ ਅਜਿਹੀ ਪਿੱਚ ਨੂੰ ਹਰ ਥਾਂ ਲੈ ਜਾਣਾ ਚਾਹਾਂਗਾ ਅਸਟਰੇਲੀਆ ਦੇ ਕੋਚ ਡੈਰੇਨ ਲੇਹਮੈਨ ਨੇ ਵੀ ਕਿਹਾ ਕਿ ਜ਼ਬਰਦਸਤ ਜਿੱਤ ਮੈਂ ਆਪਣੀ ਟੀਮ ਦੀ ਬੱਲੇਬਾਜ਼ੀ ਤੋਂ ਬਹੁਤ ਪ੍ਰਭਾਵਿਤ ਹਾਂ ਪਿੱਚ ਦੋਵਾਂ ਟੀਮਾਂ ਲਈ ਕਾਫ਼ੀ ਚੁਣੌਤੀਪੂਰਨ ਸੀ ਅਸੀਂ ਸ੍ਰੀਲੰਕਾ ਵਿੱਚ ਕੁਝ ਸਬਕ ਸਿੱਖੇ ਸਨ ਅਸੀਂ ਚੰਗੇ ਡਿਫੈਂਸ ਸਬੰਧੀ ਚਰਚਾ ਕੀਤੀ ਸੀ  ਤੇ ਤਮਾਮ ਮੌਕਿਆਂ ਦਾ ਫਾਇਦਾ ਲੈਂਦਿਆਂ ਜਿੱਤ ਦਰਜ ਕੀਤੀ ਅਸਟਰੇਲੀਆ ਦੀ ਦੌੜਾਂ ਦੇ ਲਿਹਾਜ ਨਾਲ ਭਾਰਤ ਖਿਲਾਫ਼ ਇਹ ਤੀਜੀ ਸਭ ਤੋਂ ਵੱਡੀ ਜਿੱਤ ਹੈ ਅਸੀਂ 2004 ਵਿੱਚ ਭਾਰਤ ਨੂੰ ਨਾਗਪੁਰ ਵਿੱਚ 342 ਦੌੜਾਂ ਨਾਲ ਤੇ 2007 ਵਿੱਚ ਮੈਲਬੌਰਨ ਵਿੱਚ 337 ਦੋੜਾਂ ਨਾਲ ਹਰਾਇਆ ਸੀ ਅਸਟਰੇਲੀਆ ਨੇ ਸਵੇਰੇ ਚਾਰ ਵਿਕਟਾਂ ‘ਤੇ 143 ਦੌੜਾਂ ਤੋਂ ਅੰਗੇ ਖੇਡਦਿਆਂ ਦੂਜੀ ਪਾਰੀ ਵਿੱਚ  285 ਦੌੜਾਂ ਬਣਾਈਆਂ ਤੇ ਭਾਰਤ ਸਾਹਮਣੇ 441 ਦੌੜਾਂ ਦਾ ਟੀਚਾ ਰੱਖਿਆ

ਪ੍ਰਸਿੱਧ ਖਬਰਾਂ

To Top