ਖੇਡ ਮੈਦਾਨ

ਕੁਆਟਰ ਫਾਈਨਲ ‘ਚ ਪੁੱਜੇ ਪੰਜਾਬ ਐਂਡ ਸਿੰਧ ਬੈਂਕ, ਈਐਮਈ ਤੇ ਕੌਰਪਸ ਆਫ਼ ਸਿੰਗਨਲਜ਼

Punjab & Sind Bank, EME and Corps of Singlens, reached the quarter-finals

43ਵੇਂ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦਾ ਚੌਥਾ ਦਿਨ ਰਿਹਾ ਸ਼ਾਨਦਾਰ

ਨਾਭਾ। ਭਾਰਤੀ ਹਾਕੀ ਸੰਘ ਵੱਲੋਂ ਏ ਗ੍ਰੇਡ ਪ੍ਰਵਾਨਿਤ 43ਵੇਂ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਸਥਾਨਕ ਸਰਕਾਰੀ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਤਿੰਨ ਮੈਚ ਖੇਡੇ ਗਏ, ਜਿਨ੍ਹਾਂ ਵਿਚੋਂ ਈਐਈ ਜਲੰਧਰ, ਪੰਜਾਬ ਐਂਡ ਸਿੰਧ ਬੈਂਕ ਨਵੀ ਦਿੱਲੀ ਅਤੇ ਕੋਰਪਸ ਆਫ ਸਿੰਗਨਲਜ਼ ਨੇ ਜਿੱਤਾਂ ਦਰਜ ਕਰਕੇ ਕੁਆਟਰ ਫਾਇਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ।
ਪਹਿਲਾ ਮੈਚ ਸ਼ਿਮਲਾ ਇਲੈਵਨ ਅਤੇ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ,  ਦੂਜਾ ਮੈਚ  ਹਾਕਸ ਰੂਪਨਗਰ ਅਤੇ ਈਐਮਈ ਜਲੰਧਰ ਅਤੇ ਤੀਜਾ ਮੈਚ  ਕੌਰਪਸ ਆਫ਼ ਸਿੰਗਨਲਜ਼ ਜਲੰਧਰ ਅਤੇ ਸੀਆਈ ਐਸਐਫ ਦਿੱਲੀ ਦਰਮਿਆਨ ਖੇਡਿਆ ਗਿਆ। ਅੱਜ ਦੇ ਪਹਿਲੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਨੇ ਸ਼ਿਮਲਾ ਇਲੈਵਨ ਦੀ ਟੀਮ ਨੂੰ 3-0 ਨਾਲ ਹਰਾਇਆ। ਟੂਰਨਾਮੈਂਟ ਵਿੱਚ ਸ਼ਿਮਲਾ ਇਲੈਵਨ ਦੀ ਇਹ ਲਗਾਤਾਰ ਦੂਜੀ ਹਾਰ ਸੀ। ਮੈਚ ਦੇ 10ਵੇਂ ਮਿੰਟ ਵਿੱਚ ਬੈਂਕ ਦੇ ਖਿਡਾਰੀ ਅਸੀਸਪਾਲ ਸਿੰਘ ਨੇ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦਿਵਾਈ। ਮੈਚ ਦੇ ਦੂਜੇ ਅੱਧ ਵਿਚ ਬੈਂਕ ਦੇ ਹੀ ਖਿਡਾਰੀ ਜਸਕਰਨ ਸਿੰਘ ਨੇ 37ਵੇਂ ਅਤੇ 64ਵੇਂ ਮਿੰਟ ਵਿਚ ਦੋ ਹੋਰ ਫੀਲਡ ਗੋਲ ਕਰਕੇ ਆਪਣੀ  ਟੀਮ ਨੂੰ 3-0 ਨਾਲ ਵੱਡੀ ਜਿੱਤ ਪ੍ਰਾਪਤ ਕਰਨ ਵਿਚ ਸਹਾਇਤਾ  ਕੀਤੀ।
ਦੂਜੇ ਮੈਚ ਦੇ ਸ਼ੁਰੂਆਤੀ ਮਿੰਟਾਂ ਵਿਚ ਹੀ ਈਐਮਈ ਦੇ ਖਿਡਾਰੀਆਂ ਦੀਪਕ ਲਾਕੜਾ ਅਤੇ ਬਿਜੂ ਸਿੰਘ ਨੇ ਮੈਚ ਦੇ 14ਵੇਂ ਅਤੇ 22ਵੇਂ ਮਿੰਟ ਵਿਚ ਦੋ ਫੀਲਡ ਗੋਲ ਕਰਕੇ ਟੀਮ ਲਈ 2-0 ਦੀ ਲੀਡ ਪ੍ਰਾਪਤ ਕਰ ਲਈ ਜੋ ਕਿ ਮੈਚ ਦੇ ਅੰਤਮ ਪਲਾਂ ਤੱਕ ਬਣੀ ਰਹੀ ਅਤੇ ਈਐਮਈ ਜਲੰਧਰ ਨੇ ਹਾਕਸ ਰੂਪਨਗਰ ਨੂੰ 2-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੱਜ ਦੇ ਪਹਿਲੇ ਮੈਚ ਦਾ ਉਦਘਾਟਨ ਡੀਆਈਜੀ ਗੁਰਪ੍ਰੀਤ ਸਿੰਘ ਗਿੱਲ, ਦੂਜੇ ਮੈਚ ਦਾ ਉਦਘਾਟਨ ਟਰੱਕ ਯੂਨੀਅਨ ਨਾਭਾ ਦੇ ਪ੍ਰਧਾਨ ਹਨੀ ਧਾਲੀਵਾਲ ਅਤੇ ਤੀਜੇ ਮੈਚ ਦਾ ਉਦਘਾਟਨ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਨੇ ਕੀਤਾ।
ਇਸ ਮੌਕੇ ਲਿਬਰਲਜ਼ ਕਮੇਟੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ, ਅਸ਼ੋਕ ਬਾਂਸਲ ਮੀਤ ਪ੍ਰਧਾਨ, ਰੁਪਿੰਦਰ ਸਿੰਘ ਗਰੇਵਾਲ ਸੈਕਟਰੀ ਅਤੇ ਸੀਨੀਅਰ ਪੱਤਰਕਾਰ ਸ਼ੁਸੀਲ ਜੈਨ ਨੇ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਂਕੇ ਚਰਨਜੀਤ ਬਾਤਿਸ਼ ਪੀਏ ਟੂ ਕੈਬਨਿਟ ਮੰਤਰੀ, ਕੁਲਦੀਪ ਸਿੰਘ ਸਾਬਕਾ ਸਕੱਤਰ ਮਾਰਕਿਟ ਕਮੇਟੀ, ਗੌਰਵ ਗਾਬਾ ਸੀਈਓ ਹੀਰਾ ਆਟੋ ਮੋਬਾਈਲਜ਼, ਦਲਵੀਰ ਸਿੰਘ ਭੰਗੂ, ਜਤਿੰਦਰ ਸਿੰਘ ਦਾਖੀ, ਪ੍ਰਮੋਦ ਜਿੰਦਲ ਕੌਂਸਲਰ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top