ਲੇਖ

ਕੁਦਰਤ ਦੇ ਰੰਗ ਸਮਝ ਹੀ ਨਹੀਂ ਸਕਿਆ ਮਨੁੱਖ

ਆਧੁਨਿਕ ਮਨੁੱਖ ਕੁਦਰਤ ਦੇ ਰੰਗ ਸਮਝ ਨਹੀਂ ਸਕਿਆ ਅਤੇ ਨਾ ਹੀ ਉਸਨੇ ਕੁਦਰਤ ਦੇ ਭੇਦਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ‘ਤੇ ਜਨਮ ਦੇਣ ਦੇ ਨਾਲ-ਨਾਲ ਬੇਸ਼ੁਮਾਰ ਕੁਦਰਤੀ ਤੋਹਫ਼ੇ ਵੀ ਦਿੱਤੇ ਪਰ ਮਨੁੱਖ ਨੇ ਇਨ੍ਹਾਂ ਬੇਸ਼ੁਮਾਰ ਕੁਦਰਤੀ ਤੋਹਫਿਆਂ ਦੀ ਕਦਰ ਨਹੀਂ ਕੀਤੀ  ਉਹ ਕੁਦਰਤ ਨੂੰ ਨਸ਼ਟ ਕਰਨ ਤੇ ਤੁਲਿਆ ਹੋਇਆ ਹੈ  ਕੁਦਰਤ ਦੇ ਉਲਟ ਚੱਲ ਕੇ ਖੁਦ ਹੀ ਦੁਖੀ ਹੁੰਦਾ ਹੈ   ਪੂਰੇ ਬ੍ਰਹਿਮੰਡ ‘ਚ ਸਿਰਫ਼ ਧਰਤੀ  ‘ਤੇ ਹੀ ਜੀਵਨ ਸੰਭਵ ਹੈ  ਜੀਵਨ ਦੀ ਹੋਂਦ ਲਈ ਕੁਦਰਤੀ ਤੱਤਾਂ ਦਾ ਸੰਤੁਲਨ ਜ਼ਰੂਰੀ ਹੈ ਆਧੁਨਿਕ ਮਨੁੱਖ ਕੁਦਰਤ ਨਾਲ ਖਿਲਵਾੜ ਕਰਕੇ ਖੁਦ ਆਪਣਾ ਦੁਸ਼ਮਣ ਆਪ ਹੀ ਬਣ ਬੈਠਾ ਹੈ ਉਹ ਪ੍ਰਦੁਸ਼ਿਤ ਅਤੇ ਜ਼ਹਿਰੀਲੀ ਹਵਾ,ਪਾਣੀ ਅਤੇ ਮਿੱਟੀ ‘ਚ ਰਹਿਣ ਲਈ ਮਜ਼ਬੂਰ ਹੋ ਗਿਆ ਹੈ
ਕੁਦਰਤ ਦਾ ਤੇ ਮਨੁੱਖ ਦਾ ਸਬੰਧ ਆਦਿ ਕਾਲ ਤੋਂ ਚੱਲਿਆ ਆ ਰਿਹਾ ਹੈ ਆਦਿ ਮਾਨਵ ਆਪਣੀਆਂ ਲੋੜਾਂ ਦੀ ਪੂਰਤੀ ਕੁਦਰਤ ਤੋਂ ਹੀ ਕਰਦਾ ਸੀ ਸਾਡੇ ਪੁਰਾਤਨ ਗੰ੍ਰਥ ਵੀ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਉਸ ਸਮੇਂ ਰਿਸ਼ੀ ਮੁਨੀ ਜੰਗਲਾਂ ‘ਚ ਰਹਿੰਦੇ ,ਯੱਗ ਕਰਦੇ ਅਤੇ ਕੁਦਰਤੀ ਪਦਾਰਥਾਂ ਤੋਂ ਹੀ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਸਨ ਅੱਜ ਵਿਸ਼ਵੀਕਰਨ ਦੇ ਯੁੱਗ ‘ਚ ਵਧਦਾ ਉਦਯੋਗੀਕਰਨ , ਰੁੱਖਾਂ ਦੀ ਕਟਾਈ, ਵਿਗੜਦੇ ਕੁਦਰਤੀ ਸੰਤੁਲਨ ਤੇ ਮੌਸਮੀ ਚੱਕਰ ਕਾਰਨ ਪ੍ਰਦੂਸ਼ਣ ਲਗਾਤਾਰ ਇੰਨਾ ਵਧਿਆ ਹੈ ਕਿ ਸਾਫ. ਹਵਾ ਪਾਣੀ ਮਿਲਣਾ ਦੁਰਲੱਭ ਹੋ ਗਿਆ ਹੈ ਮਨੁੱਖ ਵਿਗਿਆਨ ਦਾ ਗਲਤ ਫਾਇਦਾ ਉਠਾਉਣ ਲੱਗ ਪਿਆ ਹੈ
ਭਾਵੇਂ ਅੱਜ ਵਾਤਾਵਰਣ ਜਾਗਰੁਕਤਾ ਲਈ ਵੱਡੇ-ਵੱਡੇ ਸੈਮੀਨਾਰ ਹੁੰਦੇ ਹਨ ਜਲੂਸ ਤੇ ਜਲਸੇ ਵੀ ਹੁੰਦੇ ਹਨ ਵਾਤਾਵਰਨ ਦਿਵਸ, ਧਰਤੀ ਦਿਵਸ, ਵਣਮਹਾਂਉਤਸਵ ਆਦਿ ਮਨਾ ਕੇ ਖਾਨਾ ਪੂਰਤੀ ਜ਼ਰੂਰ ਪੂਰੀ ਕੀਤੀ ਜਾਂਦੀ ਹੈ, ਫਿਰ ਵੀ ਧਰਤੀ ‘ਤੇ ਪ੍ਰਦੂਸ਼ਣ ਹਾਵੀ ਅਤੇ ਸ਼ਕਤੀਸ਼ਾਲੀ ਹੋ ਰਿਹਾ ਹੈ ਦੇਖਿਆ ਜਾਵੇ ਤਾਂ ਇਹ ਪ੍ਰਦੂਸ਼ਣ ਆਪਣੇ ਆਪ ਪੈਦਾ ਨਹੀਂ ਹੋਇਆ, ਮਨੁੱਖ ਦੁਆਰਾ ਜਾਣ ਬੁੱਝ ਕੇ ਫੈਲਾਇਆ ਜਾ ਰਿਹਾ ਹੈ ਵਧਦੀ ਆਬਾਦੀ ਦੇ ਨਾਲ ਹੀ ਟ੍ਰੈਫਿਕ ‘ਚ ਵਾਧਾ ਹੋ ਰਿਹਾ ਹੈ ਮਸ਼ੀਨੀਕਰਨ ਅਤੇ ਫੈਕਟਰੀਆਂ ‘ਚ ਵਾਧਾ ਹੋ ਰਿਹਾ ਹੈ ਫੈਕਟਰੀਆਂ ਮਸ਼ੀਨਾਂ ਅਤੇ ਮੋਟਰ ਗੱਡੀਆਂ ਦਾ ਧੂੰਆਂ ਹਵਾ ‘ਚ ਇਸ ਕਦਰ ਜਹਿਰ ਫੈਲਾ ਰਿਹਾ ਹੈ ਕਿ ਇਸ ਵਿੱਚ ਸਾਹ ਲੈਣਾ ਵੀ ਔਖਾ ਹੋ ਗਿਆ ਹੈ
ਲਾਲਚੀ ਮਨੁੱਖ ਫਸਲਾਂ ਵਧ ਝਾੜ ਪ੍ਰਾਪਤੀ ਲਈ ਫਸਲ ਕੱਟ ਕੇ ਨਾੜ ਨੂੰ ਸਾੜਨ ਲੱਗ ਪਿਆ ਜਿਸ ਨਾਲ ਉਹ ਸਾਹ, ਦਮਾ, ਖਾਂਸੀ,ਐਲਰਜੀ,ਅੱਖਾਂ ਦੀ ਬੀਮਾਰੀਆਂ ਅਤੇ ਚਮੜੀ ਰੋਗ ਆਦਿ ਨਾਲ ਗ੍ਰਸਤ ਹੋਣ ਲੱਗਾ ਨਾੜ ਦੇ ਧੂੰÂਂੇ ਕਾਰਨ ਕਈ ਵਾਰ ਹਾਦਸੇ  ਵਾਪਰਦੇ ਹਨ ਇਸ ਨਾਲ ਭੂਮੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ
ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਮਨੁੱਖ ਨੇ ਏਨਾਂ ਜ਼ਹਿਰੀਲਾ ਬਣਾ ਦਿੱਤਾ ਹੈ ਕਿ ਅੱਜ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਹੀ ਖਤਮ ਹੋ ਗਈਆਂ ਹਨ ਚਿੜੀਆਂ ਅਤੇ ਗਿਰਝਾਂ ਅੱਜ ਕਿਧਰੇ ਨਜ਼ਰ ਨਹੀਂ ਆਉਂਦੇ ਧਰਤੀ ‘ਤੇ ਰੇਂਗਣ ਵਾਲੇ ਜੀਵ ਜੰਤੂ ਅਤੇ ਕੀੜੇ ਆਦਿ ਮਰ ਰਹੇ  ਹਨ ਮਨੁੱਖ ਪੈਸੇ ਦੀ ਲੋੜ ‘ਚ ਏਨਾ ਅੰਨ੍ਹਾ ਤੇ ਸਵਾਰਥੀ ਹੋ ਗਿਆ ਹੈ ਕਿ ਫਸਲ ਜਲਦੀ ਪੈਦਾ ਕਰਨ ਦੇ ਲਾਲਚ ‘ਚ ਉਹ ਸਬਜ਼ੀਆਂ ਅਤੇ ਫਲਾਂ ਨੂੰ ਟੀਕੇ ਲਾ ਰਿਹਾ ਹੈ ਕਿਉਂਕਿ ਇਸ ਨਾਲ ਰਾਤੋ-ਰਾਤ ਉਸਨੂੰ ਦੁੱਗਣਾ ਫਲ ਪ੍ਰਾਪਤ ਹੋ ਜਾਂਦਾ ਹੈਇਸ ਤਰ੍ਹਾਂ ਮਨੁੱਖ ਹੀ ਜਾਨ ਦਾ ਦੁਸ਼ਮਣ ਬਣ ਬੈਠਾ ਹੈ
ਰੁੱਖਾਂ ਤੋ ਬਿਨਾ ਮਨੁੱਖ ਦੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਰੁੱਖਾਂ ਤੋ ਬਿਨਾ ਆਕਸੀਜਨ, ਛਾਂ, ਸਾਫ ਹਵਾ, ਸਾਫ ਪਾਣੀ, ਮੀਂਹ, ਖੁਰਾਕ, ਬਾਲਣ ਕੁੱਝ ਵੀ ਨਹੀਂ ਜੇ ਇਹ ਕੁੱਝ ਨਹੀਂ ਤਾਂ ਮਨੁੱਖ ਅਤੇ ਹੋਰ ਜੀਵ ਜੰਤੂਆਂ ਦੀ ਹੋਂਦ ਸੰਭਵ ਨਹੀਂ ਪਰ ਅੱਜ ਰੁੱਖਾਂ ਨੂੰ ਕੱਟ ਕੱਟ ਕੇ ਰਿਹਾਇਸ਼ੀ ਬਸਤੀਆਂ ਬਣਾਈਆਂ ਜਾ ਰਹੀਆਂ ਹਨ,ਵੱਡੇ-ਵੱਡੇ ਉਦਯੋਗ ਲਾਏ ਜਾ ਰਹੇ ਹਨ ਜਿਸ ਕਾਰਨ ਵਾਯੂਮੰਡਲ ‘ਚ ਕਾਰਬਨ ਦੀ ਮਾਤਰਾ ‘ਚ ਅਤੇ ਧਰਤੀ ਦੇ ਉੱਪਰਲੇ ਤਾਪਮਾਨ ‘ਚ ਵਾਧਾ ਹੋਇਆ ਮਨੁੱਖ ਨੂੰ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਤੋਂ ਬਚਾਉਣ ਵਾਲੀ ਓਜੋਨ ਪਰਤ ਵੀ ਖੁਰਦੀ ਜਾ ਰਹੀ ਹੈ
ਘਰਾਂ ਦੇ ਬਾਹਰ ਸੜਕਾਂ ਤੇ ਕੂੜੇ ਦੇ ਢੇਰ ਆਮ ਦੇਖੇ ਜਾ ਸਕਦੇ ਹਨ ਲੋਕ ਆਪਣੇ ਘਰਾਂ ਦਾ ਕੂੜਾ ਵੀ ਬਾਹਰ ਸੁੱਟ ਦਿੰਦੇ ਹਨ ਕੂੜਿਆਂ ‘ਚ ਸੜਾਂਧ ਮਾਰਨ ਲੱਗ ਪੈਂਦੀ ਹੈ ਇਹੀ ਸੜਾਂਧ ਹਵਾ ‘ਚ ਫੈਲਦੀ ਹੈ ਤੇ ਹਵਾ ਜ਼ਹਿਰੀਲੀ ਅਤੇ ਪ੍ਰਦੂਸ਼ਿਤ ਹੁੰਦੀ ਹੈ ਜਿਸ ਨਾਲ ਕਈ ਖਤਰਨਾਕ ਬੀਮਾਰੀਆਂ ਫੈਲਦੀਆਂ ਹਨ ਲੋਕ ਘਰ ਦੇ ਬਣੇ ਥੈਲੇ ਛੱਡ ਕੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਲੱਗ ਪਏ ਹਨ ਕਾਨੂੰਨੀ ਤੌਰ ‘ਤੇ ਪਾਬੰਦੀ ਦੇ ਬਾਵਜੂਦ ਵੀ ਪੋਲੀਥੀਨ ਬੰਦ ਨਹੀਂ ਹੋ ਸਕੇ ਬਾਹਰ ਕੂੜੇ ਦੇ ਢੇਰ ‘ਤੇ ਪੋਲੀਥੀਨ ਦੇ ਲਿਫਾਫੇ ਆਮ ਦੇਖੇ ਜਾਂਦੇ ਹਨਇਹ ਪੋਲੀਥੀਨ ਵਾਤਾਵਰਣ ਨੂੰ ਗੰਦਾ ਕਰਦੇ ਹਨ ਪਰ ਨਾ ਸਮਝ ਮਨੁੱਖ ਇਹਨਾਂ ਦੀ ਵਰਤੋਂ ਧੱੜਲੇ ਨਾਲ ਕਰਦਾ ਹੈ
ਪਾਣੀ ਜੀਵਨ ਅੰਮ੍ਰਿਤ ਹੈ ਪਾਣੀ ਤੋ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ,ਪਰ ਅੱਜ ਇਸ ਦੂਸ਼ਿਤ ਪਾਣੀ ਨਾਲ ਕੈਂਸਰ ਵਰਗੀਆਂ ਲਾਇਲਾਜ਼ ਬੀਮਾਰੀਆਂ ਨੇ ਇਸ ਕਦਰ ਆਪਣੇ ਪੈਰ ਪਸਾਰ ਲਏ ਹਨ ਕਿ ਮੌਤ ਹੀ ਇਸਦਾ ਅੰਤ ਹੁੰਦੀ ਹੈ ਸ਼ਹਿਰਾਂ ਦਾ ਕੂੜਾ ਕਰਕਟ ਨਦੀਆਂ ‘ਚ ਸੁੱਟਣ ਕਾਰਨ ਨਦੀਆਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਇਸ ਕਾਰਨ ਪਾਣੀ ਵਿੱਚ ਰਹਿਣ ਵਾਲੇ ਅਨੇਕ ਜੀਵ ਜੰਤੂ ਵੀ ਮਰ ਜਾਂਦੇ ਹਨ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਰਖਾ ਦੇ ਪਾਣੀ ਰਾਹੀਂ ਨਦੀਆਂ ‘ਚ ਰਲ਼ ਕੇ ਜਲ ਪ੍ਰਦੂਸ਼ਣ ‘ਚ ਵਾਧਾ ਕਰਦੀਆਂ ਹਨ ਪਾਣੀ ਸੰਬੰਧੀ ਦੂਜੀ ਅਹਿਮ ਗੱਲ ਇਹ ਹੈ ਕਿ ਲੋਕਾਂ ਵੱਲੋਂ ਪਾਣੀ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈਇਸ ਦੁਰਵਰਤੋਂ ਕਾਰਨ ਅੱਜ ਪਾਣੀ ਦਾ ਪੱਧਰ ਏਨਾਂ ਘਟ ਗਿਆ ਹੈ ਕਿ ਇਸ ਨਾਲ ਧਰਤੀ ਦੀ ਉਪਜਾਊ ਸ਼ਕਦੀ ਵੀ ਘਟ ਗਈ ਹੈ ਜੇਕਰ ਅਸੀਂ ਪਾਣੀ ਦੀ ਵਰਤੋਂ ਪ੍ਰਤੀ ਇਸੇ ਤਰ੍ਹਾਂ ਅਵੇਸਲੇ ਰਹੇ ਤਾਂ ਹੋ ਸਕਦਾ ਹੈ ਕਿ ਭਵਿੱਖ ਵਿੱਚ ਸਾਨੂੰ ਪਾਣੀ ਦੀ ਬੂੰਦ ਬੂੰਦ ਨੂੰ ਤਰਸਣਾ ਪਵੇ
ਅੱਜ ਵਾਤਾਵਰਣ ਨੁੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜਨ ਜਾਗ੍ਰਿਤੀ ਪੈਦਾ ਕਰਨ ਦੀ ਲੋੜ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਕੁਦਰਤੀ ਸੋਮਿਆਂ ਦੀ ਰੱਖਿਆ ਆਪਣੀ ਨਿੱਜੀ ਸੰਪੱਤੀ ਦੀ ਤਰ੍ਹਾਂ ਕਰਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਪ੍ਰਤੀ ਸਖਤ ਤੋਂ ਸਖਤ ਸਜ਼ਾਵਾਂ ਦੀ ਤਜਵੀਜ਼ ਕਰੇ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਵੀ ਆਪਣੀ ਜਿੰਮੇਵਾਰੀ ਚੰਗੀ ਤਰ੍ਹਾਂ ਨਿਭਾਵੇ, ਨਾ ਕਿ ਸਿਰਫ਼ ਕਾਗਜ਼ੀ ਕਾਰਵਾਈ ਕਰਕੇ ਵਿਕਾਸ ਦੇ ਨਾਂਅ ‘ਤੇ ਜੰਗਲਾਂ ਦੀ ਬਰਬਾਦੀ ਅਤੇ ਰੁੱਖਾਂ ਦੀ ਕਟਾਈ ਬੰਦ ਹੋਣੀ ਚਾਹਦੀ ਹੈ, ਨਾ ਸਿਰਫ਼ ਵੱਧ ਤੋਂ ਵੱਧ ਬੂਟੇ ਲਾਏ ਜਾਣ ਸਗੋਂ ਉਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇ ਹਰਿਆਲੀ ਵਿੱਚ ਹੀ ਖੁਸ਼ਹਾਲੀ ਹੈ ਅਤੇ ਤੰਦਰੁਸਤੀ ਵੀ ਪੌਲੀਥੀਨ ਤੇ ਪਲਾਸਟਿਕ ਦੀਆਂ ਚੀਜ਼ਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਕੀਟਨਾਸ਼ਕਾਂ ਦੀ ਵਰਤੋਂ ਲੋੜ ਮੁਤਾਬਕ ਕੀਤੀ ਜਾਵੇ ਜਿਸ ਕੁਦਰਤ ਨੇ ਸਾਨੂੰ ਚਿਤਰਿਆ ਹੈ,ਉਸਦੇ ਰਾਖੇ ਬਣੀਏ ਨਾ ਕਿ ਵਿਨਾਸ਼ਕਾਰ ਸੋ ਕੁਦਰਤੀ ਸੋਮਿਆਂ ਅਤੇ ਵਾਤਾਵਰਣ ਦੀ ਸ਼ੁੱਧਤਾ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ ਅਤੇ ਇਸ ਪ੍ਰਤੀ ਸਾਨੂੰ ਚਿੰਤਨ ਤੇ ਮੰਥਨ ਕਰਨ ਦੀ ਲੋੜ ਹੈ
ਸੁਨੀਤਾ ਪਿਆਸਾ
 ਸੰਗਰੂਰ
  ਮੋ. 94171-33924

ਪ੍ਰਸਿੱਧ ਖਬਰਾਂ

To Top