ਕੁਵੈਤ ਨੇ ਵਧਾਈ ਭਾਰਤ ਦੀ ਚਿੰਤਾ

0

ਕੁਵੈਤ ਨੇ ਵਧਾਈ ਭਾਰਤ ਦੀ ਚਿੰਤਾ

ਕੋਰੋਨਾ ਮਹਾਂਮਾਰੀ ਅਤੇ ਕਰੋਪੀ ਨਾਲ ਉਪਜੀਆਂ ਸਮੱਸਿਆਵਾਂ ਇਸ ਸਦੀ ਦਾ ਸਭ ਤੋਂ ਵੱਡਾ ਸੰਸਾਰਕ ਸੰਕਟ ਹੈ ਇਸ ਦਾ ਵਿਸਥਾਰ ਤੇ ਡੂੰਘਾਈ ਬਹੁਤ ਜਿਆਦਾ ਹੈ ਇਸ ਜਨਤਕ ਸਿਹਤ ਸੰਕਟ ਨਾਲ ਧਰਤੀ ‘ਤੇ 7.8 ਅਰਬ ਲੋਕਾਂ ‘ਚੋਂ ਹਰ ਇੱਕ ਨੂੰ ਖ਼ਤਰਾ ਹੈ ਇਸ ਬਿਮਾਰੀ ਨੇ ਪੂਰੇ ਵਿਸ਼ਵ ਦੇ ਜੀਵਨ ਨੂੰ ਅਸਤ-ਵਿਅਸਤ ਕਰ ਦਿੱਤਾ ਹੈ ਅਤੇ ਸਾਰੇ ਬਜ਼ਾਰਾਂ ‘ਚ ਅੜਿੱਕਾ ਡਾਹ ਦਿੱਤਾ ਹੈ ਸਿਹਤ, ਬਜ਼ਾਰ, ਵਾਤਾਵਰਨ, ਉਦਯੋਗ, ਆਵਾਜਾਈ, ਸੈਰ-ਸਪਾਟਾ, ਰਾਜਨੀਤੀ, ਸਮਾਜ, ਪਰਿਵਾਰ ਤੇ ਵਿਅਕਤੀ ਦਾ ਜੀਵਨ ਸੰਕਟਗ੍ਰਸਤ ਹੋਇਆ ਹੈ

ਦਰਅਸਲ ਸਭ ਤੋਂ ਪਹਿਲੀ ਤੇ ਮੌਜ਼ੂਦਾ ਤਬਾਹੀ ਗੈਰ-ਰਸਮੀ ਖੇਤਰ ਦੇ ਕਾਮਿਆਂ ਦੇ ਜੀਵਨ ‘ਚ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਆਪਣੇ ਪਿੰਡਾਂ-ਘਰਾਂ ਵੱਲ ਕੂਚ ਕੀਤਾ, ਜਦੋਂਕਿ ਇਸ ਤਬਕੇ ਕੋਲ ਕੁਝ ਮਹੀਨਿਆਂ ਤੱਕ ਗੁਜ਼ਾਰਾ ਕਰ ਲੈਣ ਲਾਇਕ ਬੱਚਤ ਵੀ ਸ਼ਾਇਦ ਹੀ ਹੋਵੇ ਇਨ੍ਹਾਂ ਦੇ ਪਲਾਇਨ ਨਾਲ ਉਦਯੋਗ-ਧੰਦਿਆਂ ਲਈ ਕਾਮਿਆਂ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ ਕੋਰੋਨਾ ਮਹਾਂਮਾਰੀ ਨੇ ਭਾਰਤ ਸਮੇਤ ਸਮੁੱਚੀ ਦੁਨੀਆ ਨੂੰ ਅਜਿਹੀਆਂ ਕਈ ਸਮੱਸਿਆਵਾਂ ‘ਚ ਪਾ ਦਿੱਤਾ ਹੈ

ਸਰਕਾਰਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਦੀਆਂ ਹਨ, ਉਸ ਤੋਂ ਪਹਿਲਾਂ ਦੂਜੇ ਪਾਸੇ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਖ਼ਬਰ ਹੈ ਕਿ ਕੁਵੈਤ ਆਪਣੇ ਇੱਥੇ ਵਿਦੇਸ਼ੀਆਂ ਦੀ ਗਿਣਤੀ ਘੱਟ ਕਰ ਰਿਹਾ ਹੈ ਇਸ ਲਈ ਕੁਵੈਤ ‘ਚ ਪ੍ਰਵਾਸੀ ਕੋਟਾ ਬਿੱਲ ਦੇ ਖਰੜੇ ਨੂੰ ਮਨਜ਼ਰੀ ਮਿਲ ਗਈ ਹੈ ਇਸ ਦੇ ਨਤੀਜੇ ਵਜੋਂ 8 ਲੱਖ ਭਾਰਤੀਆਂ ਨੂੰ ਖਾੜੀ ਦੇਸ਼ ਨੂੰ ਛੱਡਣਾ ਪੈ ਸਕਦਾ ਹੈ ਜੇਕਰ ਅਜਿਹਾ ਹੋਇਆ ਤਾਂ ਉੱਥੋਂ ਅੱਠ ਲੱਖ ਭਾਰਤੀਆਂ ਨੂੰ ਵਾਪਸ ਆਪਣੇ ਦੇਸ਼ ‘ਚ ਆਉਣਾ ਪਵੇਗਾ ਅਜਿਹਾ ਹੋਇਆ ਤਾਂ ਇਹ ਵੱਡਾ ਸੰਕਟ ਹੈ, ਇਸ ਨਾਲ ਬੇਰੁਜ਼ਗਾਰੀ ਦਾ ਇੱਕ ਨਵਾਂ ਹਮਲਾਵਾਰ ਰੂਪ ਸਾਹਮਣੇ ਆਵੇਗਾ

ਹਾਲੇ ਤਾਂ ਗੱਲ ਕੇਵਲ ਕੁਵੈਤ ਦੀ ਹੈ, ਜੇਕਰ ਪੂਰੀ ਦੁਨੀਆ ‘ਚ ਕਿੰਨੇ ਹੀ ਭਾਰਤੀ ਕੰਮ ਕਰ ਰਹੇ ਹਨ ਜੇਕਰ ਦੂਜੇ ਦੇਸ਼ਾਂ ‘ਚ ਵੀ ਸੰਕਟ ਵਧਿਆ ਅਤੇ ਇਸ ਤਰ੍ਹਾਂ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਮਿਲਣ ਲੱਗਾ ਤਾਂ ਸੰਕਟ ਗਹਿਰਾ ਹੋ ਜਾਵੇਗਾ ਭਾਰਤੀਆਂ ਲਈ ਇੱਕ ਹਨ੍ਹੇਰਾ ਛਾ ਜਾਵੇਗਾ ਅਤੇ ਸਰਕਾਰ ਸਾਹਮਣੇ ਨਵੀਂਆਂ ਚੁਣੌਤੀਆਂ ਖੜ੍ਹੀਆਂ ਹੋ ਜਾਣਗੀਆਂ ਪਹਿਲਾਂ ਹੀ ‘ਵੰਦੇ ਭਾਰਤ’ ਮੁਹਿੰਮ ਤਹਿਤ ਕੇਂਦਰ ਸਰਕਾਰ ਵਿਦੇਸ਼ਾਂ ‘ਚ ਫਸੇ ਲੱਖਾਂ ਭਾਰਤੀਆਂ ਨੂੰ ਆਪਣੇ ਘਰ ਪਹੁੰਚਾ ਚੁੱਕੀ ਹੈ

ਕੁਵੈਤ ਵਰਗੇ ਹਾਲਾਤ ਦੂਜੇ ਦੇਸ਼ਾਂ ‘ਚ ਵੀ ਬਣੇ ਤਾਂ ਉਸ ਚੁਣੌਤੀ ਨਾਲ ਕਿਵੇਂ ਨਜਿੱਠਿਆ ਜਾਵੇਗਾ? ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਦੇਸ਼ ਕਿਵੇਂ ਇਨ੍ਹਾਂ ਨੂੰ ਰੁਜ਼ਗਾਰ ਅਤੇ ਸਾਧਨ-ਸੁਵਿਧਾਵਾਂ ਦੇਵੇਗਾ? ਕਿਉਂਕਿ ਇੱਥੇ ਸਵਾਲ ਸਿਰਫ਼ ਭਾਰਤੀਆਂ ਨੂੰ ਆਪਣੇ ਦੇਸ਼ ਤੱਕ ਲਿਆਉਣ ਦਾ ਹੀ ਨਹੀਂ, ਸਵਾਲ ਉਨ੍ਹਾਂ ਨੂੰ ਰੁਜ਼ਗਾਰ ਦਾ ਵੀ ਰਹੇਗਾ ਕੋਰੋਨਾ ਮਹਾਂਮਾਰੀ ਪਹਿਲਾਂ ਹੀ ਰੁਜ਼ਗਾਰ ‘ਤੇ ਭਾਰੀ ਪੈ ਰਹੀ ਹੈ, ਅਜਿਹੇ ‘ਚ ਵਿਦੇਸ਼ਾਂ ਤੋਂ ਆਉਣ ਵਾਲੇ ਭਾਰਤੀਆਂ ਲਈ ਨਵੀਂਆਂ ਤਿਆਰੀਆਂ ਕਰਨੀਆਂ ਹੋਣਗੀਆਂ ਨਾ ਤਾਂ ਚੁਣੌਤੀ ਛੋਟੀ ਹੈ ਤੇ ਨਾ ਸਾਡੇ ਸਾਧਨ ਏਨੇ ਵੱਡੇ ਹਨ ਗਰੀਬੀ ‘ਚ ਆਟਾ ਗਿੱਲਾ ਹੋਣਾ ਵਾਲੀ ਕਹਾਵਤ ਇੱਕ ਗੰਭੀਰ ਸਥਿਤੀ ਬਣ ਕੇ ਪੇਸ਼ ਹੋਵੇਗੀ

ਭਾਰਤ ਕਈ ਤਣਾਵਾਂ ‘ਚ ਘਿਰਿਆ ਹੈ ਇੱਕ ਪਾਸੇ ਚੀਨ, ਨੇਪਾਲ ਤੇ ਪਾਕਿਸਤਾਨ ਨਾਲ ਸਾਡੇ ਯੁੱਧ ਦੇ ਹਾਲਾਤ ਅਤੇ ਸੀਮਾ ਵਿਵਾਦ ਡੂੰਘਾ ਹੋ ਗਿਆ ਹੈ ਤਾਂ ਦੂਜੇ ਪਾਸੇ ਅਨਲਾਕ ਹੋਣ ‘ਤੇ ਦੇਸ਼ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਵਧ ਰਹੀ ਹੈ, ਕੁਵੈਤ ਤੋਂ ਆਈ ਖ਼ਬਰ ਵੀ ਚਿੰਤਾ ਦਾ ਸਬੱਬ ਬਣ ਰਹੀ ਹੈ ਕੁਵੈਤ ਦੀ ਮੌਜੂਦਾ ਕੁੱਲ ਅਬਾਦੀ 43 ਲੱਖ ਹੈ ਇਨ੍ਹਾਂ ‘ਚੋਂ ਕੁਵੈਤੀਆਂ ਦੀ ਆਬਾਦੀ 13 ਲੱਖ ਹੈ, ਜਦੋਂ ਕਿ ਪ੍ਰਵਾਸੀਆਂ ਦੀ ਗਿਣਤੀ 30 ਲੱਖ ਹੈ ਜਿਨ੍ਹਾਂ ‘ਚੋਂ ਭਾਰਤੀ ਲਗਭਗ 8 ਲੱਖ ਹਨ ਇਨ੍ਹਾਂ ਭਾਰਤੀਆਂ ਦਾ ਇਕੱਠੇ ਭਾਰਤ ‘ਚ ਆਉਣ ਦੀ ਸਥਿਤੀ ਦਾ ਬਣਨਾ ਭਾਰਤ ਸਰਕਾਰ ਲਈ ਚਿੰਤਾ ਦਾ ਵੱਡਾ ਕਾਰਨ ਬਣਨਾ ਸੁਭਾਵਿਕ ਹੈ

ਬੀਤੇ ਚਾਰ ਮਹੀਨਿਆਂ ਤੋਂ ਕੇਂਦਰ ਤੋਂ ਲੈ ਕੇ ਤਮਾਮ ਰਾਜ ਸਰਕਾਰਾਂ ਕੋਰੋਨਾ ਨਾਲ ਲੜਦੇ-ਲੜਦੇ ਥੱਕੀਆਂ ਹੋਈਆਂ ਕਮਜ਼ੋਰ ਨਜ਼ਰ ਆ ਰਹੀਆਂ ਹਨ ਸਰਕਾਰਾਂ ਦਾ ਖਜ਼ਾਨਾ ਵੀ ਖਾਲੀ ਹੋਣ ਲੱਗਾ ਹੈ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਵੀ ਲਾਲੇ ਪੈਣ ਲੱਗੇ ਹਨ ਦੌਰ ਜਿੰਨਾ ਭਿਆਨਕ ਹੈ, ਉਸ ਤੋਂ ਬਾਹਰ ਨਿੱਕਲਣ ਦੇ ਰਸਤੇ ਵੀ ਓਨੇ ਹੀ ਸੰਕਟਗ੍ਰਸਤ ਹਨ ਕੇਂਦਰ ਸਰਕਾਰ ਲਗਾਤਾਰ ਆਮ ਲੋਕਾਂ ਲਈ ਅਜ਼ਨਬੀ ‘ਆਸ’ ਬਣਨ ਦੀ ਕੋਸ਼ਿਸ਼ ਕਰਦੇ ਹੋਏ ਯਤਨਸ਼ੀਲ ਬਣੀ ਹੋਈ ਹੈ ਨਾ ਮਾਲੂਮ ਕੋਰੋਨਾ ਕਰੋਪੀ ਦੀ ਮੁਕਤੀ ਜਦੋਂ ਹੋ ਜਾਵੇਗੀ

ਉਦੋਂ ਆਸ ਕੀ ਰੰਗ ਲਿਆਵੇਗੀ? ਤਜ਼ਰਬਾ ਇਹ ਦੱਸਦਾ ਹੈ ਕਿ ਹਰ ਚੀਜ ਦਾ ਮੌਕੇ ਆਉਣ ਤੋਂ ਪਹਿਲਾਂ ਜਿੰਨੀ ਚਰਚਾ ਹੁੰਦੀ ਹੈ, ਜਿੰਨੀ ਆਸ ਹੁੰਦੀ ਹੈ, ਉਹ ਘਟਿਤ ਹੋਣ ‘ਤੇ ਉਮੀਦ ਅਨੁਸਾਰ ਨਹੀਂ ਹੁੰਦੀ

ਕੋਰੋਨਾ ਵਾਇਰਸ ਦੌਰ ‘ਚ ਤਮਾਮ ਯਤਨਾਂ ਤੇ ਯੋਜਨਾਵਾਂ ‘ਚ ਕੁਝ ਵੀ ਅਜਿਹਾ ਨਹੀਂ ਘਟਿਆ, ਜਿਸਨੇ ਰਾਸ਼ਟਰ ਨੂੰ ਪ੍ਰਫੁੱਲਿਤ ਕਰ ਦਿੱਤਾ ਹੋਵੇ ਹਾਲੇ ਤੱਕ ਸਾਡੇ ਰਾਸ਼ਟਰੀ ਜੀਵਨ ਦੀ ਕੋਈ ਇੱਕ ਅਜਿਹੀ ਧਾਰਾ ਨਹੀਂ ਬਣੀ ਜੋ ਖੁਸ਼ੀ ਤੇ ਖੁਸ਼ਹਾਲੀ ਦੇ ਸਾਗਰ ਵੱਲ ਜਾ ਰਹੀ ਹੈ ਉਹ ਤਾਂ ਇੱਕ ਮਾਰੂਥਲ ‘ਚ ਫੈਲੇ ਹੋਏ ਟਿੱਲਿਆਂ ਵਾਂਗ ਬਣੀ ਹੋਈ ਹੈ, ਜੋ ਇੱਧਰ-ਓਧਰ ਉੱਡ ਕੇ ਫ਼ਿਰ ਉੱਥੇ ਆ ਜਾਂਦੇ ਹਨ ਇਹ ਕੋਰੋਨਾ ਸੰਕਟ ਸਿਹਤ ਬੇਯਕੀਨੀ ਦਾ, ਸਿਆਸੀ ਪਤਨ ਦਾ, ਕੁਦਰਤੀ ਆਫ਼ਤਾਵਾਂ ਦਾ ਅਤੇ ਹਾਦਸਿਆਂ ਦਾ ਹੈ, ਜੋ ਦਰਦ ਅਤੇ ਕਈ ਜ਼ਖਮ ਦੇ ਰਿਹਾ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਆਪਣੀਆਂ ਨਿੱਤ ਨਵੀਆਂ ਲੁਭਾਉਣੀਆਂ ਤੇ ਸਕਾਰਾਤਮਕ ਯੋਜਨਾਵਾਂ ਤੇ ਐਲਾਨਾਂ ‘ਚ ਕੋਈ ਕਮੀ ਨਹੀਂ ਰੱਖ ਰਹੀ ਹੈ

ਆਤਮਨਿਰਭਰ ਭਾਰਤ ਵਰਗੀ ਮੁਹਿੰਮ ਤਾਂ ਅੱਜ ਦੀ ਜ਼ਰੂਰਤ ਦੇ ਅਨੁਸਾਰ ਹੈ ਹੀ ਪਰ ਇਸ ਨੂੰ ਵੀ ਲੋਕ-ਭਾਗੀਦਾਰੀ, ਸਾਫ਼ ਨੀਅਤ ਨਾਲ ਹੀ ਸਫ਼ਲ ਕੀਤਾ ਜਾਵੇਗਾ ਕੇਂਦਰ ਅਤੇ ਰਾਜ ਸਰਕਾਰਾਂ ਤਮਾਮ ਮੁੱਦਿਆਂ ‘ਤੇ ਆਪਸੀ ਵਿਚਾਰ-ਵਟਾਂਦਰਾ ਕਰਕੇ ਹੱਲ ਲੱਭ ਰਹੀਆਂ ਹਨ ਪਰ ਕੁਵੈਤ ਤੋਂ ਆ ਰਹੀ ਖ਼ਬਰ ਪ੍ਰੇਸ਼ਾਨੀ ਨੂੰ ਵਧਾਉਣ ਵਾਲੀ ਹੈ ਵਿਦੇਸ਼ ਤੋਂ ਆਉਣ ਵਾਲਿਆਂ ਲਈ ਸਰਕਾਰ ਨੂੰ ਨਵੀਂ ਯੋਜਨਾ ਬਣਾਉਣੀ ਹੋਵੇਗੀ, ਰੁਜ਼ਗਾਰ ਦੇ ਮੌਕੇ ਪੇਸ਼ ਕਰਨੇ ਹੋਣਗੇ, ਉਨ੍ਹਾਂ ਦੀ ਸਮਰੱਥਾ ਤੇ ਕੌਸ਼ਲ ਦਾ ਉਪਯੋਗ ਰਾਸ਼ਟਰ ਨਿਰਮਾਣ ਅਤੇ ਆਰਥਿਕ ਵਿਕਾਸ ‘ਚ ਕਰਨਾ ਹੋਵੇਗਾ ਜ਼ਰੂਰੀ ਹੈ

ਇਸ ਲਈ ਸਭ ਤੋਂ ਪਹਿਲਾਂ ਤਾਂ ਇਨ੍ਹਾਂ ਲੋਕਾਂ ਦਾ ਡਾਟਾ ਤਿਆਰ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਕਿਰਤ ਮੰਤਰਾਲੇ ਨੂੰ ਕਾਰਪੋਰੇਟ ਘਰਾਣਿਆਂ, ਉਦਯੋਗਪਤੀਆਂ ਤੇ ਵਪਾਰਕ ਸੰਸਥਾਵਾਂ ਨੂੰ ਨਾਲ ਲੈ ਕੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਸਮੁੱਚੀ ਰੁਜ਼ਗਾਰ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਲਾਕਡਾਊਨ ਤੋਂ ਬਾਅਦ ਲੱਖਾਂ ਦੀ ਗਿਣਤੀ ‘ਚ ਮਜ਼ਦੂਰ ਦੇਸ਼ ਦੇ ਪ੍ਰਮੁੱਖ ਵੱਡੇ ਸ਼ਹਿਰਾਂ ਤੋਂ ਪਲਾਇਨ ਕਰਕੇ ਆਪਣੇ ਪਿੰਡ ਚਲੇ ਗਏ ਹਨ ਉਦਯੋਗ-ਧੰੰਦੇ ਸ਼ੁਰੂ ਕਰਨ ਲਈ ਮਜ਼ਦੂਰ ਨਾ ਮਿਲਣ ਦੀ ਸਮੱਸਿਆ ਵੀ ਸਾਹਮਣੇ ਆ ਰਹੀ ਹੈ

ਅਜਿਹੇ ‘ਚ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਮਜ਼ਦੂਰਾਂ ਨੂੰ ਇੱਥੇ ਸਮਾਯੋਜਿਤ ਕਰਨ ਦੀ ਯੋਜਨਾ ਨੂੰ ਅਮਲੀਜਾਮਾ ਪਹਿਨਾਇਆ ਜਾਣਾ ਚਾਹੀਦਾ ਹੈ ਵਿਦੇਸ਼ਾਂ ਤੋਂ ਪਰਤਣ ਵਾਲੇ ਭਾਰਤੀਆਂ ਨੂੰ ਸਾਨੂੰ ਸਕਾਰਾਤਮਕ ਰੂਪ ‘ਚ ਲੈਣਾ ਚਾਹੀਦਾ ਹੈ ਉਨ੍ਹਾਂ ਦੀ ਯੋਗਤਾ, ਕੌਸ਼ਲ ਅਤੇ ਤਜ਼ਰਬਿਆਂ ਨੂੰ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਸੰਕਲਪ ਨਾਲ ਜੋੜਨਾ ਚਾਹੀਦਾ ਹੈ ਇਹ ਸੰਕਟ ਦਾ ਦੌਰ ਹੈ ਤੇ ਸਾਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਦਿਖਾਉਣਾ ਹੋਵੇਗਾ ‘ਮੇਕ ਇਨ ਇੰਡੀਆ’ ਵਰਗੇ ਨਾਅਰਿਆਂ ਨੂੰ ਹਕੀਕਤ ‘ਚ ਬਦਲਣ ਦਾ ਵੀ ਇਹ ਚੰਗਾ ਮੌਕਾ ਬਣ ਸਕਦਾ ਹੈ

ਚੀਨ ਦੀ ਹੋਂਦ ਨੂੰ ਤੋੜਨ ਅਤੇ ਭਾਰਤ ਨੂੰ ਇੱਕ ਮਹਾਂਸ਼ਕਤੀ ਦੇ ਰੂਪ ‘ਚ ਪੇਸ਼ ਕਰਨ ਦਾ ਇਹੀ ਸਮਾਂ ਹੈ ਪਰ ਇਸ ਲਈ ਕੇਂਦਰ ਸਰਕਾਰ ਨੂੰ ਠੋਸ ਰਣਨੀਤੀ ਬਣਾਉਣੀ ਹੋਵੇਗੀ ਨਾਅਰਿਆਂ ਭਾਸ਼ਣਾਂ ‘ਚ ਤਾਂ ਆਤਮ-ਨਿਰਭਰ ਭਾਰਤ, ਮੇਕ ਇੰਨ ਇੰਡੀਆ ਤੇ ਲੋਕਲ ਦਾ ਵੋਕਲ ਚੰਗੇ ਲੱਗਦੇ ਹਨ ਪਰ ਉਨ੍ਹਾਂ ਨਾਲ ਰੁਜ਼ਗਾਰ, ਉਤਪਾਦ, ਆਰਥਿਕ ਤਰੱਕੀ ਫ਼ਿਰ ਹੀ ਮਿਲੇਗੀ ਜਦੋਂ ਇਹ ਨੀਤੀਆਂ ਤੇ ਯੋਜਨਾਵਾਂ ਕਾਗਜਾਂ ‘ਚੋਂ ਨਿੱਕਲ ਕੇ ਜ਼ਮੀਨ ‘ਤੇ ਉੱਤਰਨਗੀਆਂ ਕੋਰੋਨਾ ਅਤੇ ਚੀਨ ਦੇ ਸੰਕਟ ਨਾਲ ਉਪਜੀਆਂ ਸਮੱਸਿਆਵਾਂ ਦਾ ਹੱਲ ਸਾਡੀ ਪਛਾਣ ਬਣਾਏਗਾ, ਸਾਡਾ ਸਵੈ-ਮਾਣ ਪਰਤਾਏਗਾ

ਲੋਕ ਕਹਿੰਦੇ ਹਨ ਕਿ ਸਾਡਾ ਆਰਥਿਕ ਤੰਤਰ ਵੀ ਹਾਲੇ ਤੱਕ ਡਾਵਾਂਡੋਲ ਨਹੀਂ ਹੈ, ਸੱਤਾ ‘ਚ ਬੈਠੀ ਅਗਵਾਈ ਦੇ ਇਰਾਦਿਆਂ ‘ਤੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ ਅਤੇ ਸਾਡੇ ਲੋਕਤੰਤਰ ਦੀਆਂ ਜੜ੍ਹਾਂ ਵੀ ਮਜ਼ਬੂਤ ਹਨ ਪਰ ਉਨ੍ਹਾਂ ਜੜ੍ਹਾਂ ਤੋਂ ਉੱਗਣ ਵਾਲੇ ਦਰੱਖਤਾਂ ‘ਤੇ ਕੰਡੇ ਹੀ ਕੰਡੇ ਹਨ, ਫ਼ਲ-ਫੁੱਲ ਨਹੀਂ ਦਿਖਾਈ ਦਿੰਦੇ ਪਰ ਸਾਨੂੰ ਇਨ੍ਹਾਂ ਕੰਡਿਆਂ ਨੂੰ ਮੌਕੇ ਦੇ ਰੂਪ ‘ਚ ਬਦਲਣਾ ਹੀ ਹੋਵੇਗਾ ਇਹ ਸਾਡੀ ਇੱਛਾ-ਸ਼ਕਤੀ ਅਤੇ ਮਨੋਬਲ ‘ਤੇ ਨਿਰਭਰ ਕਰੇਗਾ ਆਉਣ ਵਾਲੇ ਇੱਕ ਸਾਲ ‘ਚ ਜੇਕਰ ਸਿਆਸੀ ਪਾਰਟੀਆਂ ਬੇਵਜ੍ਹਾ ਦੀ ਰਾਜਨੀਤੀ ਨਾ ਕਰਨ ਦੀ ਧਾਰ ਲੈਣ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਕੋਰੋਨਾ ਸੰਕਟ ਦੇ ਰੂਪ ‘ਚ ਆਈ ਆਫ਼ਤ ਨੂੰ ਮੌਕੇ ‘ਚ ਨਾ ਬਦਲ ਸਕੀਏ

ਅਸੀਂ ਆਪਣੇ-ਆਪ ਤੋਂ ਪੁੱਛੀਏ- ‘ਹਨ੍ਹੇਰੇ ਦੀ ਉਮਰ ਕਿੰਨੀ?’ ਤਾਂ ਸਾਡਾ ਉੱਤਰ ਹੋਣਾ ਚਾਹੀਦਾ- ‘ ਜਾਗਣ ‘ਚ ਸਮਾਂ ਲੱਗੇ ਸਿਰਫ਼ ਓਨੀ’ ਹਨ੍ਹੇਰਾ ਕਿੱਥੇ ਹੈ? ਜਨਤਾ ਦੀਆਂ ਅੱਖਾਂ ‘ਚ ਜਾਂ ਆਗੂਆਂ ਦੀ ਦ੍ਰਿਸ਼ਟੀ ‘ਚ ਉਹ ਜਿੱਥੇ ਵੀ ਹੈ, ਸਾਡਾ ਆਤਮ-ਵਿਸ਼ਵਾਸ, ਰਾਸ਼ਟਰੀਅਤਾ ਦੀ ਭਾਵਨਾ ਅਤੇ ਸਵਦੇਸ਼ੀ ਦਾ ਭਾਵ ਅਜਿਹੀਆਂ ਪ੍ਰੇਰਨਾਵਾਂ ਹਨ ਉਸ ਨੂੰ ਉਜਾਲੇ ਨਾਲ ਭਰਨ ਦੀ, ਰੌਸ਼ਨੀ ਵਿਚ ਸੱਚ ਨੂੰ ਦੇਖਣ ਦੀ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ