Breaking News

ਕੇਪੀ ਬਣੇ ਸਪੀਕਰ, ਆਪ ਦਾ ਹੰਗਾਮਾ

ਡਿਪਟੀ ਸਪੀਕਰ ਦੀ ਨਹੀਂ ਹੋ ਸਕੀ ਚੋਣ
ਸੱਤਾ ਧਿਰ ਨੇ ਕਿਹਾ, ਹੁਣ ਤਾਂ ਸਰਕਾਰ ਬਣੀ ਐ ਅਤੇ ਕੰਮ ਕਰਨ ਦਿਓ, ਅਗਲੇ ਸੈਸ਼ਨ ‘ਚ ਕਰ ਲੈਣਾ ਬਹਿਸ
ਅਸ਼ਵਨੀ ਚਾਵਲਾ
ਚੰਡੀਗੜ੍ਹ,
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਦੇ ਅੰਦਰ ਜੰਮ ਕੇ ਹੰਗਾਮਾ ਕਰਦੇ ਹੋਏ ਨਾ ਸਿਰਫ਼ ਸਪੀਕਰ ਕੰਵਰ ਪਾਲ ਸਿੰਘ ਦੇ ਖ਼ਿਲਾਫ਼ ਨਾਅਰੇ ਲਗਾਏ, ਸਗੋਂ ਉਨ੍ਹਾਂ ਦੀ ਚੋਣ ਦਰਮਿਆਨ ਸਦਨ ਦੀ ਕਾਰਵਾਈ ‘ਚ ਵਾਕ ਆਊਟ ਕਰਦੇ ਹੋਏ ਸਦਨ ਤੋਂ ਬਾਹਰ ਚਲੇ ਗਏ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਰਕਾਰ ‘ਤੇ ਤਾਨਾਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਲਗਾਤਾਰ 15 ਮਿੰਟਾਂ ਤੱਕ ਹੰਗਾਮਾ ਕਰਦੇ ਹੋਏ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਕਰਵਾਉਣ ਦੀ ਮੰਗ ਰੱਖੀ ਪਰ ਸਪੀਕਰ ਕੰਵਰ ਪਾਲ ਵੱਲੋਂ ਇਹ ਮੰਗ ਨੂੰ ਠੁਕਰਾਉਣ ਦਿੱਤਾ ਗਿਆ, ਜਿਸ ਕਾਰਨ ਆਮ ਆਦਮੀ ਪਾਰਟੀ ਨੇ ਹੰਗਾਮਾ ਕੀਤਾ ਸੀ।
ਆਮ ਆਦਮੀ ਪਾਰਟੀ ਵੱਲੋਂ ਸਦਨ ਦੀ ਕਾਰਵਾਈ ਦਰਮਿਆਨ ਸਪੀਕਰ ਦੀ ਚੋਣ ਦਰਮਿਆਨ ਵਾਕ ਆਊਟ ਕਰਨ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਿਖੇਧੀ ਕੀਤੀ।
ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਜਿਵੇਂ ਹੀ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ ਤਾਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਲੀਡਰ ਐਚ.ਐਸ. ਫੂਲਕਾ ਨੇ ਕਿਹਾ ਕਿ ਵਿਧਾਨ ਸਭਾ ਦੇ
ਨਿਯਮਾਂ ਅਨੁਸਾਰ ਰਾਜਪਾਲ ਦੇ ਭਾਸ਼ਨ ‘ਤੇ ਤੁਰੰਤ ਹੀ  ਬਹਿਸ ਕਰਵਾਉਣੀ ਜਰੂਰੀ ਹੈ ਪਰ ਪਿਛਲੀਆਂ ਸਰਕਾਰਾਂ ਨੇ ਗਲਤ ਰਵਾਇਤ ਸ਼ੁਰੂ ਕਰਦਿਆਂ ਇਸ ਬਹਿਸ ਨੂੰ ਅਗਲੇ ਸੈਸ਼ਨ ਤੱਕ ਟਾਲਣਾ ਸ਼ੁਰੂ ਕਰ ਦਿੱਤਾ, ਜਦੋਂ ਕਿ ਨਿਯਮ ਇਸ ਦੀ ਇਜਾਜ਼ਤ ਨਹੀਂ ਦਿੰਦੇ ਹਨ। ਇਸ ‘ਤੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਐਚ.ਐਸ. ਫੂਲਕਾ ਨੂੰ ਬੈਠਣ ਲਈ ਕਹਿ ਦਿੱਤਾ ਅਤੇ ਇਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਖੜੇ ਹੋ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਬਹਿਸ ਇਸੇ ਸੈਸ਼ਨ ਵਿੱਚ ਹੀ ਕਰਵਾਉਣੀ ਜਾਣੀ ਚਾਹੀਦੀ ਪਰ ਸਪੀਕਰ ਵਲੋਂ ਫਿਰ ਇਨਕਾਰੀ ਕਰ ਦਿੱਤੀ ਗਈ।
ਪ੍ਰੋਟੇਮ ਸਪੀਕਰ ਕੰਵਰਪਾਲ ਨੇ ਵਿਰੋਧੀ ਧਿਰ ਵਲੋਂ ਕੀਤੇ ਜਾ ਰਹੇ ਹੰਗਾਮੇ ਦਰਮਿਆਨ ਹੀ ਸਪੀਕਰ ਦੀ ਚੋਣ ਪ੍ਰਕ੍ਰਿਆ ਆਰੰਭ ਕਰ ਦਿੱਤੀ, ਜਿਸ ਨੂੰ ਦੇਖ ਕੇ ਆਮ ਆਦਮੀ ਪਾਰਟੀ ਨੇ ਸਪੀਕਰ ਅਤੇ ਕਾਂਗਰਸ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਦਨ ਦੀ ਕਾਰਵਾਈ ਦਾ ਬਾਈਕਾਟ ਕਰਕੇ ਸਦਨ ਵਿੱਚੋਂ ਬਾਹਰ ਚਲੇ ਗਏ।
ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਹੰਗਾਮੇ ਦਰਮਿਆਨ ਕਈ ਕੈਬਨਿਟ ਮੰਤਰੀਆਂ ਨੇ ਖੜੇ ਕੇ ਆਪ ਵਿਧਾਇਕਾਂ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਅਜੇ ਉਨਾਂ ਦੀ ਸਰਕਾਰ ਆਏ ਨੂੰ ਕੁਝ ਹੀ ਦਿਨ ਹੋਏ ਹਨ ਤਾਂ ਇਸ ਵਿੱਚ ਬਹਿਸ ਕਰਨ ਦਾ ਕੀ ਫਾਇਦਾ ਹੈ। ਉਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਅਤੇ ਅਗਲੇ ਤਿੰਨ ਮਹੀਨੇ ਵਿੱਚ ਹੀ ਮੁੜ ਤੋਂ ਸੈਸ਼ਨ ਆ ਰਿਹਾ ਹੈ ਤਾਂ ਉਹ ਉਸ ਵਿੱਚ ਬਹਿਸ ਕਰ ਲੈਣ ਅਤੇ ਉਨਾਂ ਨੂੰ ਵੀ ਮੌਕਾ ਮਿਲੇਗਾ ਕਿ ਉਹ ਸਰਕਾਰ ਦੇ ਵਾਅਦਿਆਂ ‘ਤੇ ਸਰਕਾਰ ਤੋਂ ਜਵਾਬ ਮੰਗ ਸਕਣ ਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਨਾਂ ਦੀ ਇੱਕ ਵੀ ਨਹੀਂ ਸੁਣੀ

ਪ੍ਰਸਿੱਧ ਖਬਰਾਂ

To Top