ਕੇਰਲ ‘ਚ 20 ਲੱਖ ਗਰੀਬਾਂ ਨੂੰ ਮਿਲੇਗਾ ਮੁਫ਼ਤ ਇੰਟਰਨੈਟ ਕੁਨੈਕਸ਼ਨ

ਏਜੰਸੀ ਤਿਰੂਵਨੰਤਪੁਰਮ, 
ਕੇਰਲ ਵਿਧਾਨ ਸਭਾ ‘ਚ ਅੱਜ 2017-18 ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਥਾਮਸ ਇਸਸਾਕ ਨੇ 20 ਲੱਖ ਗਰੀਬ ਪਰਿਵਾਰਾਂ ਲਈ ਮੁਫ਼ਤ ‘ਚ ਇੰਟਰਨੈੱਟ ਕੁਨੈਕਸ਼ਨ ਦਿੱਤੇ ਜਾਣ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਹੁਣ ਇੰਟਰਨੈੱਟ ਲੋਕਾਂ ਲਈ ਅਧਿਕਾਰ ਦੀ ਤਰ੍ਹਾਂ ਹੋ ਜਾਵੇਗਾ ਤੇ 18 ਮਹੀਨਿਆਂ ਦੇ ਅੰਦਰ ‘ਕੇ’ ਫੋਨ ਨੈਟਵਰਕ ਰਾਹੀਂ ਇੰਟਰਨੈੱਟ ਗੇਟਵੇ ਸਥਾਪਿਤ ਕੀਤਾ ਜਾਵੇਗਾ
ਇਸ ਦੀ ਲਾਗਤ 1000 ਕਰੋੜ ਰੁਪਏ ਆਵੇਗੀ ਇਸਸਾਕ ਨੇ ਕਿਹਾ ਕਿ 20 ਲੱਖ ਗਰੀਬ ਪਰਿਵਾਰਾਂ ਮੁਫ਼ਤ ਇੰਟਰਨੈੱਟ ਪ੍ਰਾਪਤ ਕਰ ਸਕਣਗੇ, ਜਦੋਂਕਿ ਦੂਜਿਆਂ ਨੂੰ ਘੱਟ ਦਰਾਂ ‘ਤੇ ਇਹ ਦਿੱਤਾ ਜਾਵੇਗਾ