Breaking News

ਕੇਰਲ : ਸੋਨੀਆ ਗਾਂਧੀ ਖਿਲਾਫ਼ ਮਾਮਲਾ ਦਰਜ

ਕਾਂਗਰਸ ਬੋਲੀ, ਸੁਲਝਾ ਲਵਾਂਗੇ ਮਾਮਲਾ
ਤਿਰੂਵਨੰਤਪੁਰਮ। ਕਾਂਗਰਸ ਪ੍ਰਧਾਨ  ਸੋਨੀਆ ਗਾਂਧੀ ਇੱਕ ਨਵੇਂ ਵਿਵਾਦ ‘ਚ ਫਸਦੀ ਨਜ਼ਰ ਆ ਰਹੀ ਹੈ। ਮਾਮਲਾ ਇਹ ਹੈ ਕਿ ਕੇਰਲ ਦੇ ਇੱਕ ਕੰਟ੍ਰੈਕਟਰ ਨੇ ਉਨ੍ਹਾਂ ਤੇ ਕਾਂਗਰਸ ਦੇ ਕੁਝ ਹੋਰ ਆਗੂਆ ‘ਤੇ ਕਾਂਗਰਸ ਲਈ ਇੱਕ ਬਿਲਡਿੰਗ ਦੇ ਨਿਰਮਾਣ ਤੋਂ ਬਾਅਦ ਬਕਾਇਆ ਅਦਾ ਨਹੀਂ ਕੀਤਾ ਗਿਆ, ਜਿਸ ‘ਤੇ ਕੰਟਰੈਕਟਰ ਨੇ ਮਾਮਲਾ ਦਰਜ ਕਰਵਾ ਦਿੱਤਾ। ਕੰਟ੍ਰੈਕਟਰ ਦਾ ਦੋਸ਼ ਹੈ ਕਿ ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼ ਦੇ ਨਿਰਮਾਣ ਦਾ ਪੇਮੈਂਟ ਕਾਫ਼ੀ ਲੰਮੇਂ ਸਮੇਂ ਤੋਂ ਪੈਂਡਿੰਗ ਹੈ। ਕੰਟ੍ਰੈਕਟ ਦੀ ਸ਼ਿਕਾਇਤ ‘ਤੇ ਤ੍ਰਿਵੇਂਦ੍ਰਮ ਕੋਰਟ ‘ਚ ਕੇਸ ਦਰਜ ਕਰ ਲਿਆ ਗਿਆ ਹੈ। ਨਾਲ ਹੀ ਨੈਅਰ ਡੇਮ ‘ਤੇ ਰਾਜੀਵ ਗਾਂਧੀ ਦੀ ਮੂਰਤੀ ਬਣਾਉਣ ਤੋਂ ਬਾਅਦ ਭੁਗਤਾਨ ਨਾ ਕਰਨ ਨੂੰ ਲੈ ਕੇ ਵੀ ਕੇਸ ਦਰਜ ਕਰਵਾਇਆ ਗਿਆ ਹੈ।

ਪ੍ਰਸਿੱਧ ਖਬਰਾਂ

To Top