Breaking News

ਕੇਸਰ ਦੇ ਫੁੱਲਾਂ ਨਾਲ ਮਹਿਕੇ ਚੀਮਾ ਮੰਡੀ ਦੇ ਗੁਰਚੇਤ ਸਿੰਘ ਦੇ ਖੇਤ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਲਿਆਈ ਰੰਗ

ਨਿੱਸਰੀ ਫ਼ਸਲ ਵੇਖਣ ਵਾਲਿਆਂ ਦਾ ਲੱਗਿਆ ਤਾਂਤਾ

ਚੀਮਾ ਮੰਡੀ।

ਹਿੰਮਤੀ ਲੋਕ ਰਵਾਇਤ ਤੋਂ ਪਾਸੇ ਹਟ ਕੇ ਚੱਲਦੇ ਹਨ ਤੇ ਨਵੇਂ ਰਾਹ ਬਣਾਉਣ ‘ਚ ਕਾਮਯਾਬ ਹੁੰਦੇ ਹਨ ਇਹੀ ਮਿਸਾਲ ਪੇਸ਼ ਕੀਤੀ ਹੈ। ਚੀਮਾ ਮੰਡੀ ਦੇ ਕਿਸਾਨ ਗੁਰਤੇਜ ਸਿੰਘ ਦੀ ਅਮਰੀਕੀ ਕੇਸਰ ਦੀ ਫਸਲ ਦੇਖਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਤੇਜ ਸਿੰਘ ਅਤੇ ਉਸ ਦੇ ਬੇਟੇ ਸੰਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਸੁਣਿਆ ਕਰਦੇ ਸੀ ਕਿ ਕੇਸਰ ਦੀ ਖੇਤੀ ਕੇਵਲ ਠੰਢੇ ਜਾਂ ਪਹਾੜੀ ਇਲਾਕਿਆਂ ਵਿੱਚ ਹੀ ਕੀਤੀ ਜਾ ਸਕਦੀ ਹੈ ਪਰ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ‘ਜੱਟੂ ਇੰਜੀਨੀਅਰ’ ਫ਼ਿਲਮ ‘ਚ ਕੇਸਰ ਦੀ ਫਸਲ ਬਾਰੇ ਕਿਸਾਨਾਂ ਨੂੰ ਦੱਸਿਆ ਗਿਆ ਸੀ ਤੇ ਖੇਤੀ ਕਿਵੇਂ ਕੀਤੀ ਜਾਂਦੀ ਹੈ ਉਸ ਬਾਰੇ ਵੀ ਫ਼ਿਲਮ ਅੰਦਰ ਬੀਜ ਕੇ ਦੱਸਿਆ ਗਿਆ, ਜਿਸ ਤੋਂ ਉਤਸ਼ਾਹਿਤ ਹੋਣ ‘ਤੇ ਉਨ੍ਹਾਂ ਸੋਚਿਆ ਆਪਾਂ ਵੀ ਕੇਸਰ ਬੀਜ ਕੇ ਦੇਖਦੇ ਹਾਂ।

ਉਹਨਾਂ ਵੱਲੋਂ ਡੇਰਾ ਸੱਚਾ ਸੌਦਾ ਤੋਂ ਬੀਜ ਲਿਆ ਗਿਆ ਅਤੇ ਨਵੰਬਰ ਮਹੀਨੇ ‘ਚ ਸਿਰਫ 2 ਕਨਾਲਾਂ ਜ਼ਮੀਨ ‘ਚ ਕੇਸਰ ਦਾ ਬੀਜ ਬੀਜਿਆ ਜਿਸ ‘ਤੇ ਨਾ ਉਹਨਾਂ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਰੇਹ ਸਪਰੇਅ ਕੀਤੀ ਕੇਵਲ ਇਸ ਨੂੰ ਪਾਣੀ ਹੀ ਲਾਇਆ ਗਿਆ ਜਾਂ ਥੋੜ੍ਹੀ ਬਹੁਤੀ ਗੋਡੀ ਕੀਤੀ ਗਈ ਕਰੀਬ ਪੰਜ ਫੁੱਟ ਦੀ ਇਸ ਫਸਲ ‘ਤੇ ਡੋਡੀਆਂ ਲੱਗ ਗਈਆਂ ਤੇ ਅਪਰੈਲ ਮਹੀਨੇ ਇਸ ‘ਤੇ ਫੁੱਲ ਲੱਗਣ ਨਾਲ ਬੀਜ ਬਣਨ ਲੱਗ ਪਿਆ।

ਉਹਨਾਂ  ਵੱਲੋਂ ਕੀਤੀ ਗਈ ਮਿਹਨਤ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਉਹਨਾਂ ਕੇਸਰ ਦੇ ਫੁੱਲਾਂ ਨੂੰ ਚੁਗਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ ਤੱਕ 11 ਕਿੱਲੋ ਦੇ ਕਰੀਬ ਕੇਸਰ ਤੋੜ ਲਿਆ ਗਿਆ ਹੈ ਉਹ ਉਸ ਦੀ ਪੈਕਿੰਗ ਕਰ ਕੇ ਰੱਖ ਰਹੇ ਹਨ ਤੇ ਹਰ ਰੋਜ਼ ਜਿਸ ਤਰ੍ਹਾਂ ਨਰਮੇ ਦੀ ਫਸਲ ਨੂੰ ਚੁਗਦੇ ਹਾਂ ਇਸ ਨੂੰ ਵੀ ਇਸ ਤਰ੍ਹਾਂ ਹੀ ਚੁਗਿਆ ਜਾਂਦਾ ਹੈ।

ਇਸ ਅਮਰੀਕੀ ਕੇਸਰ ਦੀ ਖੇਤੀ ‘ਚੋਂ ਅਨੁਮਾਨ ਹੈ ਕਿ ਇਸ ਵਿਚੋਂ ਕਰੀਬ 15-20 ਕਿੱਲੋ ਬੀਜ ਵੀ ਨਿੱਕਲ ਜਾਵਾਂਗੇ ਤੇ ਘੱਟ ਜ਼ਮੀਨ ਵਾਲੇ ਕਿਸਾਨ ਭਰਾਵਾਂ ਲਈ ਇਸ ਫਸਲ ਨਾਲ ਪੂਰਾ ਲਾਭ ਮਿਲ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਚੰਦ (ਬਾਂਸਲ ਪੈਸਟੀਸਾਈਡ ਚੀਮਾ ਮੰਡੀ) ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਅਮਰੀਕੀ ਕੇਸਰ ਲਈ ਕਿਸੇ ਵਿਸ਼ੇਸ਼ ਲੈਬ ‘ਚੋਂ ਟੈਸਟ ਕਰਵਾਇਆ ਜਾਵੇਗਾ, ਫਿਰ ਹੀ ਇਸ ਦੇ ਮੁੱਲ ਦਾ ਅਨੁਮਾਨ ਲਾਇਆ ਜਾ ਸਕਦਾ ਹੈ ਅਤੇ ਫਿਰ ਹੀ ਇਸ ਦੀ ਵਿੱਕਰੀ ਕੀਤੀ ਜਾ ਸਕਦੀ ਹੈ।

ਉਹਨਾਂ  ਦੱਸਿਆ ਕਿ ਕੇਸਰ ਦੀ ਆਮ ਤੌਰ ‘ਤੇ ਕੀਮਤ ਪੰਜਾਹ ਹਜ਼ਾਰ ਤੋਂ ਡੇਢ ਲੱਖ ਰੁਪਏ ਕਿੱਲੋ ਦੇ ਲਗਭਗ ਹੁੰਦੀ ਹੈ ਇਸ ਦਾ ਅਸਲ ਮੁੱਲ ਲੈਬ ਟੈਸਟ ਤੋਂ ਬਾਅਦ ਤੈਅ ਕੀਤਾ ਜਾਂਦਾ ਹੈ ਇੱਕ ਏਕੜ ‘ਚੋਂ 30 ਤੋਂ 35 ਕਿੱਲੋ ਕੇਸਰ ਦੀ ਪੈਦਾਵਾਰ ਹੋ ਜਾਂਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top