ਕੇਜ਼ਰੀਵਾਲ ਨੇ ਦਿੱਲੀ ਦੇ ਹਸਪਤਾਲਾਂ ਬਾਰੇ ਕੀਤਾ ਵੱਡਾ ਐਲਾਨ

0
Kejriwal

ਕੋਰੋਨਾ ਮਹਾਂਮਾਰੀ ਤੱਕ ਦਿੱਲੀ ਸਰਕਾਰ ਦੇ ਹਸਪਤਾਲਾਂ ‘ਚ ਹੋਵੇਗਾ ਸਿਰਫ਼ ਦਿੱਲੀ ਵਾਸੀਆਂ ਦਾ ਇਲਾਜ਼

ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲ ਨੇ ਕਿਹਾ ਕਿ ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਨੀ ਸਰਕਾਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਸਿਰਫ਼ ਦਿੱਲੀ ਵਾਸੀਆਂ ਦਾ ਇਲਾਜ਼ ਕੀਤਾ ਜਾਵੇਗਾ। ਜਦੋਂਕਿ ਕੇਂਦਰ ਸਰਕਾਰ ਦੇ ਹਸਪਤਾਲ ਪਹਿਲਾਂ ਵਾਂਗ ਸਾਰੇ ਲੋਕਾਂ ਲਈ ਖੁੱਲ੍ਹੇ ਰਹਿਣਗੇ ਅਤੇ ਇਹ ਵਿਵਸਥਾ ਕੋਰੋਨਾ ਮਹਾਂਮਾਰੀ ਤੱਕ ਜਾਰੀ ਰਹੇਗੀ। ਦਿੱਲੀ ਸਰਕਾਰ ਨੇ ਸੋਮਵਾਰ ਨੂੰ ਕੈਬਿਨੇਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ।

Kejriwal

ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਤਹਿਤ ਆਉਣ ਵਾਲੇ ਹਸਪਤਾਲਾਂ ਤੇ ਦਿੱਲੀ ਦੇ ਨਿੱਜੀ ਹਸਪਤਾਲਾਂ ‘ਚ ਸਿਰਫ਼ ਦਿੱਲੀ ਦੇ ਲੋਕਾਂ ਦਾ ਇਲਾਜ਼ ਹੋਵੇਗਾ। ਉੱਥੇ ਹੀ ਕੇਂਦਰ ਸਰਕਾਰ ਦੇ ਹਸਪਤਾਲ ਜਿਵੇਂ ਕਿ ਏਮਜ਼, ਸਫ਼ਦਰਜੰਗ ਤੇ ਰਾਮ ਮਨੋਹਰ ਲੋਹੀਆ (ਆਰਐੱਮਐੱਲ) ‘ਚ ਸਾਰੇ ਲੋਕਾਂ ਦਾ ਇਲਾਜ਼ ਹੋ ਸਕੇਗਾ, ਜਿਵੇਂ ਕਿ ਅੱਜ ਤੱਕ ਹੁੰਦਾ ਵੀ ਆਇਆ ਹੈ ਹਲਾਂਕਿ ਕੁਝ ਹਸਪਤਾਲ ਜੋ ਵਿਸ਼ੇਸ਼ ਸਰਜ਼ਰੀ ਕਰਦੇ ਹਨ ਜੋ ਕਿਤੇ ਹੋਰ ਨਹੀਂ ਹੁੰਦੀ, ਉੱਨ੍ਹਾਂ ਨੂੰ ਕਰਵਾਉਣ ਲਈ ਦੇਸ਼ ਭਰ ਤੋਂ ਕੋਈ ਵੀ ਦਿੱਲੀ ਆ ਸਕਦਾ ਹੈ, ਉਸ ‘ਤੇ ਰੋਕ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਪਹਿਲਾਂ 60 ਤੋਂ 70 ਫ਼ੀਸਦੀ ਬਾਹਰ ਦੇ ਲੋਕ ਇੱਥੋਂ ਦੇ ਹਸਪਤਾਲਾਂ ‘ਚ ਭਰਤੀ ਹੁੰਦੇ ਰਹੇ ਹਨ ਪਰ ਇਸ ਸਮੇਂ ਦਿੱਲੀ ‘ਚ ਸਮੱਸਿਆ ਹੈ, ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੀ ਸਥਿਤੀ ‘ਚ ਪੂਰੇ ਦੇਸ਼ ਲਈ ਹਸਪਤਾਲ ਖੋਲ੍ਹ ਦਿੱਤੇ ਤਾਂ ਦਿੱਲੀ ਦੇ ਲੋਕ ਕਿੱਥੇ ਜਾਣਗੇ। ਕੇਜਰੀਵਾਲ ਨੇ ਦੱਸਿਆ ਕਿ ਪੰਜ ਡਾਕਟਰਾਂ ਦੀ ਕਮੇਟੀ ਬਣਾਈ ਗਈ ਸੀ ਜਿਨ੍ਹਾਂ ਨੇ ਮੰਨਿਆ ਕਿ ਫਿਲਹਾਲ ਬਾਹਰ ਦੇ ਮਰੀਜ਼ਾਂ ਨੂੰ ਰੋਕਣਾ ਹੋਵੇਗਾ।

ਕੇਜਰੀਵਾਲ ਨੇ ਕਿਹਾ ਕਿ ਬਜ਼ੁਰਗਾਂ ਨੂੰ ਅਪੀਲ ਹੈ ਕਿ ਉਹ ਘਰ ਤੋਂ ਬਾਹਰ ਜਾਂ ਘਰ ਦੇ ਅੰਦਰ ਵੀ ਕਿਸੇ ਦੇ ਸੰਪਰਕ ‘ਚ ਨਾ ਆਉਣ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਪਹਿਲਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜਾਂ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ ਹੈ ਉਹ ਜ਼ਿਆਦਾ ਸਾਵਧਾਨੀ ਵਰਤਣ ਅਤੇ ਘਰਾਂ ‘ਚੋਂ ਬਾਹਰ ਘੱਟ ਤੋਂ ਘੱਟ ਨਿੱਕਲਿਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।