ਪੰਜਾਬ

ਕੈਪਟਨ ਦੇ ਮੁਕਾਬਲੇ ਅਕਾਲੀ ਦਲ ਦੇ ਉਮੀਦਵਾਰ ਜਨਰਲ ਦੀ ਜ਼ਮਾਨਤ ਜ਼ਬਤ

ਖੁਸ਼ਵੀਰ ਸਿੰਘ ਤੂਰ
ਪਟਿਆਲਾ,
ਹਲਕਾ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਚੋਣ ਲੜੇ ਅਕਾਲੀ ਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਆਪਣੀ ਜਮਾਨਤ ਵੀ ਨਹੀਂ ਬਚਾ ਸਕੇ ਅਤੇ ਉਨ੍ਹਾਂ ਦੀ ਜਮਾਨਤ ਜਬਤ ਹੋ ਗਈ। ਹਲਕਾ ਪਟਿਆਲਾ ਸ਼ਹਿਰੀ ਤੋਂ ਕੁੱਲ 1 ਲੱਖ 5 ਹਜ਼ਾਰ 528 ਵੋਟਾਂ ਪੋਲ ਹੋਈਆਂ। ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ 52365 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਜਿਨ੍ਹਾਂ ਨੂੰ ਕੁੱਲ 72217 ਵੋਟਾਂ ਪਈਆਂ ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਬਲਵੀਰ ਸਿੰਘ ਨੇ 19852 ਜਦਕਿ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰ ਜਸਵੰਤ ਸਿੰਘ ਨੂੰ 11613 ਵੋਟਾਂ ਪਈਆਂ। ਹਲਕਾ ਪਟਿਆਲਾ  ਦੇ ਜ਼ਿਲ੍ਹਾ ਚੋਣ ਅਧਿਕਾਰੀ ਰਾਮਬੀਰ ਸਿੰਘ ਨੇ ਦੱਸਿਆ ਕਿ ਜਮਾਨਤ ਬਚਾਉਣ ਲਈ ਪੋਲ ਹੋਈਆਂ ਕੁੱਲ 1 ਲੱਖ 5 ਹਜ਼ਾਰ 528 ‘ਚੋਂ 1 ਵਾਂ ਛੇਵਾਂ ਹਿੱਸਾ ਵੋਟਾਂ ਹਾਸਲ ਕਰਨੀਆਂ ਜ਼ਰੂਰੀ ਹੁੰਦੀਆਂ ਹਨ ਜੋ ਕਿ ਜਨਰਲ ਜੇ.ਜੇ. ਸਿੰਘ ਨਹੀਂ ਕਰ ਸਕੇ। ਦੱਸਣਯੋਗ ਹੈ ਕਿ ਹਲਕਾ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਤੇ ਜਨਰਲ ਜੇਜੇ ਸਿੰਘ ਵਿਚਕਾਰ ਚੋਣਾਂ ਦੌਰਾਨ ਸ਼ਬਦੀ ਜੰਗ ਖੁੱਲ੍ਹ ਕੇ ਚੱਲੀ ਸੀ

ਪ੍ਰਸਿੱਧ ਖਬਰਾਂ

To Top